ETV Bharat / state

ਭਾਰਤੀ ਫੌਜ 'ਚ ਲੈਫ਼ਟੀਨੈਂਟ ਬਣਿਆ ਗੁਰਬੀਰ ਸਿੰਘ, ਪਰਿਵਾਰ ’ਚ ਖੁਸ਼ੀ ਦਾ ਮਾਹੌਲ - ਰਿਵਾਰ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ

ਰੋਪੜ ਦਾ ਰਹਿਣ ਵਾਲਾ ਗੁਰਬੀਰ ਸਿੰਘ ਦੀ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਚੋਣ ਹੋਈ ਹੈ। ਭਾਰਤੀ ਫੌਜ ਵਿੱਚ ਲੈਫ਼ਟੀਨੈਂਟ ਵਜੋਂ ਚੁਣੇ ਜਾਣ ਤੋਂ ਬਾਅਦ ਗੁਰਬੀਰ ਸਿੰਘ ਦਾ ਰੋਪੜ ਪੁੱਜਣ ’ਤੇ ਪਰਿਵਾਰ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ ਗਈ। ਗੁਰਬੀਰ ਸਿੰਘ ਨੇ ਕਿਹਾ ਕਿ ਉਸਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਭਾਰਤੀ ਫੌਜ ਵਿੱਚ ਅਫ਼ਸਰ ਬਣੇ ਤੇ ਅੱਜ ਉਸਦੇ ਅਤੇ ਉਸਦੇ ਪਰਿਵਾਰ ਇਹ ਦਿਨ ਆ ਗਿਆ।

ਗੁਰਬੀਰ ਸਿੰਘ ਬਣਿਆ ਭਾਰਤੀ ਫੌਜ 'ਚ ਲੈਫ਼ਟੀਨੈਂਟ

author img

By

Published : Jun 12, 2022, 7:40 PM IST

ਰੂਪਨਗਰ: ਰੋਪੜ ਦਾ ਹੋਣਹਾਰ ਨੌਜਵਾਨ ਗੁਰਬੀਰ ਸਿੰਘ ਭਾਰਤੀ ਫੌਜ ਵਿੱਚ ਲੈਫ਼ਟੀਨੈਂਟ ਵਜੋਂ ਚੁਣਿਆ ਗਿਆ ਹੈ ਜਿਸ ਨੂੰ ਲੈ ਕੇ ਨੌਜਵਾਨ ਗੁਰਬੀਰ ਸਿੰਘ ਦੇ ਪਰਿਵਾਰ ਤੇ ਸ਼ਹਿਰ ਦੇ ਲੋਕਾਂ ਵਿੱਚ ਕਾਫ਼ੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਭਾਰਤੀ ਫੌਜ ਵਿੱਚ ਲੈਫ਼ਟੀਨੈਂਟ ਵਜੋਂ ਚੁਣੇ ਜਾਣ ਤੋਂ ਬਾਅਦ ਗੁਰਬੀਰ ਸਿੰਘ ਦਾ ਰੋਪੜ ਪੁੱਜਣ ’ਤੇ ਪਰਿਵਾਰ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ ਗਈ।

ਇਸ ਦੌਰਾਨ ਗੁਰਬੀਰ ਸਿੰਘ ਨੇ ਕਿਹਾ ਕਿ ਉਸਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਭਾਰਤੀ ਫੌਜ ਵਿੱਚ ਅਫ਼ਸਰ ਬਣੇ ਤੇ ਅੱਜ ਉਸਦੇ ਅਤੇ ਉਸਦੇ ਪਰਿਵਾਰ ਇਹ ਦਿਨ ਆ ਗਿਆ। ਨੌਜਵਾਨ ਖੁਸ਼ੀ ਸਾਂਝੀ ਕਰਦੇ ਹੋਏ ਕਿ ਕਿਹਾ ਕਿ ਅੱਜ ਦਾ ਇਹ ਦਿਨਾਂ ਉਨ੍ਹਾਂ ਲਈ ਬਹੁਤ ਖਾਸ ਹੈ। ਗੁਰਬੀਨ ਨੇ ਕਿਹਾ ਕਿ ਉਸਨੂੰ ਇਸ ਦਿਨ ਦੀ ਬਹੁਤ ਸਾਲਾਂ ਉਡੀਕ ਸੀ। ਨੌਜਵਾਨ ਨੇ ਦੱਸਿਆ ਕਿ ਸਖ਼ਤ ਮਿਹਨਤ ਤੋਂ ਬਾਅਦ ਉਸ ਨੇ ਆਪਣਾ ਟੀਚਾ ਹਾਸਿਲ ਕੀਤਾ ਹੈ।

ਗੁਰਬੀਰ ਸਿੰਘ ਬਣਿਆ ਭਾਰਤੀ ਫੌਜ 'ਚ ਲੈਫ਼ਟੀਨੈਂਟ

ਇਸ ਮੌਕੇ ਗੁਰਬੀਰ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੀ ਇਹ ਇੱਛਾ ਸੀ ਕਿ ਉਨ੍ਹਾਂ ਦਾ ਪੁੱਤਰ ਦੇਸ਼ ਦੀ ਸੇਵਾ ਕਰਨ ਦੇ ਲਈ ਫੌਜ ਵਿੱਚ ਭਰਤੀ ਹੋਵੇ ਤੇ ਅੱਜ ਉਨ੍ਹਾਂ ਨੂੰ ਮਾਣ ਹੈ ਕਿ ਗੁਰਬੀਰ ਸਿੰਘ ਫੌਜ ਵਿੱਚ ਜਾ ਕੇ ਦੇਸ਼ ਲਈ ਹਰ ਤਰ੍ਹਾਂ ਦੀ ਸੇਵਾ ਤੇ ਕੁਰਬਾਨੀ ਦੇਣ ਲਈ ਤਿਆਰ ਹੈ।

ਗੁਰਬੀਰ ਸਿੰਘ ਨੇ ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੀ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਮੁਹਾਲੀ ਤੋਂ ਬਾਰਵੀਂ ਤੇ ਦੋ ਸਾਲ ਦੀ ਟ੍ਰੈਨਿੰਗ ਤੋ ਬਾਅਦ ਕੀਤੀ ਐਨ.ਡੀ.ਏ ਦਾ ਇਮਤਿਹਾਨ ਪਾਸ ਕੀਤਾ ਤੇ ਦੇਹਰਾਦੂਨ ਵਿੱਚ ਇੱਕ ਸਾਲ ਦੀ ਟ੍ਰੇਨਿੰਗ ਕਰਨ ਤੋਂ ਬਾਅਦ ਪਾਸ ਹੋ ਕੇ ਹੁਣ 20 ਗਰੇਨੇਡਰਜ ਬਟਾਲੀਅਨ ਵਿੱਚ ਲੈਫ਼ਟੀਨੈਂਟ ਬਣ ਚੁੱਕਾ ਹੈ।

ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਮਾਮਲੇ 'ਚ ਧਰਮਸੋਤ ਤੋਂ ਬਾਅਦ ਰਡਾਰ 'ਤੇ ਤਿੰਨ ਹੋਰ ਸਾਬਕਾ ਮੰਤਰੀ !

ETV Bharat Logo

Copyright © 2025 Ushodaya Enterprises Pvt. Ltd., All Rights Reserved.