ਰੋਪੜ: ਰੂਪਨਗਰ ਜ਼ਿਲ੍ਹੇ ਦੇ ਨੰਗਲ ਇਲਾਕੇ ਦੇ ਪਿੰਡ ਦੁਬੇਟਾ ਦੀ ਰਹਿਣ ਵਾਲੀ ਇਹ ਮਜਬੂਰ ਔਰਤ ਆਪਣੇ ਹੀ ਸਕੇ ਭਰਾ ਅਤੇ ਆਪਣੀ ਭਰਜਾਈ ਦੀ ਸਤਾਈ ਹੋਈ ਹੈ। ਇਹ ਤੁਰ ਵੀ ਨਹੀਂ ਸਕਦੀ, ਇਨ੍ਹਾਂ ਦੇ ਰਿਸ਼ਤੇਦਾਰ ਇਨ੍ਹਾਂ ਨੂੰ ਬਾਹਾਂ ਤੋਂ ਫੜ ਕੇ ਇਨਸਾਫ਼ ਦੁਆਉਣ ਲਈ ਰੂਪਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਦਫ਼ਤਰ ਦੇ ਗੇੜੇ ਮਾਰ ਰਹੇ ਹਨ।
ਦਰਅਸਲ ਇਹ ਔਰਤ ਆਪਣੇ ਮਾਪਿਆਂ ਦੇ ਘਰੇ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੀ ਸੀ ਤੇ ਉਨ੍ਹਾਂ ਦੀ ਸੇਵਾ ਕਰ ਰਹੀ ਸੀ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਅੱਜ ਇਹਦੇ ਭਰਾ ਤੇ ਭਰਜਾਈ ਇਹਨੂੰ ਘਰ ਦੇ ਵਿੱਚ ਰਹਿਣ ਤੋਂ ਤੰਗ ਪ੍ਰੇਸ਼ਾਨ ਕਰ ਰਹੇ ਹਨ।
ਪੀੜਤ ਔਰਤ ਦੇ ਜਵਾਈ ਅਵਤਾਰ ਸਿੰਘ ਨੇ ਈਟੀਵੀ ਭਾਰਤ ਨਾਲ ਇਨ੍ਹਾਂ ਦੀ ਤਕਲੀਫ਼ ਨੂੰ ਸਾਂਝੀ ਕਰਦੇ ਦੱਸਿਆ ਕੀ ਬਿਮਾਰੀ ਦੀ ਹਾਲਾਤ ਦੇ ਵਿੱਚ ਇਹ ਤੁਰ ਫਿਰ ਨਹੀਂ ਸਕਦੇ ਤੇ ਉਨ੍ਹਾਂ ਨੂੰ ਜ਼ਿਲ੍ਹੇ ਦੇ ਡੀਸੀ ਤੇ ਐਸਐਸਪੀ ਦੇ ਦਫ਼ਤਰਾਂ ਦੇ ਵਿੱਚ ਇਨ੍ਹਾਂ ਨੂੰ ਇਨਸਾਫ਼ ਦੁਆਉਣ ਲਈ ਗੇੜੇ ਮਾਰਨੇ ਪੈ ਰਹੇ ਹਨ।
ਇਹ ਵੀ ਪੜੋ: ਨੀਤੀ ਆਯੋਗ ਦੀ ਰਿਪੋਰਟ 'ਤੇ ਸਿਰਸਾ ਨੇ ਕਾਂਗਰਸ ਸਰਕਾਰ 'ਤੇ ਵਿੰਨ੍ਹੇ ਨਿਸ਼ਾਨੇ
ਪ੍ਰਾਪਤ ਜਾਣਕਾਰੀ ਅਨੁਸਾਰ ਰੂਪਨਗਰ ਪੁਲਿਸ ਵੱਲੋਂ ਨੰਗਲ ਦੇ ਸਬੰਧਤ ਡੀਐਸਪੀ ਨੂੰ ਇਸ ਮਾਮਲੇ ਨੂੰ ਸੁਲਝਾਉਣ ਦੇ ਆਦੇਸ਼ ਦਿੱਤੇ ਸਨ ਅਤੇ ਪੀੜਤ ਔਰਤ ਨੂੰ ਘਰ ਦੇ ਵਿੱਚ ਬਰਾਬਰ ਦਾ ਹਿੱਸਾ ਦਿਵਾਉਣ ਦੀ ਗੱਲ ਆਖੀ ਸੀ ਪਰ ਪੀੜਤ ਔਰਤ ਦੇ ਭਰਾ ਅਤੇ ਭਰਜਾਈ ਉਸ ਨੂੰ ਹਿੱਸਾ ਦੇਣ ਤੋਂ ਇਨਕਾਰ ਕਰ ਰਹੇ ਹਨ, ਜਿਸ ਕਰਕੇ ਇਹ ਪੀੜਤ ਔਰਤ ਅੱਜ ਵੀ ਡਿਪਟੀ ਕਮਿਸ਼ਨਰ ਰੂਪਨਗਰ ਦੇ ਇਨਸਾਫ਼ ਲਈ ਗੁਹਾਰ ਲਗਾ ਰਹੀ ਹੈ।