ਰੂਪਨਗਰ: ਸ੍ਰੀ ਕੀਰਤਪੁਰ ਸਾਹਿਬ ਰੂਪਨਗਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਭਰਤਗੜ੍ਹ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਦਾ ਸੇਵਾਦਾਰਾਂ ਵੱਲੋਂ ਖੰਡਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਬੀਤੇ ਦਿਨੀਂ ਤੜਕਸਾਰ ਵੇਲੇ ਜਦੋਂ ਗ੍ਰੰਥੀ ਸਿੰਘ ਵੱਲੋਂ ਪਾਠ ਕੀਤਾ ਜਾ ਰਿਹਾ ਸੀ ਤਾਂ ਇਕ ਭੁਝੰਗੀ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਹੱਦ ਵਿੱਚ ਰੌਲਾ ਤੇ ਸ਼ੋਰ ਸ਼ਰਾਬਾ ਪਾਇਆ ਜਾ ਰਿਹਾ ਸੀ।
ਇਸ ਮੌਕੇ 'ਤੇ ਤੈਨਾਤ ਸੇਵਾਦਾਰਾਂ ਨੇ ਜਦੋਂ ਉਸ ਨੌਜਵਾਨ ਨੂੰ ਪਕੜਿਆ ਅਤੇ ਪਾਠ ਚੱਲਦੇ ਦੌਰਾਨ ਰੌਲਾ ਨਾ ਪਾਉਣ ਦੀ ਗੱਲ ਆਖੀ ਗਈ ਤਾਂ ਉਸ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਪਏ ਸ਼ਸਤਰਾਂ ਵਿੱਚੋਂ ਚੱਕਰ ਚੱਕ ਕੇ ਸੇਵਾਦਾਰਾਂ ਦੇ ਮਾਰਨ ਲੱਗਾ ਤਾਂ ਸੇਵਾਦਾਰਾਂ ਵੱਲੋਂ ਉਸ ਨੌਜਵਾਨ ਨੂੰ ਪੁਲਿਸ ਹਵਾਲੇ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਮੰਜੀ ਸਾਹਿਬ ਭਰਤਗੜ੍ਹ ਦੇ ਸੇਵਾਦਾਰ ਬਾਬਾ ਗੁਰਜੰਟ ਸਿੰਘ ਨੇ ਦੱਸਿਆ ਕਿ ਨੌਜਵਾਨ ਵਿਅਕਤੀ ਕੱਪੜੇ ਦੀ ਫੇਰੀ ਪਿੰਡਾਂ ਵਿੱਚ ਜਾ ਕੇ ਲਗਾਉਂਦੇ ਹਨ ਤੇ ਇਹ ਨੌਜਵਾਨ ਪਹਿਲਾਂ ਵੀ ਗੁਰੂ ਘਰ ਵਿੱਚ ਆ ਕੇ ਨਤਮਸਤਕ ਹੋ ਕੇ ਰਾਤ ਵੇਲੇ ਇੱਥੇ ਹੀ ਰੁੱਕ ਜਾਂਦੇ ਹਨ। ਪਰ ਇਹ ਵਿਅਕਤੀ ਕਿਤੇ ਨਾ ਕਿਤੇ ਮਾਨਸਿਕ ਪਰੇਸ਼ਾਨ ਵੀ ਰਹਿੰਦਾ ਹੈ, ਜਿਸ ਦਾ ਅੰਦਾਜ਼ਾ ਸਾਨੂੰ ਪਹਿਲਾਂ ਵੀ ਹੈ ਅਤੇ ਇਸ ਦੇ ਕਰੀਬੀ ਵੀ ਦੱਸਦੇ ਹਨ।
ਪਰ ਫਿਲਹਾਲ ਨੌਜਵਾਨ ਨੂੰ ਪਕੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿਸ ਦੀ ਵਧੇਰੇ ਜਾਣਕਾਰੀ ਪੁਲਿਸ ਖੁਦ ਪ੍ਰਾਪਤ ਕਰੇਗੀ ਤੇ ਬਾਬਾ ਗੁਰਜੰਟ ਸਿੰਘ ਨੇ ਕਿਹਾ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਵੀਡੀਓ ਨੂੰ ਵਾਇਰਲ ਨਾ ਕਰਨ ਤਾਂ ਜੋ ਸਿੱਖ ਭਾਈਚਾਰੇ ਵਿੱਚ ਸ਼ਾਂਤੀ ਕਾਇਮ ਰਹਿ ਸਕੇ।
ਇਸ ਮੌਕੇ ਜਦੋਂ ਸਥਾਨਕ ਐਸ.ਐਚ.ਓ ਸ੍ਰੀ ਕੀਰਤਪੁਰ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਇਸ ਮਾਮਲੇ ਪ੍ਰਤੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਸੱਚ ਸਾਹਮਣੇ ਪਾਇਆ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਬੇਅਦਬੀ ਦੀ ਘਟਨਾ ਨਹੀਂ ਇਸ ਗੱਲ ਦੀ ਪੁਸ਼ਟੀ ਸਥਾਨਕ ਪੁਲਿਸ ਵੱਲੋਂ ਕੀਤੀ ਜਾਂਦੀ ਹੈ।
ਇਹ ਵੀ ਪੜੋ:- ਭਾਜਪਾ ਨਾਲ ਗਠਜੋੜ ਨੂੰ ਲੈ ਕੇ ਮਜੀਠੀਆ ਦਾ ਬਿਆਨ, ਕਿਹਾ...