ਰੂਪਨਗਰ: ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਉੱਤੇ ਸਾਂਝਾ ਮੰਚ ਥਰਮਲ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਵਿੱਚ 13 ਜੂਨ ਨੂੰ ਪਟਿਆਲੇ ਵਿਖੇ ਹੋਣ ਵਾਲੇ ਅਣਮਿੱਥੇ ਸਮੇਂ ਦੇ ਧਰਨੇ ਬਾਰੇ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ ਅਤੇ ਵੱਡੀ ਗਿਣਤੀ ਪਟਿਆਲਾ ਪਹੁੰਚਣ ਲਈ ਅਪੀਲ ਕੀਤੀ ਗਈ।
ਮੰਗਾਂ ਨਹੀਂ ਮੰਨੀਆਂ ਗਈਆਂ: ਪ੍ਰਦਰਸ਼ਨਕਾਰੀਆਂ ਨੇ ਇਸ ਮੌਕੇ ਕਿਹਾ ਕਿ ਉਹ ਪਿਛਲੇ ਲੰਮੇਂ ਸਮੇਂ ਤੋਂ ਉਨ੍ਹਾਂ ਨੂੰ ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਜਿੱਥੇ ਪਹਿਲੀਆਂ ਸਰਕਾਰਾਂ ਲਾਅਰੇ ਲਾਉਂਦੀਆਂ ਰਹੀਆਂ ਹੁਣ ਮੌਜੂਦਾ ਸਰਕਾਰਾਂ ਵੀ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਟਾਲ਼ਾ ਵੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਜਦੋਂ ਉਹ ਮੰਗ ਲੈਕੇ ਉਨ੍ਹਾਂ ਦੇ ਕੋਲ ਜਾਂਦੇ ਨੇ ਤਾਂ ਸੀਐੱਮ ਸਿਕਿਓਰਿਟੀ ਵੱਲੋਂ ਉਨ੍ਹਾਂ ਉੱਤੇ ਲਾਠੀਚਾਰਜ ਕੀਤਾ ਜਾਂਦਾ ਹੈ।
ਅਣਮਿੱਥੇ ਸਮੇਂ ਲਈ ਧਰਨਾ: ਮੁਲਾਜ਼ਮਾਂ ਨੇ ਕਿਹਾ ਕਿ ਹੁਣ ਉਨ੍ਹਾਂ ਦੀਆਂ ਵੱਖ-ਵੱਖ ਯੂਨੀਅਨਾਂ ਸਰਕਾਰ ਦੇ ਕੰਨ੍ਹ ਖੋਲ੍ਹਣ ਲਈ ਪਟਿਆਲਾ ਵਿਖੇ ਪਹੁੰਚਣਗੀਆਂ ਅਤੇ ਅਣਮਿੱਥੇ ਸਮੇਂ ਲਈ ਧਰਨਾ ਪਟਿਆਲ਼ਾ ਮੁੱਖ ਦਫ਼ਤਰ ਅੱਗੇ ਦਿੱਤਾ ਜਾਵੇਗ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਕੰਮ ਪੱਕਾ ਹੈ ਤਾਂ ਨੌਕਰੀ ਪੱਕੀ ਕਿਉਂ ਨਹੀਂ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅੱਜ ਦੇ ਸਮੇਂ ਦੀ ਮਹਿੰਗਾਈ ਮੁਤਾਬਿਕ ਤਨਖਾਹ ਉਨ੍ਹਾਂ ਦੀ ਕਰਨੀ ਚਾਹੀਦੀ ਹੈ ਤਾਂ ਜੋ ਉਹ ਵੀ ਚੰਗੀ ਜ਼ਿੰਦਗੀ ਬਸਰ ਕਰ ਸਕਣ।
- ਬੀਬੀ ਜਗੀਰ ਕੌਰ ਦਾ ਦਾ ਬਿਆਨ, ਨਾ ਤਾਂ ਮੈਂ ਪਾਰਟੀ ਤੋਂ ਨਾਰਾਜ਼ ਸੀ ਅਤੇ ਨਾ ਹੀ ਪਾਰਟੀ ਛੱਡੀ...
- ਡਾਂਸਰ ਕੁੜੀ ਦੇ ਇਸ਼ਕ 'ਚ ਪਾਗਲ ਪ੍ਰੇਮੀ ਨੇ ਕੀਤੀ ਖੁਦਕੁਸ਼ੀ, ਭਰਾ ਗ੍ਰਿਫ਼ਤਾਰ, ਡਾਂਸਰ ਦੀ ਭਾਲ ਜਾਰੀ
- ਮੰਡੀਆਂ 'ਚ ਮੱਕੀ ਦੀ ਫਸਲ ਲੈਕੇ ਪਹੁੰਚੇ ਕਿਸਾਨ ਕੇਂਦਰ ਸਰਕਾਰ ਤੋਂ ਡਾਢੇ ਪਰੇਸ਼ਾਨ, ਜਾਣੋ ਕੀ ਹੈ ਮਾਮਲਾ
ਦੱਸ ਦਈਏ ਰੈਲੀ ਦੌਰਾਨ ਆਗੁਆਂ ਨੇ ਧਰਨੇ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਧਰਨੇ ਦੀ ਰੂਪ ਰੇਖਾ ਨਿਰਧਰਿਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸਾਂਝਾ ਮੰਚ ਆਗੁਆਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਵਿੱਚ ਕੰਮ ਕਰ ਰਹੇ ਵਰਕਰਾਂ ਵੱਲੋਂ ਵਾਸਿੰਗ ਅਲਾੳਂਸ ਵਿੱਚ 500 ਰੁਪਏ ਦੇ ਵਾਧੇ ਦੀ ਖਬਰ ਅਖਬਾਰ ਵਿੱਚ ਲਗਵਾਈ ਗਈ ਹੈ। ਜਿਸ ਵਿੱਚ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਇਸ ਵਿੱਚ ਅਸਲ ਸੱਚਾਈ ਇਹ ਹੈ ਕਿ ਬੀਤੇ ਸਮੇਂ ਦੌਰਾਨ ਪੀਐਸਪੀਸੀਐਲ ਰੈਸਟ ਹਾਉਸ ਚੰਡੀਗੜ੍ਹ ਵਿੱਚ ਪਾਵਰਕਾਮ ਐਂਡ ਟਰਾਂਸਕੋ ਆਉਟਸੋਰਸਡ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਬਿਜਲੀ ਮੰਤਰੀ ਹਰਭਜਨ ਸਿੰਘ ਨਾਲ ਹੋਈ ਬੈਠਕ ਵਿੱਚ ਵਾਸਿੰਗ ਅਲਾੳਂਸ 500 ਰੁਪਏ ਦਾ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਸੀ । ਇਸ ਤੋਂ ਪਹਿਲਾਂ ਤਤਕਾਲੀਨ ਮੁੱਖ ਇੰਜੀਨੀਅਰ ਕੋਲ ਵਾਸਿੰਗ ਅਲਾਉਂਸ 1000 ਰੁਪਏ ਵਧਾਉਂਣ ਦਾ ਪ੍ਰਸਤਾਵ ਰੱਖਿਆ ਗਿਆ ਸੀ ਜੋ ਕਿ 500 ਰੁਪਏ ਪਾਸ ਕੀਤਾ ਗਿਆ ਸੀ ।