ETV Bharat / state

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਅਕੀਦਤ, ਭਾਗ-2

ਸਫ਼ਰ-ਏ-ਸ਼ਹਾਦਤ ਦੇ ਸਫ਼ਰ ਦੇ ਅਗਲੇ ਪੜਾਅ ਤਹਿਤ ਹੁਣ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਗੁਰਦੁਆਰਾ ਸ਼ਾਹੀ ਟਿੱਬਾ, ਜਿੱਥੇ ਲੱਖਾਂ ਦੀ ਗਿਣਤੀ ਵਿੱਚ ਖੜ੍ਹੀ ਮੁਗ਼ਲ ਫ਼ੌਜ ਨੇ ਗੁਰੂ ਜੀ ਦੇ ਸਿੰਘਾਂ ਅਤੇ ਪਰਿਵਾਰ ਉੱਤੇ ਤੋਪਾਂ ਨਾਲ ਹਮਲਾ ਕਰ ਦਿੱਤਾ ਸੀ।

ਫ਼ੋਟੋ
ਫ਼ੋਟੋ
author img

By

Published : Dec 22, 2019, 12:08 PM IST

Updated : Dec 25, 2019, 11:51 AM IST

ਸ੍ਰੀ ਅਨੰਦਪੁਰ ਸਾਹਿਬ: ਸਫ਼ਰ-ਏ-ਸ਼ਹਾਦਤ ਦੇ ਅਗਲੇ ਪੜਾਅ ਤਹਿਤ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਗੁਰਦੁਆਰਾ ਸ਼ਾਹੀ ਟਿੱਬਾ, ਜਿੱਥੇ ਲੱਖਾਂ ਦੀ ਗਿਣਤੀ ਵਿੱਚ ਖੜ੍ਹੀ ਮੁਗ਼ਲ ਫ਼ੌਜ ਨੇ ਗੁਰੂ ਗੋਬਿੰਦ ਸਿੰਘ ਜੀ, ਸਿੱਖਾਂ ਤੇ ਪਰਿਵਾਰ ਉੱਤੇ ਤੋਪਾਂ ਨਾਲ ਹਮਲਾ ਕਰ ਦਿੱਤਾ ਸੀ।

ਦੱਸ ਦਈਏ, ਜਦੋਂ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਤੇ ਪਰਿਵਾਰ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਅਨੰਦਗੜ੍ਹ ਕਿਲ੍ਹੇ ਨੂੰ ਛੱਡ ਕੇ ਕਰੀਬ 15 ਕਿਲੋਮੀਟਰ ਦੂਰੀ ਤੇ ਪਹੁੰਚੇ, ਉਦੋਂ ਦਸਮ ਪਾਤਸ਼ਾਹ 'ਤੇ ਮੁਗਲ ਫ਼ੌਜਾਂ ਨੇ ਗੁਰੂ ਸਾਹਿਬ ਦੇ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਤੋਪਾਂ ਨਾਲ ਹਮਲਾ ਕਰ ਦਿੱਤਾ। ਇਹ ਉਹ ਸਥਾਨ ਹੈ ਜਿੱਥੇ ਗੁਰੂ ਜੀ ਵੱਲੋਂ ਅਨੰਦਗੜ੍ਹ ਛੱਡੇ ਜਾਣ ਤੋਂ ਬਾਅਦ ਪਹਿਲਾ ਵੱਡਾ ਯੁੱਧ ਹੋਇਆ ਤੇ ਪਹਿਲੇ ਸਿੱਖ ਯੋਧੇ ਦੀ ਸ਼ਹਾਦਤ ਹੋਈ।

ਵੀਡੀਓ

ਦੱਸ ਦਈਏ, ਮੁਗਲ ਫ਼ੌਜਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਝੂਠੀਆਂ ਸੋਹਾਂ ਖਾ ਕੇ ਇਹ ਵਾਅਦਾ ਕੀਤਾ ਸੀ ਕਿ ਉਹ ਆਨੰਦਗੜ੍ਹ ਨੂੰ ਛੱਡ ਦੇਣਗੇ ਤਾਂ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਨੂੰ ਸੁਰੱਖਿਅਤ ਜਾਣ ਦਿੱਤਾ ਜਾਵੇਗਾ। ਇਸ ਦੇ ਬਾਵਜੂਦ ਗੁਰੂ ਜੀ ਤੇ ਉਨ੍ਹਾਂ ਦੇ ਸਿੱਖਾਂ ਨੂੰ ਰੱਤੀ ਭਰ ਵੀ ਇਲਮ ਨਹੀਂ ਸੀ, ਤੇ ਕੁਝ ਅਜਿਹਾ ਹੀ ਅਨੰਦਗੜ੍ਹ ਦਾ ਕਿਲ੍ਹਾ ਛੱਡਦਿਆਂ ਹੀ ਮੁਗਲ ਫ਼ੌਜਾਂ ਨੇ ਗੁਰੂ ਸਾਹਿਬ ਦੇ ਪਰਿਵਾਰ ਤੇ ਸਿੱਖਾਂ ਨੂੰ ਘੇਰਾ ਪਾ ਲਿਆ।

