ETV Bharat / state

ਜਿਲ੍ਹਾ ਰੂਪਨਗਰ 'ਚ ਪੂਰਾ ਹਫ਼ਤਾ ਖੁੱਲਣਗੀਆਂ ਦੁਕਾਨਾਂ - ਕੋਵਿਡ-19 ਮਹਾਂਮਾਰੀ

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਹੁਕਮਾਂ ਦੇ ਅਨੁਕੂਲ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਜਿਲ੍ਹੇ 'ਚ ਪੂਰਾ ਹਫ਼ਤਾ ਦੁਕਾਨਾਂ ਖੁੱਲੀਆ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਜਿਲ੍ਹਾਂ ਰੋਪੜ 'ਚ ਪੂਰਾ ਹਫ਼ਤਾ ਰਹਿਣ ਗਿਆ ਦੁਕਾਨਾਂ ਖੁੱਲੀਆ, ਡਿਪਟੀ ਕਮਿਸ਼ਨਰ

author img

By

Published : Jun 17, 2021, 9:09 PM IST

ਰੂਪਨਗਰ: ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਕੋਵਿਡ-19 ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਅਨੁਕੂਲ ਆਪਣੇ ਪੁਰਾਣੇ ਹੁਕਮਾਂ ਦੀ ਥਾਂ ਹੁਣ ਨਵੇਂ ਹੁਕਮ ਜਾਰੀ ਕੀਤੇ ਹਨ l ਜਿਹੜੇ ਅਦਾਰੇ ਹਫ਼ਤੇ ਦੇ ਸਾਰੇ ਦਿਨ ਬੰਦ ਰੱਖਣ ਲਈ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਰੋਜ਼ਾਨਾ ਦਾ ਨਾਈਟ ਕਰਫਿਊ ਸ਼ਾਮ 8 ਛੇ ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਅਤੇ ਐਤਵਾਰ ਕਰਫਿਊ ਜ਼ਿਲ੍ਹੇ ਭਰ ਵਿੱਚ ਲਗਾਇਆ ਜਾਵੇਗਾ, ਪਰ ਸਾਰੀਆਂ ਜ਼ਰੂਰੀ ਗਤੀਵਿਧੀਆਂ ਨੂੰ ਪਾਬੰਦੀਆਂ ਤੋਂ ਛੋਟ ਹੋਵੇਗੀl

ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕਾਫੀ ਦੁਕਾਨਾਂ, ਫਾਸਟ ਫੂਡ ਆਊਟਲੈਟਸ , ਢਾਬਿਆ, ਸਿਨੇਮਾ, ਜਿਮ, ਅਜਾਇਬ ਘਰਾਂ ਨੂੰ ਵੱਧ ਤੋਂ ਵੱਧ 50% ਸਮਰੱਥਾ ਤੇ ਖੋਲ੍ਹਿਆ ਜਾਏਗਾ, ਪਰ ਸ਼ਰਤ ਇਹ ਹੋਵੇਗੀ, ਕਿ ਇਨ੍ਹਾਂ ਵਿੱਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਨੇ ਕੋਵਿਡ ਦੀ ਘੱਟੋ ਘੱਟ ਇੱਕ ਖੁਰਾਕ ਪ੍ਰਾਪਤ ਕੀਤੀ ਹੋਵੇ। ਬਾਰ, ਪੱਬ ਅਤੇ 'ਅਹਾਤੇ' ਬੰਦ ਰਹਿਣਗੇ l ਸਾਰੇ ਵਿਦਿਅਕ ਸੰਸਥਾਵਾਂ ਅਰਥਾਤ ਸਕੂਲ ਅਤੇ ਕਾਲਜ ਬੰਦ ਰਹਿਣਗੇ l ਵਿਆਹ / ਸੰਸਕਾਰ ਲਈ 50 ਤੋਂ ਵੱਧ ਲੋਕਾਂ ਦੇ ਇਕੱਠ ਦੀ ਆਗਿਆ ਨਹੀਂ ਹੈ l ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ 50% ਸਮਰੱਥਾ ਤੱਕ ਸੀਮਿਤ ਹੋਵੇਗੀ।

ਇਹ ਵੀ ਪੜ੍ਹੋ:-ਭਲਕੇ ਦੀ ਕੈਬਨਿਟ ਬੈਠਕ ਤੋਂ ਪਹਿਲਾਂ ਕੈਪਟਨ ਮਿਲੇ ਮੰਤਰੀਆਂ ਨੂੰ

ETV Bharat Logo

Copyright © 2024 Ushodaya Enterprises Pvt. Ltd., All Rights Reserved.