ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੁਆਰਾ ਲਿਖੀ ਕਿਤਾਬ ‘ਸਾਡੇ ਕੋਮੀ ਹੀਰੇ ਸਿੱਖ ਜਰਨੈਲ’ ਰਿਲੀਜ਼ ਕੀਤੀ। ਇਸ ਮੌਕੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੇ ਬਿਆਨ ਬਾਰੇ ਦੀ ਨਿਖੇਧੀ ਕਰਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਮੋਹਨ ਭਾਗਵਤ ਦਾ ਡੀਐਨਏ ਟੈਸਟ ਕਰਵਾਇਆ ਜਾਵੇ ਤਾਂ ਉਹ ਇਰਾਨੀ ਨਿਕਲਣਗੇ। ਦੱਸ ਦਈਏ ਕਿ ਮੋਹਨ ਭਾਗਵਤ ਨੇ ਬਿਆਨ ਦਿੱਤਾ ਸੀ ਕਿ ਸਾਰਿਆਂ ਦਾ ਡੀਐਨਏ ਇੱਕ ਹੀ ਹੁੰਦਾ ਹੈ ਤੇ ਸਾਰੇ ਇੱਕ ਹੀ ਹਨ।
ਇਹ ਵੀ ਪੜੋ: ਨੌਕਰੀ ਦਾ ਸਗੂਫਾ ਛੱਡਣ ਵਾਲੇ ਸੁਖਬੀਰ ਬਾਦਲ ਦੱਸਣ ਕਿਸਾਨ ਧਰਨੇ ਲਈ ਮਜਬੂਰ ਕਿਸ ਨੇ ਕੀਤੇ-ਸੰਧਵਾਂ
ਉਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸੁੱਚਾ ਸਿੰਘ ਲੰਗਾਹ ਬਾਰੇ ਬੋਲਦੇ ਕਿਹਾ ਕਿ ਉਸਨੇ ਕਈ ਵਾਰ ਪੰਥ ਵਿੱਚ ਵਾਪਸ ਆਉਣ ਲਈ ਕਿਹਾ ਹੈ, ਪਰ ਸ੍ਰੀ ਅਕਾਲ ਤਖ਼ਤ ਸਿੱਖ ਮਰਿਆਦਾ, ਸਿੱਖ ਸਿਧਾਂਤ ਦੇ ਅਧੀਨ ਫੈਂਸਲੇ ਲੈਂਦੇ ਹਨ ਅਤੇ ਅਸੀਂ ਸਿਧਾਂਤਾਂ ਦੀ ਰਾਖੀ ਕਰਨੀ ਹੈ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਵੀ ਪਾਲਣ ਕਰਨਾ ਹੈ।
ਬੇਅਦਬੀ ਮਾਮਲੇ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਕੋਈ ਸਖ਼ਤ ਕਾਨੂੰਨ ਹੋਣਾ ਚਾਹੀਦਾ ਹੈ ਤਾਂ ਜੋ ਇਹ ਮੰਦਭਾਗੀਆਂ ਘਟਨਾਵਾਂ ਰੋਕੀਆ ਜਾ ਸਕਣ।
ਇਹ ਵੀ ਪੜੋ: ਪੰਜਾਬ ਨੂੰ ਕੇਂਦਰੀ ਕੈਬਨਿਟ ਤੋਂ ਵਾਂਝਾ ਰੱਖ ਕੇ ਕੀਤੀ ਬੇਇਨਸਾਫੀ-ਮਾਸਟਰ ਮੋਹਨ ਲਾਲ