ਜਦੋਂ ਗੁਰੂ ਜੀ ਆਪਣੇ ਪਰਿਵਾਰ ਅਤੇ ਸਿੱਖਾਂ ਦੇ ਨਾਲ ਨਿਰਮੋਹਗੜ੍ਹ ਪੁੱਜੇ ਤਾਂ ਉਥੋਂ ਕੁਝ ਹੀ ਦੂਰੀ 'ਤੇ ਸ਼ਾਹੀ ਟਿੱਬਾ ਫ਼ੌਜਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ 'ਤੇ ਤੋਪਾਂ ਨਾਲ ਹਮਲਾ ਕਰ ਦਿੱਤਾ। ਮੁਗ਼ਲ ਫੌਜਾਂ ਨੇ ਗੁਰੂ ਜੀ ਦੇ ਸਿੱਖਾਂ ਅਤੇ ਪਰਿਵਾਰ ਵੱਲ ਤੋਪਾਂ ਚਲਾਈਆਂ ਤਾਂ ਗੁਰੂ ਜੀ ਨੇ ਆਪਣੇ ਤੀਰਾਂ ਨਾਲ ਇਨ੍ਹਾਂ ਤੋਪਾਂ ਨੂੰ ਸ਼ਾਂਤ ਕਰ ਦਿੱਤਾ। ਇਸ ਤੋਂ ਬਾਅਦ ਇਸ ਸਥਾਨ ਉੱਤੇ ਘਮਾਸਾਨ ਯੁੱਧ ਹੋਇਆ ਅਤੇ ਸੈਂਕੜੇ ਸਿੱਖ ਸ਼ਹੀਦ ਹੋ ਗਏ।

ਇਸ ਦੌਰਾਨ ਗੁਰੂ ਜੀ ਆਪਣੇ ਬਚੇ ਹੋਏ ਸਿੰਘਾਂ ਅਤੇ ਪਰਿਵਾਰ ਨਾਲ ਅੱਗੇ ਵਧ ਗਏ। ਇਸ ਪੂਰੇ ਘਟਨਾਕ੍ਰਮ ਬਾਰੇ ਅਸੀਂ ਗੱਲ ਕੀਤੀ ਇੱਥੇ ਦੀ ਹੀ ਇੱਕ ਵਸਨੀਕ ਨਾਲ ਤੇ ਉਨ੍ਹਾਂ ਨੇ ਇਸ ਜਗ੍ਹਾ ਦੇ ਇਤਿਹਾਸ ਦੀ ਪੂਰੀ ਵਿਆਖਿਆ ਕੁਝ ਇੰਝ ਕੀਤੀ।

Intro:ਸ੍ਰੀ ਆਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਅਤੇ ਆਪਣੇ ਪਰਿਵਾਰ ਨਾਲ ਜਦੋਂ ਅਨੰਦਗੜ੍ਹ ਕਿਲੇ ਨੂੰ ਛੱਡਿਆ ਤਾਂ ਮੁਗਲ ਫੌਜਾਂ ਨੇ ਉਥੋਂ ਕਰੀਬ ਪੰਦਰਾਂ ਕਿਲੋਮੀਟਰ ਦੂਰ ਇੱਕ ਜਗ੍ਹਾ ਤੇ ਗੁਰੂ ਜੀ ਦੇ ਪਰਿਵਾਰ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਤੋਪਾਂ ਨਾਲ ਹਮਲਾ ਕਰ ਦਿੱਤਾ . ਇਹ ਉਹ ਸਥਾਨ ਹੈ ਜਿੱਥੇ ਗੁਰੂ ਜੀ ਵੱਲੋਂ ਅਨੰਦਗੜ੍ਹ ਛੱਡੇ ਜਾਣ ਤੋਂ ਬਾਅਦ ਪਹਿਲਾ ਵੱਡਾ ਯੁੱਧ ਹੋਇਆ ਅਤੇ ਪਹਿਲੇ ਸਿੱਖ ਯੋਧਾ ਦੀ ਸ਼ਹਾਦਤ ਹੋਈ .

