ETV Bharat / state

ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਨੂੰ ਸਤਾ ਰਿਹਾ ਹੜ੍ਹ ਦਾ ਡਰ, ਗੈਰ-ਕਾਨੂੰਨੀ ਮਾਈਨਿੰਗ ਨੂੰ ਠਹਿਰਾਇਆ ਜ਼ਿੰਮੇਵਾਰ, ਮਦਦ ਦੀ ਅਪੀਲ - ਦਰਿਆ ਦੇ ਪਾਣੀ ਕਰਕੇ ਪਾੜ ਪਿਆ

ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਬੁਰਜ ਨੂੰ ਸਤਲੁਜ ਦਰਿਆ ਦੇ ਲਾਗੇ ਬਣਾਏ ਗਏ ਪੱਥਰਾਂ ਦੇ ਡੰਗੇ ਵਿੱਚ ਪਾੜ ਪੈਣ ਕਾਰਣ ਹੜ੍ਹ ਦਾ ਖਤਰਾ ਸਤਾ ਰਿਹਾ। ਸਥਾਨਕਵਾਸੀਆਂ ਨੇ ਸਰਕਾਰ ਨੂੰ ਸਮਾਂ ਰਹਿੰਦੇ ਮਸਲੇ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ।

In the villages of Ropar, people are afraid of flood
ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਨੂੰ ਸਤਾ ਰਿਹਾ ਹੜ੍ਹ ਦਾ ਡਰ, ਗੈਰ-ਕਾਨੂੰਨੀ ਮਾਈਨਿੰਗ ਨੂੰ ਠਹਿਰਾਇਆ ਜ਼ਿੰਮੇਵਾਰ, ਮਦਦ ਦੀ ਅਪੀਲ
author img

By

Published : Aug 12, 2023, 9:47 PM IST

ਲੋਕਾਂ ਨੇ ਕੀਤੀ ਮਦਦ ਦੀ ਅਪੀਲ

ਸ੍ਰੀ ਅਨੰਦਪਰ ਸਾਹਿਬ,ਰੋਪੜ: ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿਸ ਪ੍ਰਕਾਰ ਭਾਰੀ ਮੀਂਹ ਦੇ ਕਾਰਣ ਕਿਸਾਨਾਂ ਦੀਆਂ ਫਸਲਾਂ ਅਤੇ ਘਰਾਂ ਦਾ ਨੁਕਸਾਨ ਹੋਇਆ ਸੀ ਉਸ ਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ ਸੀ। ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਣ ਕਈ ਜਗ੍ਹਾ ਉੱਤੇ ਪਾੜ ਪੈਣ ਕਰਕੇ ਵੱਡਾ ਨੁਕਸਾਨ ਚਾਰੇ ਪਾਸੇ ਹੋਇਆ ਅਤੇ ਪ੍ਰਸ਼ਾਸ਼ਨ ਵੱਲੋਂ ਵੀ ਲਗਾਤਾਰ ਮੌਕੇ ਉੱਤੇ ਪਹੁੰਚ ਕੇ ਨੁਕਸਾਨ ਦਾ ਜਾਇਜ਼ਾ ਲਿਆ ਜਾਂਦਾ ਰਿਹਾ ਹੈ ਪਰ ਕਿਤੇ ਨਾ ਕਿਤੇ ਕਿਸਾਨ ਅਤੇ ਲੋਕ ਸਰਕਾਰ ਦੇ ਕੰਮਾਂ ਤੋਂ ਨਾ ਖੁਸ਼ ਨਜ਼ਰ ਆ ਰਹੇ ਹਨ।

ਜੇਕਰ ਗੱਲ ਕਰੀਏ ਬੁਰਜ ਦੇ ਨਜ਼ਦੀਕ ਸਤਲੁਜ ਦਰਿਆ ਦੀ ਜੋ ਸ੍ਰੀ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਨੂੰ ਆਪਸ ਵਿੱਚ ਇੱਕ ਪੁੱਲ ਰਾਹੀਂ ਜੋੜਦਾ ਹੈ ਤਾਂ ਇੱਥੇ ਸਤਲੁਜ ਦਰਿਆ ਦੇ ਦੋਨਾਂ ਪਾਸੇ ਕ੍ਰੇਟ ਵਾਲ (ਪੱਥਰਾਂ ਦੇ ਡੰਗੇ ) ਲਗਾਏ ਹੋਏ ਹਨ ਤਾਂ ਜੋ ਸਤਲੁਜ ਦਰਿਆ ਦਾ ਪੱਧਰ ਵਧਣ ਕਾਰਨ ਕੋਈ ਨੁਕਸਾਨ ਨਾ ਹੋਵੇ ਅਤੇ ਬੰਨ ਨੂੰ ਪਾੜ ਨਾ ਪੈ ਜਾਵੇ।
ਦੂਜੇ ਪਾਸੇ ਸਤਲੁਜ ਦਰਿਆ ਦੇ ਕੰਢੇ ਪਿੰਡ ਬੁਰਜ ਦੇ ਨਜ਼ਦੀਕ ਕੁੱਝ ਥਾਵਾਂ ਉੱਤੇ ਇਹ ਕਰੇਟ ਬਾਲ ਧੱਸਦੇ ਹੋਏ ਨਜ਼ਰ ਆ ਰਹੇ ਹਨ।

ਡੰਗਿਆਂ ਦੀ ਛੇਤੀ ਮੁਰੰਮਤ: ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਡੰਗਿਆਂ ਦੀ ਛੇਤੀ ਮੁਰੰਮਤ ਨਹੀਂ ਕੀਤੀ ਗਈ ਅਤੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਪਾਣੀ ਦੇ ਤੇਜ਼ ਵਹਾਅ ਨਾਲ ਬੰਨ੍ਹ ਨੂੰ ਪਾੜ੍ਹ ਪੈਣ ਦਾ ਖਤਰਾ ਹੈ, ਜਿਸ ਨਾਲ ਦਰਜਣਾ ਪਿੰਡਾਂ ਨੂੰ ਨੁਕਸਾਨ ਹੋਵੇਗਾ। ਇਸ ਦੌਰਾਨ ਵਿੱਚ ਹਜ਼ਾਰਾਂ ਏਕੜ ਫਸਲ ਮਕਾਨ ਅਤੇ ਜਾਨੀ ਮਾਲੀ ਨੁਕਸਾਨ ਵੀ ਹੋਣ ਦਾ ਖਦਸ਼ਾ ਹੈ। ਦੱਸ ਦਈਏ ਸਥਾਨਕਵਾਸੀਆਂ ਨੇ ਦਰਿਆ ਦੇ ਪਾਣੀ ਦੀ ਮਾਰ ਲਈ ਮਾਈਨਿੰਗ ਮਾਫੀਆ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਮਸਲੇ ਦੇ ਹੱਲ ਦਾ ਭਰੋਸਾ: ਦੂਜੇ ਪਾਸੇ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਆਪਣੀ ਟੀਮ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਦੇ ਸਮੇਤ ਪਹੁੰਚੇ ਅਤੇ ਮੌਕਾ ਦੇਖਿਆ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ. ਪ੍ਰਸ਼ਾਸਨ ਹਰ ਵੇਲੇ ਲੋਕਾਂ ਦੀ ਮਦਦ ਲਈ ਤਿਆਰ ਹੈ। ਉਨ੍ਹਾਂ ਕਿਹਾ ਸਬੰਧਿਤ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਛੇਤੀ ਤੋਂ ਛੇਤੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.