ਰੂਪਨਗਰ: ਪਿੰਡ ਢੇਲਾ ਬਾੜਾ ਵਿਖੇ ਇੱਕ ਪਤੀ ਵੱਲੋਂ ਆਪਣੀ ਪਤਨੀ ਉੱਤੇ ਚਾਕੂਆਂ ਨਾਲ ਹਮਲਾ (husband attack on wife with knife) ਕਰ ਕੇ ਗੰਭੀਹ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਦਾ ਦੋਸ਼ ਹੈ ਕਿ ਉਸ ਦੇ ਪਤੀ ਵੱਲੋਂ ਸੁੱਤੀ ਪਈ ਦੇ ਵਾਰ ਕੀਤੇ ਹਨ। ਪੁਲਿਸ ਵੱਲੋਂ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਫਰਾਰ ਪਤੀ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪੀੜਤ ਔਰਤਾਂ ਵੱਲੋਂ ਕਿਹਾ ਗਿਆ ਹੈ ਉਹ ਆਪਣੇ ਕੰਮ ਤੋਂ ਘਰ ਆਈ ਸੀ। ਰਾਤ 11 ਵਜੇ ਜਦੋਂ ਉਹ ਸੁੱਤੀ ਪਈ ਸੀ ਤਾਂ ਉਸ ਦੇ ਪਤੀ ਨੇ ਉਸ 'ਤੇ ਹਮਲਾ ਕਰ ਦਿੱਤੀ। ਤੇਜ਼ਧਾਰ ਚਾਕੂਆਂ ਨਾਲ ਕੀਤੇ ਹਮਲੇ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਇਨ੍ਹਾਂ ਦੋਣਾਂ ਵਿਚਾਲੇ ਪਹਿਲਾਂ ਵੀ ਪੈਸਿਆਂ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ।
ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰਾਕੇਸ਼ ਕੁਮਾਰੀ ਪਿੰਡ ਢੇਲਾ ਵਾੜਾ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੀ ਇੱਕ ਨਿੱਜੀ ਫੈਕਟਰੀ ਵਿਖੇ ਕੰਮ ਕਰਦੀ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਸ਼ਾਮ ਨੂੰ 7 ਵਜੇ ਫੈਕਟਰੀ ਤੋਂ ਆਪਣੇ ਘਰ ਪਹੁੰਚੀ ਸੀ, ਜਿਸ ਤੋਂ ਬਾਅਦ ਉਸ ਨੇ ਖਾਣਾ ਬਣਾਇਆ ਅਤੇ ਖਾਣ ਤੋਂ ਬਾਅਦ ਸੌ ਗਈ ਸੀ। ਉਸ ਦੇ ਪਤੀ ਵੱਲੋਂ ਰਾਤ ਕਰੀਬ ਗਿਆਰਾਂ ਵਜੇ ਉਸ 'ਤੇ ਤੇਜ਼ ਧਾਰ ਚਾਕੂਆਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਜ਼ਖਮੀ ਹੋਈ ਔਰਤ ਨੂੰ ਉਸ ਦਾ ਪਰਿਵਾਰ ਇਲਾਜ ਲਈ ਹਸਪਤਾਲ ਲੈ ਆਇਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਮੁਲਜ਼ਮ ਦੀ ਗ੍ਰਿਫ਼ਤਾਰੀ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ: ਦਰਬਾਰ ਸਾਹਿਬ ਨੇੜੇ ਕਤਲ ਮਾਮਲਾ, ਪੁਲਿਸ ਨੇ ਕੀਤਾ ਇੱਕ ਮੁਲਜ਼ਮ ਗ੍ਰਿਫਤਾਰ, ਇਹ ਸੀ ਮਾਮਲਾ