Body:ਮੁਗਲ ਫੌਜਾਂ ਵੱਲੋਂ ਗੁਰੂ ਜੀ ਨੂੰ ਝੂਠੀਆਂ ਸੋਹਾਂ ਖਾ ਕੇ ਇਹ ਵਾਅਦਾ ਕੀਤਾ ਗਿਆ ਸੀ ਕਿ ਉਹ ਆਨੰਦਗੜ੍ਹ ਨੂੰ ਛੱਡ ਦੇਣ . ਮੁਗਲ ਫੌਜਾਂ ਵੱਲੋਂ ਕਿਹਾ ਗਿਆ ਸੀ ਕਿ ਜੇ ਗੁਰੂ ਜੀ ਆਪਣੇ ਪਰਿਵਾਰ ਅਤੇ ਸਿੱਖਾਂ ਨਾਲ ਆਨੰਦਗੜ੍ਹ ਨੂੰ ਛੱਡ ਦਿੰਦੇ ਹਨ ਤੇ ਉਨ੍ਹਾਂ ਨੂੰ ਸੁਰੱਖਿਅਤ ਉਥੋਂ ਜਾਣ ਦਿੱਤਾ ਜਾਏਗਾ . ਪਰ ਇਸ ਦੌਰਾਨ ਗੁਰੂ ਜੀ ਅਤੇ ਉਨ੍ਹਾਂ ਦੇ ਸਿੱਖਾਂ ਨੂੰ ਰੱਤੀ ਭਰ ਵੀ ਇਲਮ ਨਹੀਂ ਸੀ ਕਿ ਗੁਰੂ ਜੀ ਵੱਲੋਂ ਆਨੰਦਪੁਰ ਨੂੰ ਛੱਡੇ ਜਾਣ ਤੋਂ ਬਾਅਦ ਮੁਗਲ ਫੌਜਾਂ ਕੁਝ ਹੀ ਦੂਰੀ ਤੇ ਉਨ੍ਹਾਂ ਨੂੰ ਘੇਰੇ ਖੜ੍ਹੀਆਂ ਨੇ . ਜਦ ਗੁਰੂ ਜੀ ਆਪਣੇ ਪਰਿਵਾਰ ਅਤੇ ਸਿੱਖਾਂ ਦੇ ਨਾਲ ਨਿਰਮੋਹਗੜ੍ਹ ਪੁੱਜੇ ਤਾਂ ਉਥੋਂ ਕੁਝ ਹੀ ਦੂਰੀ ਤੇ ਸ਼ਾਹੀ ਟਿੱਬੀ ਤੇ ਤੋਪਾਂ ਲਾਈ ਲੱਖਾਂ ਦੀ ਗਿਣਤੀ ਵਿੱਚ ਖੜ੍ਹੀ ਮੁਗ਼ਲ ਫ਼ੌਜ ਨੇ ਗੁਰੂ ਜੀ ਦੇ ਸਿੱਖਾਂ ਅਤੇ ਪਰਿਵਾਰ ਉੱਤੇ ਧੁੱਪਾਂ ਨਾਲ ਹਮਲਾ ਕਰ ਦਿੱਤਾ . ਜਦ ਮੁਗ਼ਲ ਫੌਜਾਂ ਨੇ ਗੁਰੂ ਜੀ ਦੇ ਸਿੱਖਾਂ ਅਤੇ ਪਰਿਵਾਰ ਵੱਲ ਤੋਪਾਂ ਚਲਾਈਆਂ ਤਾਂ ਗੁਰੂ ਜੀ ਨੇ ਆਪਣੇ ਤੀਰਾਂ ਨਾਲ ਇਨ੍ਹਾਂ ਤੋਪਾਂ ਨੂੰ ਸ਼ਾਂਤ ਕਰ ਦਿੱਤਾ . ਜਿਸ ਤੋਂ ਬਾਅਦ ਇਸ ਸਥਾਨ ਉੱਤੇ ਘਮਾਸਾਨ ਯੁੱਧ ਹੋਇਆ ਅਤੇ ਸੈਂਕੜੇ ਸਿੱਖ ਸ਼ਹੀਦ ਹੋ ਗਏ . ਇਸ ਦੌਰਾਨ ਗੁਰੂ ਜੀ ਆਪਣੇ ਬਚੇ ਹੋਏ ਸਿੰਘਾਂ ਅਤੇ ਪਰਿਵਾਰ ਨਾਲ ਅੱਗੇ ਵਧ ਗਏ . ਇਸ ਪੂਰੇ ਘਟਨਾਕ੍ਰਮ ਬਾਰੇ ਅਸੀਂ ਗੱਲ ਕੀਤੀ ਇੱਥੇ ਦੀ ਹੀ ਇੱਕ ਵਸਨੀਕ ਨਾਲ ਤੇ ਉਨ੍ਹਾਂ ਨੇ ਇਸ ਜਗ੍ਹਾ ਦੇ ਇਤਿਹਾਸ ਦੀ ਪੂਰੀ ਵਿਆਖਿਆ ਕੁਝ ਇੰਝ ਕੀਤੀ ........

ਇਲਾਕਾ ਵਾਸੀ ਮਲਵਿੰਦਰ ਸਿੰਘ ਨਾਲ ਵਨ ਟੂ ਵਨ

Conclusion:.ਇਸ ਯੁੱਧ ਤੋਂ ਬਾਅਦ ਗੁਰੂ ਜੀ ਆਪਣੇ ਪਰਿਵਾਰ ਅਤੇ ਬਚੇ ਹੋਏ ਸਿੱਖਾਂ ਦੇ ਨਾਲ ਸਰਸਾ ਨਦੀ ਦੇ ਕੰਢੇ ਪਹੁੰਚੇ ਜਿੱਥੋਂ ਉਨ੍ਹਾਂ ਦਾ ਪੂਰਾ ਖੇਰੂੰ ਖੇਰੂੰ ਹੋ ਗਿਆ ਅੱਜ ਇਸ ਜਗ੍ਹਾ ਉੱਪਰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਥਿਤ ਹੈ .
Last Updated : Dec 25, 2019, 11:51 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.