ਰੂਪਨਗਰ: ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਸਰਕਾਰੀ ਪੋਲੀਟੈਕਨਿਕ ਕਾਲਜ ਲੜਕੀਆਂ ਜੋ ਕਿ 2009 ਵਿੱਚ ਬੰਦ ਕਰ ਦਿੱਤਾ ਗਿਆ ਸੀ, ਹੁਣ ਮੁੜ ਤੋਂ 14 ਸਾਲ ਖੋਲ ਦਿੱਤਾ ਗਿਆ ਹੈ ਜਿਸ ਵਿੱਚ ਵਿਦਿਆਰਥਣਾਂ ਨੂੰ ਤਕਨੀਕੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਕਾਲਜ ਵਿੱਚ ਦਾਖਲੇ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ।
ਐਡਵੋਕੇਟ ਚੱਢਾ ਨੇ ਦੱਸਿਆ ਕਿ ਮੌਜੂਦਾ ਸਮੇਂ ਸਰਕਾਰ ਦੁਆਰਾ ਇੱਥੇ ਦੋ ਕੋਰਸਾਂ ਨੂੰ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਹਣ ਇਸ ਕਾਲਜ ਨੂੰ ਏ.ਆਈ.ਸੀ.ਟੀ.ਈ ਅਤੇ ਪੰਜਾਬ ਸਟੇਟ ਆਫ ਬੋਰਡ ਟੈਕਨੀਕਲ ਐਜੂਕੇਸ਼ਨ ਤੇ ਇੰਡੀਸ਼ਟਰੀਅਲ ਟ੍ਰੇਨਿੰਗ ਵਲੋਂ ਮਾਨਤਾ ਦਿੱਤੀ ਗਈ ਹੈ ਇਸ ਕਾਲਜ ਦੇ ਵਿੱਚ 2 ਤਰ੍ਹਾਂ ਦੇ ਡਿਪਲੋਮੇ ਕਰਵਾਏ ਜਾਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਵਿਦਿਆਰਥੀ ਦੀ 10ਵੀਂ ਵਿੱਚ ਪ੍ਰਤੀਸ਼ਤ ਜਿਆਦਾ ਹੋਵੇਗੀ ਉਸ ਦੀ ਉਨ੍ਹੀ ਹੀ ਫੀਸ ਘੱਟ ਕੀਤੀ ਜਾਵੇਗੀ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵਜੀਫਾ ਸਕੀਮਾਂ ਦਾ ਲਾਭ ਵੀ ਮਿਲੇਗਾ।
ਸਰਕਾਰੀ ਪੋਲੀਟੈਕਨਿਕ ਕਾਲਜ ਰੋਪੜ ਦੀ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਕਵਿਤਾ ਮੋਂਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਨ੍ਹਾਂ ਡਿਪੋਲੋਮੇ ਵਿੱਚ ਦਾਖਲੇ ਲਈ 10ਵੀਂ ਪਾਸ ਦੀ ਸ਼ਰਤ ਰੱਖੀ ਗਈ ਹੈ। ਦਾਖਲੇ ਲਈ ਘੱਟੋਂ-ਘੱਟ ਨੰਬਰ 35 ਫੀਸਦ ਹੋਣੇ ਚਾਹੀਦੇ ਹਨ ਜਾਂ ਕੋਈ ਦਾਖਲਾ ਪ੍ਰੀਖਿਆ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ 30 ਸੀਟਾਂ 3 ਸਾਲਾਂ ਡਿਪਲੋਮਾ ਕੰਪਿਊਟਰ ਸਾਇੰਸ ਇੰਜਨੀਅਰਿੰਗ ਅਤੇ 30 ਸੀਟਾਂ 3 ਸਾਲਾਂ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਦੀਆਂ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਦੁਆਰਾ ਇਨ੍ਹਾਂ ਪ੍ਰਵਾਨਤ ਕੋਰਸਾਂ ਵਿਚ ਜਿੰਨੀਆਂ ਵੀ ਸਰਕਾਰੀ ਸਹਾਇਤਾ ਸਕੀਮਾਂ ਸਰਕਾਰ ਵੱਲੋਂ ਪ੍ਰਵਾਨਿਤ ਹਨ ਸਭ ਮਿਲਣਯੋਗ ਹਨ। ਇਸ ਸੰਸਥਾ ਵਿੱਚ ਪ੍ਰਵਾਨਿਤ ਕੋਰਸ ਕੰਪਿਊਟਰ ਸਾਇੰਸ ਇੰਜਨੀਅਰਿੰਗ ਲਈ ਸ਼੍ਰੀਮਤੀ ਸਿਮਰਨਜੀਤ ਕੌਰ 9646074774 ਨਾਲ ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਕੋਰਸ ਲਈ ਸ਼੍ਰੀਮਤੀ ਨਮਰਤਾ 9814410720 ਨਾਲ ਦਾਖਲੇ ਲਈ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹੇ ਦੀ ਸਮੂਹ 10ਵੀਂ ਪਾਸ ਵਿਦਿਆਰਥਣਾਂ ਜਲਦ ਤੋਂ ਜਲਦ ਆ ਕੇ ਇੰਨਾ ਕੋਰਸਾਂ ਵਿੱਚ ਕਰਵਾਓ ਦਾਖਲਾ ਅਤੇ ਆਪਣੇ ਭਵਿੱਖ ਨੂੰ ਹੋਰ ਉਜਵਲ ਬਣਾ ਸਕਦੀਆਂ ਹਨ।
ਇਹ ਵੀ ਪੜ੍ਹੋ: ਲੁਧਿਆਣਾ ਨਹਿਰ ਵਿੱਚ ਮਹਿਲਾ ਨੇ ਮਾਰੀ ਛਾਲ, ਟ੍ਰੈਫਿਕ ਮਾਰਸ਼ਲ ਨੇ ਆਪਣੀ ਪੱਗ ਲਾਹ ਕੇ ਬਚਾਇਆ