ਅਨੰਦਪੁਰ ਸਾਹਿਬ : ਪਿਛਲੇ ਲੰਮੇ ਸਮੇਂ ਤੋਂ ਹੜ੍ਹ ਦੇ ਪਾਣੀਆਂ ਨਾਲ ਪੰਜਾਬ ਦੇ ਵੱਖ-ਵੱਖ ਇਲਾਕੇ ਪ੍ਰਭਾਵਿਤ ਹਨ। ਜਿਸ ਨੂੰ ਲੈਕੇ ਈਟੀਵੀ ਭਾਰਤ ਵੱਲੋਂ ਪ੍ਰਮੁੱਖਤਾ ਦੇ ਅਧਾਰ 'ਤੇ ਮੁੱਦਾ ਚੁੱਕਦੇ ਹੋਏ ਹੜ੍ਹ ਪ੍ਰਭਾਵਿਤ ਖੇਤਰਾਂ ਦੀਆਂ ਖਬਰਾਂ ਨਸ਼ਰ ਕੀਤੀਆਂ ਜਾ ਰਹੀਆਂ ਹਨ। ਇਸ ਹੀ ਤਹਿਤ ਰੂਪਨਗਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਖਬਰ ਦਿਖਾਉਣ ਦਾ ਅਸਰ ਹੋਇਆ ਹੈ। ਪਿੰਡ ਹਰਸਾ ਬੇਲਾ ਵਿਖੇ, ਜਿੱਥੇ ਸਤਲੁਜ ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਡੁੱਬੇ ਹੋਏ ਨੰਗਲ ਦੇ ਪਿੰਡ ਹਰਸਾ ਬੇਲਾ ਵਿੱਚ ਭਾਰੀ ਨੁਕਸਾਨ ਹੋਇਆ ਸੀ। ਉਥੇ ਦੇ ਸਥਾਨਕ ਇਲਾਕੇ, ਸਕੂਲ, ਗੁਰੂ ਘਰ ਅਤੇ ਆਂਗਣਵਾੜੀ ਦੇ ਡੁੱਬਣ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਅੱਜ ਸਿੱਖਿਆ ਮੰਤਰੀ ਆਪ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਉਹਨਾਂ ਦੇ ਨਾਲ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ। ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਮੰਤਰੀ ਹਰਜੋਤ ਬੈਂਸ ਦੇ ਪਹੁੰਚਦੇ ਹੀ ਹਰ ਇਕ ਮਹਿਕਮੇ ਦਾ ਅਧਿਕਾਰੀ ਸਰਗਰਮ ਨਜ਼ਰ ਆਇਆ।
ਸਿੱਖਿਆ ਮੰਤਰੀ ਨੇ ਹਲਾਤਾਂ ਦਾ ਲਿਆ ਜਾਇਜ਼ਾ : ਸਿੱਖਿਆ ਮੰਤਰੀ ਹਰਜੋਤ ਬੈਂਸ ਹਰਸਾ ਬੇਲਾ ਪਹੁੰਚੇ ਅਤੇ ਹਲਾਤਾਂ ਦਾ ਜਾਇਜ਼ਾ ਲਿਆ। ਜਿਸ ਤੋਂ ਬਾਅਦ ਪ੍ਰਸ਼ਾਸ ਵੀ ਹਰਕਤ ਵਿੱਚ ਆਇਆ ਹੈ। ਇਸ ਮੌਕੇ ਐਸਡੀਐਮ ਵੱਲੋਂ ਨੰਗਲ ਆਪਣੇ ਅਮਲੇ ਨਾਲ ਰਾਤ ਨੂੰ ਹੀ ਮੌਕੇ 'ਤੇ ਪਹੁੰਚ ਕੇ ਯੁੱਧ ਸਤਰ 'ਤੇ ਰਾਹਤ ਕਾਰਜ ਸ਼ੁਰੂ ਕਰਵਾਏ ਗਏ। ਸਿੱਖਿਆ ਮੰਤਰੀ ਨੇ ਇਸ ਮੌਕੇ ਲੋਕਾਂ ਨੂੰ ਪੂਰਨ ਪ੍ਰਬੰਧਾਂ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਅਧਿਕਾਰੀਆਂ ਨੂੰ ਗੁਰੂ ਘਰ ਅਤੇ ਲਾਗਲੇ ਇਲਾਕਿਆਂ ਵਿੱਚ ਘਰਾਂ ਨੂੰ ਬਚਾਉਣ ਲਈ ਜਲਦ ਤੋਂ ਜਲਦ ਠੋਸ ਕਦਮ ਉਠਾਉਣ ਲਈ ਹੁਕਮ ਜਾਰੀ ਕਰ ਦਿੱਤੇ ਹਨ। ਉਹਨਾਂ ਕਿਹਾ ਜਿਸ ਪ੍ਰਕਾਰ ਭਾਰੀ ਬਰਸਾਤ ਦੇ ਕਾਰਨ ਹੜ੍ਹਾਂ ਕਰਕੇ ਨੁਕਸਾਨ ਹੋਇਆ ਹੈ। ਉਸ ਦੀ ਭਰਪਾਈ ਦਾ ਭਰੋਸਾ ਦਿੰਦੇ ਹਾਂ। ਉਹਨਾਂ ਕਿਹਾ ਕਿ ਅਸੀਂ ਸਥਾਨਕ ਗੁਰੂ ਘਰ ਨੂੰ ਬਚਾਉਣ ਲਈ ਡੀ.ਸੀ ਰੂਪਨਗਰ ਐਸਡੀਐਮ ਤਹਿਸੀਲਦਾਰ ਅਤੇ ਤਹਿਸੀਲ ਦੇ ਮਹਿਕਮੇ ਵਿੱਚ ਮਾਈਨਿੰਗ ਅਤੇ ਜਿੰਨੇ ਵੀ ਸੰਬੰਧਿਤ ਵਿਭਾਗ ਹਨ,ਸਾਰਿਆਂ ਨੂੰ ਗੁਰੂ ਘਰ ਦੀ ਇਮਾਰਤ ਬਚਾਉਣ ਲਈ ਕਿਹਾ ਗਿਆ ਹੈ।
