ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਦੇ ਦਰਿਆਵਾਂ ਵਿੱਚ ਨਜਾਇਜ਼ ਮਾਈਨਿੰਗ ਇੱਕ ਵੱਡਾ ਮੁੱਦਾ ਚੁੱਕਿਆ ਹੈ। ਵੱਡੇ ਪੱਤਰ 'ਤੇ ਰੇਤ ਮਾਫੀਆ ਪੰਜਾਬ ਦੇ ਦਰਿਆਵਾਂ ਵਿੱਚੋਂ ਰੇਤਾ ਕੱਢ ਕੇ ਦਰਿਆਵਾਂ ਦੇ ਕੁਰਦਤੀ ਰੂਪ ਨੂੰ ਵਿਗਾੜ ਰਿਹਾ ਹੈ।
ਜੇਕਰ ਗੱਲ ਅੰਨਦਪੁਰ ਸਾਹਿਬ ਅਤੇ ਨੰਗਲ ਇਲਾਕੇ ਦੀ ਕੀਤੀ ਜਾਵੇ ਤਾਂ ਇੱਥੇ ਧੜੱਲੇ ਨਾਲ ਨਜਾਇਜ਼ ਮਾਈਨਿੰਗ ਦੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਸ ਵੇਲੇ ਨੰਗਲ ਅਨੰਦਰਪੁਰ ਸਾਹਿਬ ਇਲਾਕੇ ਦੇ ਲੋਕਾਂ ਗੂੜ੍ਹੀ ਨੀਂਦ ਵਿੱਚ ਸੁਤੇ ਹੁੰਦੇ ਹਨ ਤਾਂ ਸਤਲੁਜ ਦਰਿਆ ਦੀ ਹਿੱਕ 'ਚੋਂ ਵੱਡੇ-ਵੱਡੇ ਬਲਡੋਜ਼ਰ ਮਨਾ ਮੂੰਹੀ ਰੇਤਾ ਨਜਾਇਜ਼ ਤੌਰ 'ਤੇ ਕੱਢਣ ਵਿੱਚ ਰੁੱਝੇ ਹੁੰਦੇ ਹਨ।
ਇਸ ਨਜਾਇਜ਼ ਮਾਈਨਿੰਗ ਰੋਣਕ ਲਈ ਵਿਭਾਗ ਵੀ ਹਰਕਤ ਵਿੱਚ ਆਉਂਦਾ ਦਿਖਾਈ ਦਿੰਦਾ ਹੈ। ਬੀਤੀ ਰਾਤ ਵਿਭਾਗ ਦੀ ਟੀਮ ਨੇ ਅਗਮਪੁਰ ਅਤੇ ਖੇੜਾ ਕਮਲੋਟ ਇਲਾਕੇ ਵਿੱਚ ਰੇਡ ਕੀਤਾ ਵਿਭਾਗ ਨੂੰ ਦਰਜਨ ਭਰ ਪੋਕਲੇਨ, ਜੇਬੀਸੀ ਮਸ਼ੀਨਾਂ ਹੋਰ ਵਾਹਨਾਂ ਨੂੰ ਨਜਾਇਜ਼ ਮਾਈਨਿੰਗ ਕਰਦੇ ਹੋਏ ਕਾਬੂ ਕੀਤਾ ਹੈ।
ਵਿਭਾਗ ਦੇ ਐਕਸੀਅਨ ਨੇ ਦੱਸਿਆ ਕਿ ਰਾਤ ਨੂੰ ਅਚਾਨਜਕ ਇਨ੍ਹਾਂ ਦੋਵੇਂ ਥਾਵਾਂ 'ਤੇ ਰੇਡ ਕੀਤੀ ਗਈ ਤਾਂ ਇਥੇ ਨਜਾਇਜ਼ ਮਾਈਨਿੰਗ ਧੜੱਲੇ ਨਾਲ ਚੱਲ ਰਹੀ ਸੀ। ਉਨ੍ਹਾਂ ਕਿ ਇਨ੍ਹਾਂ ਸਾਰੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਇਲਾਕੇ ਵਿੱਚ ਨਜਾਇਜ਼ ਮਾਈਨਿੰਗ ਕਿਸੇ ਵੀ ਹਾਲ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਪਹੁੰਚੇ ਸ਼ਿਵ ਸੈਨਾ ਦੇ ਆਗੂ ਨਿਤਿਨ ਨੰਦਾ ਨੇ ਵਿਭਾਗ ਦੀ ਕਾਰਵਾਈ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਵਿਭਾਗ ਦੇ ਅਧਿਕਾਰੀਆਂ ਨੇ ਸ਼ਰਾਬ ਪੀਤੀ ਹੋਈ ਅਤੇ ਇਸ ਦੌਰਾਨ ਉਨ੍ਹਾਂ ਨੇ ਡਿੱਪਰ ਚਾਲਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਹੈ।
ਇਸ ਮੌਕੇ ਐੱਸਐੱਚ ਭਾਰਤ ਭੂਸ਼ਣ ਨੇ ਦੱਸਿਆ ਕਿ ਤਿੰਨ ਡਿੱਪਰ, ਇੱਕ ਪੋਕਲੇਨ ਮਸ਼ੀਨ ਅਤੇ ਕੁਝ ਹੋਰ ਸਮਾਨ ਕਬਜ਼ੇ ਵਿੱਚ ਲਿਆ ਹੈ। ਉਨ੍ਹਾਂ ਕਿਹਾ ਇਸ ਮਾਮਲੇ ਵਿੱਚ ਨਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕੀਤਾ ਜਾਵੇਗਾ।
ਬਹਰਹਾਲ ਵਿਭਾਗ ਦੀ ਟੀਮ 'ਤੇ ਸ਼ਰਾਬ ਪੀਣ ਦੇ ਲੱਗ ਰਹੇ ਦੋਸ਼ ਅਤੇ ਵਿਭਾਗ ਦੀਆਂ ਸਫਾਈਆਂ ਤਾਂ ਇੱਕ ਪਾਸੇ ਹਨ। ਰੇਤ ਮਾਫੀਆਂ ਸਤਲੁਜ ਦਰਿਆ ਦੀ ਜੋ ਦੁਰਦਸ਼ਾ ਕਰ ਰਿਹਾ ਹੈ, ਉਹ ਇਸ ਇਲਾਕ ਲਈ ਬਹੁਤ ਘਾਤਕ ਹੈ। ਇੱਕ ਇਹ ਇਲਾਕਾ ਪਹਿਲਾਂ ਹੀ ਹੜ੍ਹਾ ਦੀ ਮਾਰ ਝੱਲ ਰਿਹਾ ਹੈ ਅਤੇ ਜੇਕਰ ਨਜਾਇਜ਼ ਮਾਈਨਿੰਗ ਇਸੇ ਤਰ੍ਹਾਂ ਜਾਰੀ ਰਹੀ ਤਾਂ ਸਤਲੁਜ ਦਰਿਆ ਇਲਾਕੇ ਵਿੱਚ ਹੋਰ ਵੀ ਵੱਧ ਕਹਿਰ ਮਚਾ ਸਕਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਹਰ ਹਾਲ ਵਿੱਚ ਦਰਿਆ ਦੇ ਕੁਦਰਤੀ ਰੂਪ ਨੂੰ ਬਣਾਈ ਰੱਖ ਅਤੇ ਇਲਾਕੇ ਦੇ ਲੋਕਾਂ ਦੇ ਭਲੇ ਲਈ ਨਜਾਇਜ਼ ਮਾਈਨਿੰਗ ਨੂੰ ਜਲਦ ਠੱਲੇ।