ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਉਤਸਵ 'ਤੇ ਗੁਰਦੁਆਰਾ ਭੋਰਾ ਸਾਹਿਬ ਗੁਰੂ ਦੇ ਮਹਿਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੇ ਰੂਪ ਵਿੱਚ ਬਰਾਤ ਗੁਰੂ ਕਾ ਲਾਹੌਰ ਲਈ ਰਵਾਨਾ ਹੋਈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਨਤਮਸਤਕ ਹੋਈ।
ਬਸੰਤ ਪੰਚਮੀ ਵਾਲੇ ਦਿਨ ਹੀ ਗੁਰੂ ਕਾ ਲਾਹੌਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਮਾਤਾ ਜੀਤੋ ਜੀ ਨਾਲ ਵਿਆਹ ਹੋਇਆ ਸੀ। ਹਰ ਸਾਲ ਇਸ ਦਿਨ ਨੂੰ ਵਿਆਹ ਪੁਰਬ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ ਤੇ ਇਸ ਦਿਨ ਜੋੜ ਮੇਲਾ ਲੱਗਦਾ ਹੈ। ਇਸ ਵਾਰ ਵੀ ਦਸ਼ਮ ਪਾਤਸ਼ਾਹ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ।
ਅੱਜ ਬਸੰਤ ਪੰਚਮੀ ਦਿਨ ਦੇਸ਼ ਵਿਦੇਸ਼ ਵਿੱਚ ਲੋਕ ਪਤੰਗ ਉਡਾਉਂਦੇ ਹਨ। ਇਸ ਪਵਿੱਤਰ ਅਸਥਾਨ 'ਤੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਸੰਖਿਆ ਵਿੱਚ ਸੰਗਤ ਮੱਥਾ ਟੇਕਣ ਲਈ ਪਹੁੰਚਦੇ ਹਨ। ਜਿੱਥੇ ਵੱਖ-ਵੱਖ ਕਿਸਮਾਂ ਦੇ ਲੰਗਰ ਵੀ ਲਗਾਏ ਜਾਂਦੇ ਹਨ ਅਤੇ ਹੋਰ ਕਿਸਮਾਂ ਦੀਆਂ ਮਠਿਆਈਆਂ ਅਤੇ ਲੰਗਰ ਲਗਾਈਆਂ ਜਾਂਦੀਆਂ ਹਨ।
ਸ੍ਰੀ ਅਨੰਦਪੁਰ ਤੋਂ 11 ਕਿਲੋਮੀਟਰ ਦੂਰ ਹਿਮਾਚਲ ਵਿੱਚ ਗੁਰੂ ਲਾਹੌਰ ਦਾ ਅਸਥਾਨ ਹੈ। ਇਸ ਅਸਥਾਨ 'ਤੇ ਸ਼੍ਰੋਮਣੀ ਕਮੇਟੀ ਅਤੇ ਇੱਕ ਵਿਸ਼ਾਲ ਬਰਾਤ ਰੂਪੀ ਨਗਰ ਕੀਰਤਨ ਗੁਰੂਦੁਆਰਾ ਭੋਰਾ ਸਾਹਿਬ ਗੁਰ ਕਾ ਮਹਿਲ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂਦਵਾਰਾ ਸੇਹਰਾ ਸਾਹਿਬ ਪਹੁੰਚਦਾ ਹੈ ਅਤੇ ਕੁਝ ਦੇਰ ਇਹ ਨਗਰ ਕੀਰਤਨ ਰੁਕਣ ਤੋਂ ਬਾਅਦ ਗੁਰੂ ਕਾ ਲਾਹੌਰ ਲਈ ਰਵਾਨਾ ਰਵਾਨਾ ਹੁੰਦਾ ਹੈ ਜਿੱਥੇ ਦਸਵੇਂ ਪਿਤਾ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਦਾ ਮਾਤਾ ਜੀਤ ਕੌਰ ਜੀ ਨਾਲ ਅਨੰਦਕਾਰਜ ਕੀਤੇ ਸਨ।