ਰੋਪੜ: ਪੰਜਾਬ ਭਾਸ਼ਾ ਵਿਭਾਗ ਪੰਜਾਬੀ ਸ਼ਾਰਟ ਹੈਂਡ ਦੀਆਂ ਕਲਾਸਾਂ ਦੇ ਸੈਸ਼ਨ 2019-20 ਨੂੰ ਸ਼ੁਰੂ ਕਰ ਰਿਹਾ ਹੈ। ਜ਼ਿਲ੍ਹਾ ਭਾਸ਼ਾ ਅਫਸਰ ਹਰਪ੍ਰੀਤ ਕੌਰ ਨੇ ਇਸ ਦੀ ਜਾਣਕਾਰੀ ਦਿੰਦੇ ਹੋਇਆ ਕਿਹਾ ਕਿ ਪੰਜਾਬੀ ਸ਼ਾਰਟਹੈਂਡ ਜਨਰਲ ਅਤੇ ਤੇਜ਼ਗਤੀ ਕਲਾਸ ਲਈ ਫਾਰਮ 13 ਅਗਸਤ, 2018 ਤੱਕ ਭਰੇ ਜਾਣਗੇ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਇਹ ਸਿਖਲਾਈ ਮੁਫ਼ਤ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਤੇਜ਼ਗਤੀ ਕਲਾਸ 2018-19 ਲਈ ਟੈਸਟ 17 ਅਗਸਤ ਨੂੰ ਸਵੇਰੇ 10 ਵਜੇ ਜ਼ਿਲ੍ਹਾ ਭਾਸ਼ਾ ਦੇ ਦਫ਼ਤਰ 'ਚ 80 ਸ਼ਬਦ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਲਿਆ ਜਾਵੇਗਾ। ਟੈਸਟ ਵਿਚੋਂ ਪਾਸ ਅਤੇ ਜਨਰਲ ਕਲਾਸ ਦੇ ਉਮੀਦਵਾਰਾਂ ਦੀ ਇੰਟਰਵਿਊ 24 ਅਗਸਤ 2018 ਨੂੰ ਸਵੇਰੇ 10.00 ਵਜੇ ਜ਼ਿਲ੍ਹਾ ਭਾਸ਼ਾ ਦਫਤਰ ਮਿੰਨੀ ਸਕੱਤਰੇਤ ਰੂਪਨਗਰ ਵਿਖੇ ਹੋਵੇਗੀ। ਹਰਪ੍ਰੀਤ ਕੌਰ ਨੇ ਦੱਸਿਆ ਕਿ ਉਮੀਦਵਾਰ ਆਪਣੇ ਅਸਲ ਸਰਟੀਫ਼ਿਕੇਟ ਲੈ ਕੇ ਆਉਣ ਤਾਂ ਜੋ ਉਨ੍ਹਾਂ ਦਾ ਇੰਟਰਵਿਊ ਸਹੀ ਢੰਗ ਨਾਲ ਹੋ ਸਕੇ।
ਇਹ ਵੀ ਪੜੋ- ਸੂਬੇ 'ਚ ਭਾਰੀ ਮੀਂਹ ਦਾ ਅਲਰਟ, ਕੈਪਟਨ ਨੇ ਜਾਰੀ ਕੀਤੀਆਂ ਹਿਦਾਇਤਾਂ
ਰੋਪੜ: ਠੇਕੇ ਤੋਂ ਸ਼ਰਾਬ ਲੁੱਟਣ ਦੇ ਮਾਮਲੇ 'ਚ 4 ਕਾਬੂ, ਵੇਖੋ ਵੀਡੀਓ
ਭਾਸ਼ਾ ਅਫ਼ਸਰ ਨੇ ਦੱਸਿਆ ਕਿ ਉਮੀਦਵਾਰ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਚਾਹਿਦੀ ਹੈ ਤਾਂ ਉਹ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਕਮਰਾ ਨੰਬਰ 327 ਵਿੱਚ ਸੰਪਰਕ ਕਰ ਸਕਦੇ ਹਨ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋ ਪੰਜਾਬੀ ਸ਼ਾਰਟ ਹੈਂਡ ਦੇ ਫ੍ਰੀ ਕੋਰਸ ਬੇਰੋਜ਼ਗਾਰਾਂ ਵਾਸਤੇ ਕਾਫ਼ੀ ਲਾਭਕਾਰੀ ਸਾਬਿਤ ਹੋ ਸਕਦੇ ਹਨ। ਨੌਜਵਾਨ ਅਜਿਹੇ ਕੋਰਸ ਨੂੰ ਕਰਕੇ ਆਪਣਾ ਭਵਿੱਖ ਸੁਧਾਰ ਸਕਦੇ ਹਨ।