ਰੂਪਨਗਰ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਫ਼ਤਰ ਸਿਵਲ ਸਰਜਨ ਦੇ ਟ੍ਰੇਨਿੰਗ ਸੈਂਟਰ ਵਿਖੇ ਡਾ. ਐਚ.ਐਨ.ਸ਼ਰਮਾ ਸਿਵਲ ਸਰਜਨ ਦੀ ਅਗਵਾਈ ਹੇਠ ਡੇਂਗੂ ਦੀ ਰੋਕਥਾਮ ਲਈ ਮਿਡ ਟਰਮ ਰੀਵਿਊ ਮੀਟਿੰਗ ਕੀਤੀ ਗਈ।
ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਜਿਵੇਂ ਜ਼ਿਲ੍ਹਾ ਟਰਾਂਸਪੋਰਟ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸਨ, ਜ਼ਿਲ੍ਹਾ ਸਿੱਖਿਆ ਵਿਭਾਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਪੰਜਾਬ ਰੋਡਵੇਜ ਵਿਭਾਗ, ਕਾਰਜ ਸਾਧਕ ਅਫਸਰ ਨਗਰ ਕੌਂਸਲ ਅਤੇ ਨਗਰ ਸੁਧਾਰ ਟਰਸਟ, ਜ਼ਿਲ੍ਹਾ ਸੈਨਿਕ ਭਲਾਈ ਅਫਸਰ, ਪ੍ਰਧਾਨ ਨਗਰ ਕੌਂਸਲ/ਸਮੂਹ ਐਮ.ਸੀ ਆਦਿ ਦੀ ਸਮੂਲਿਅਤ ਹੋਈ।
ਸਿਵਲ ਸਰਜਨ ਐਚ.ਐਨ ਸ਼ਰਮਾ ਵਲੋਂ ਸੰਬੋਧਨ ਕਰਦਿਆ ਹੋਏ ਦੱਸਿਆ ਕਿ ਡੇਂਗੂ ਦਾ ਬੁਖ਼ਾਰ ਇਲਾਜ ਯੋਗ ਹੈ, ਇਸ ਦੇ ਲੱਛਣ ਹਨ ਜਿਵੇਂ ਕਿ ਤੇਜ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਹਿੱਸੇ ਵਿੱਚ ਦਰਦ ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਵੱਗਣਾ ਆਦਿ।
ਡਾ ਸ਼ਰਮਾ ਨੇ ਸਾਵਧਾਨੀਆ ਵਰਤਣ ਸਬੰਧੀ ਦੱਸਿਆ ਕਿ ਡੇਂਗੂ ਦਾ ਮੱਛਰ ਸਵੇਰੇ ਅਤੇ ਸ਼ਾਮ ਵੇਲੇ ਕੱਟਦਾ ਹੈ। ਇਸ ਲਈ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ। ਸੋਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ, ਗੁਡ ਨਾਈਟ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਬੂਖਾਰ ਹੋਣ 'ਤੇ ਸਿਰਫ ਪੈਰਾਸਿਟਾਮੋਲ ਦੀ ਗੋਲੀ ਖਾਣੀ ਚਾਹੀਦੀ ਹੈ।
ਡੇਂਗੂ ਦਾ ਮੱਛਰ 1 ਹਫਤੇ ਵਿੱਚ ਆਂਡੇ ਤੌਂ ਮੱਛਰ ਬਣਦਾ ਹੈ। ਇਸ ਲਈ ਹਰ ਸੁੱਕਰਵਾਰ ਨੂੰ ਕੂਲਰਾਂ, ਫਰਿਜਾਂ ਦੀਆਂ ਟਰੇਆਂ, ਗਮਲਿਆ ਅਤੇ ਹੋਰ ਪਾਣੀ ਦੀਆ ਭਾਡਿਆ ਵਿੱਚੋਂ ਪਾਣੀ ਕੱਢਕੇ ਸੁਕਾਇਆ ਜਾਂਦਾ ਹੈ। ਡਾ ਸਰਮਾਂ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ 20 ਅਕਤੂਬਰ 2018 ਵਿੱਚ ਰੋਪੜ ਵਿਖੇ ਡੇਂਗੂ ਦੇ 448 ਕੇਸ ਹੋਏ ਸਨ। ਜਦੋ ਕਿ ਇਸ ਸਾਲ 20 ਅਕਤੂਬਰ 2019 ਤੱਕ ਸਿਰਫ 59 ਕੇਸ ਸਾਹਮਣੇ ਆਏ ਹਨ। ਇਹ ਸਭ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਅਤੇ ਸਿਹਤ ਵਿਭਾਗ ਸਮੂਹ ਸਿਹਤ ਕਾਮਿਆ ਦੇ ਸਹਿਯੋਗ ਨਾਲ ਹੋ ਸਕਿਆ।