- Fire Broke Out tourist train: ਮਦੁਰਾਈ ਰੇਲਵੇ ਜੰਕਸ਼ਨ 'ਤੇ ਰੇਲਗੱਡੀ ਦੇ ਦੋ ਡੱਬਿਆਂ ਨੂੰ ਲੱਗੀ ਅੱਗ, 9 ਸੈਲਾਨੀਆਂ ਦੀ ਮੌਤ
- Establishment of Chandigarh: ਖੂਬਸੂਰਤ ਸ਼ਹਿਰ ਨੇ ਉਜਾੜੇ ਕਈ ਪਿੰਡ, ਉੱਜੜੇ ਪਿੰਡਾਂ ਨੇ ਗਵਾਈ ਜ਼ਮੀਨ ਤੇ ਹੋਂਦ, ਦੇਖੋ ਖ਼ਾਸ ਰਿਪੋਰਟ
- CM Vs Governor: ਰਾਜਪਾਲ ਦੀ ਚਿਤਾਵਨੀ ਦਾ ਸੀਐੱਮ ਮਾਨ ਨੇ ਦਿੱਤਾ ਮੋੜਵਾਂ ਜਵਾਬ, ਕਿਹਾ- ਉੱਪਰੋਂ ਆਏ ਪੰਜਾਬ ਨਾਲ ਧੱਕੇਸ਼ਾਹੀ ਦੇ ਆਰਡਰ
ਨੰਗਲ ਦੇ ਦਰਜਨਾਂ ਪਿੰਡਾਂ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ : ਦੱਸਣਯੋਗ ਹੈ ਕਿ ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਪਹਿਲਾਂ ਹੀ ਪਿੰਡ ਵਾਸੀਆਂ ਵੱਲੋਂ ਗੁਰੂ ਸਾਹਿਬ ਦੇ ਪਾਵਨ ਸਰੂਪ ਪਾਲਕੀ ਸਾਹਿਬ ਅਤੇ ਹੋਰ ਪਾਵਨ ਵਸਤਾਂ ਪਹਿਲਾਂ ਹੀ ਰਹਿਤ ਮਰਿਆਦਾ ਨਾਲ ਦੂਸਰੇ ਗੁਰੂਘਰ ਵਿੱਚ ਸੁਰੱਖਿਅਤ ਪਹੁੰਚਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ 'ਚ ਵੀ ਸ੍ਰੀ ਅਨੰਦਪੁਰ ਸਾਹਿਬ ਨੰਗਲ ਦੇ ਦਰਜਨਾਂ ਪਿੰਡਾਂ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਸੀ ਜਿਸ ਨੂੰ ਲੈਕੇ ਰਾਹਤ ਕਾਰਜ ਕਰਵਾਏ ਜਾ ਰਹੇ ਸਨ। ਇਕ ਵਾਰ ਰਾਹਤ ਮਿਲਣ ਤੋਂ ਬਾਅਦ ਮੁੜ ਤੋਂ ਪਹਾੜੀ ਇਲਾਕਿਆਂ ਵਿੱਚ ਆਏ ਹੜ੍ਹਾਂ ਦਾ ਪ੍ਰਭਾਵ ਪੰਜਾਬ 'ਤੇ ਪੈਣਾ ਸ਼ੁਰੂ ਹੋਇਆ ਹੈ। ਜਿਸ ਦੇ ਚਲਦਿਆਂ ਪਿੰਡ ਹਰਸਾਬੇਲਾ ਵਿੱਚ ਸਭ ਤੋਂ ਜਿਆਦਾ ਤਬਾਹੀ ਦੇਖੀ ਜਾ ਰਹੀ ਹੈ। ਉੱਥੇ ਹੀ ਕੀਮਤੀ ਜ਼ਮੀਨਾਂ, ਲੋਕਾਂ ਦੇ ਘਰ ਅਤੇ ਸਕੂਲ ਦਰਿਆ ਦੇ ਵਿੱਚ ਡੁੱਬਣ ਲੱਗੇ ਹਨ। ਉੱਥੇ ਹੀ ਪਾਣੀ ਦੇ ਨਾਲ ਖਾਰ ਪੈਣ ਦੇ ਕਾਰਣ ਮਿੱਟੀ ਦੀਆਂ ਡਿੱਗਾਂ ਪਾਣੀ ਵਿੱਚ ਡਿੱਗਣ ਕਰਕੇ ਦਰਿਆ ਦਾ ਪਾਣੀ ਪਿੰਡਾਂ ਵੱਲ ਨੂੰ ਵਧ ਰਿਹਾ ਹੈ। ਇਸ ਮੌਕੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਜਾਣ ਦੀ ਅਪੀਲ ਕੀਤੀ ਗਈ ਹੈ। ਕਿ ਜਿਹੜੇ ਘਰ ਬਚੇ ਹੋਏ ਹਨ ਅਤੇ ਦਰਿਆ ਦਾ ਪਾਣੀ ਉਹਨਾਂ ਦੇ ਕਿਨਾਰੇ ਪਹੁੰਚ ਚੁੱਕਿਆ ਹੈ। ਇਸ ਲਈ ਲੋਕ ਵੀ ਸਰਕਾਰ ਦਾ ਸਹਿਯੋਗ ਕਰੇ।