ਸ੍ਰੀ ਅਨੰਦਪੁਰ ਸਾਹਿਬ: ਗੁਰੂਆਂ ਦੀ ਧਰਤੀ ਤੋਂ ਕਿਸਾਨਾਂ ਨੇ ਨਵੀਂ ਸ਼ੁਰੂਆਤ ਕੀਤੀ ਹੈ। ਦਰਾਅਸਰ ਜੋ ਬਿਜਲੀ ਮਹਿਕਮਿਆਂ ਵੱਲੋਂ ਚਿੱਪ ਮੀਟਰ (Chip meter) ਸ਼ਹਿਰਾਂ ਅਤੇ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਬਿਜਲੀ ਦਫਤਰ (Department of Power) ਦੇ ਬਾਹਰ ਇਹਨਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜੋ: ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੁਣਾਈਆਂ ਖਰੀਆਂ-ਖਰੀਆਂ
ਕਿਸਾਨਾਂ ਦਾ ਕਹਿਣਾ ਹੈ ਕਿ ਜੋ ਵੀ ਫੈਸਲੇ ਚਾਹੇ ਉਹ ਸਰਕਾਰੀ ਹੋਣ ਚਾਹੇ ਉਹ ਪ੍ਰਾਈਵੇਟ ਹੋ ਰਹੇ ਹਨ ਜੋ ਕਿਸਾਨ ਵਿਰੋਧੀ ਅਤੇ ਆਮ ਜਨਤਾ ਵਿਰੋਧੀ ਹੋਣਗੇ। ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਿਸ ਕਾਰਨ ਹੁਣ ਚਿੱਪ ਵਾਲੇ ਮੀਟਰਾਂ (Chip meter) ਕਾਰਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਾਵਰਕਾਮ ਦੇ ਦਫਤਰ ਦੇ ਬਾਹਰ ਧਰਨਾ ਲਗਾਉਣ ਦੀ ਚਿਤਾਵਨੀ ਦਿੱਤੀ ਅਤੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਸੈਂਕੜੇ ਕਿਸਾਨ ਇਕੱਠੇ ਹੋ ਕੇ ਪਾਵਰਕਾਮ ਦੇ ਐਕਸੀਅਨ (Powercom's Axion) ਅਤੇ ਐੱਸ ਡੀ ਓ ਨੂੰ ਮਿਲੇ ਤੇ ਉਨ੍ਹਾਂ ਅਲਟੀਮੇਟਮ ਦਿੱਤਾ ਕਿ ਜੋ ਆਪਣੇ ਇਲਾਕੇ ਵਿੱਚ ਚਿੱਪ (Chip meter) ਵਾਲੇ ਪ੍ਰੀਪੇਡ ਮੀਟਰ ਲੱਗ ਰਹੇ ਹਨ ਉਹ ਨਾ ਲਗਾਏ ਜਾਣ ਨਹੀਂ ਤਾਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸੜਕ ’ਤੇ ਚੱਕਾ ਜਾਮ ਕਰਕੇ ਵਿਭਾਗ ਦੇ ਖਿਲਾਫ ਨਾਅਰੇਬਾਜੀ ਕੀਤੀ ਜਾਵੇਗੀ।
ਇਹ ਵੀ ਪੜੋ: ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਪਾਈ ਝਾੜ, ਕਿਹਾ ਧਰਨੇ...
ਇਸ ਮੌਕੇ ਐਕਸੀਅਨ ਬਿਜਲੀ ਵਿਭਾਗ (Department of Power) ਨੇ ਵੀ ਗੱਲਬਾਤ ਦੌਰਾਨ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।