ਰੂਪਨਗਰ: ਪੰਜਾਬ ਵਿੱਚ ਮਾਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ। ਪੰਜਾਬ ਸਮੇਤ ਕਈ ਵੱਖ ਵੱਖ ਸੂਬਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆ ਵੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
ਮਾਨਸੂਨ ਦੀ ਸ਼ੁਰੂਆਤ ਵਾਲੇ ਦਿਨ ਰੂਪਨਗਰ ਦੇ ਵਿੱਚ ਕੁਝ ਘੰਟਿਆਂ ਦੇ ਪਏ ਮੀਂਹ ਨੇ ਹੀ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਨੇ ਦਰਿਆ ਦਾ ਰੂਪ ਧਾਰਨ ਕੀਤਾ ਦਿਖਾਈ ਦਿੱਤਾ ਹੈ। ਰੋਪੜ ਦੇ ਵਿੱਚ ਸਵੇਰ ਤੋ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਜਿਸ ਕਾਰਨ ਲੋਕਾਂ ਆਉਣ ਜਾਣ ਵਿੱਚ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ।
ਸੜਕਾਂ ’ਤੇ ਪਾਣੀ ਵਿੱਚ ਦੀ ਵਾਹਨ ਜਾਂਦੇ ਵਿਖਾਈ ਦਿੱਤੇ ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵੱਖ-ਵੱਖ ਹਿੱਸੇ ਜਿੰਨ੍ਹਾਂ ਵਿਚ ਸ਼ਹਿਰ ਦਾ ਦਿਲ ਕਿਹਾ ਜਾਣ ਵਾਲਾ ਬੇਲਾ ਚੌਂਕ ਸ਼ਹਿਰ ਦਾ ਤੋਂ ਸਭ ਤੋਂ ਆਧੁਨਿਕ ਗਿਆਨੀ ਜੈਲ ਸਿੰਘ ਨਗਰ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੁਝ ਘੰਟਿਆਂ ਦੇ ਬਰਸਾਤ ਨਾਲ ਲੋਕਾਂ ਦਾ ਜਨਜੀਵਨ ਅਸਤ-ਵਿਅਸਤ ਹੋ ਚੁੱਕਿਆ ਦਿਖਾਈ ਦਿੱਤਾ।
ਇਹ ਵੀ ਪੜ੍ਹੋ: ਮਾਨਸੂਨ ਦੀ ਪਹਿਲੀ ਬਰਸਾਤ ਨੇ ਜਲਥਲ ਕੀਤੀ ਸਿਟੀ ਬਿਊਟੀਫੁਲ, ਦੇਖੋ ਵੀਡੀਓ