ਰੂਪਨਗਰ: ਅਕਾਲ ਤਖ਼ਤ ਸਾਹਿਬ(Akal Takht Sahib) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ(Jathedar Giani Harpreet Singh) ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ(Takht Sri Kesgarh Sahib) ਵਿਖੇ ਨਤਮਸਤਕ ਹੋਏ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੋਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਵਿੱਚ ਬੇਅਦਬੀ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਵਿਦੇਸ਼ ਤੋਂ ਬਾਅਦ ਸਿੱਧਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਲਈ ਆਏ।
ਜਿੱਥੇ ਆਉਣਾ ਸਿੱਖ ਜਥੇਬੰਦੀਆਂ ਨੂੰ ਅਤੇ ਰੋਸ ਪ੍ਰਗਟ ਕਰ ਰਹੇ ਸਿੰਘਾਂ ਨੂੰ ਬੜੀ ਨਿਮਰਤਾ ਸਹਿਤ ਮਿਲੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੋਸ਼ੀ ਤੇ UAPA ਦੀ ਧਾਰਾ ਲੱਗੀ ਹੈ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮਾਮਲੇ ਨੂੰ ਬਹੁਤ ਹੀ ਵਧੀਆ ਢੰਗ ਨਾਲ ਸੁਲਝਾਇਆ ਗਿਆ। ਉਨ੍ਹਾਂ ਰੋਸ ਕਰ ਰਹੇ ਸਿੰਘਾਂ ਦੇ ਕੋਲ ਬੈਠ ਕੇ ਬੁੱਧੀਜੀਵੀਆਂ ਦੀ ਗੱਲ ਸੁਣੀ।
ਉਨ੍ਹਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ, ਉਨ੍ਹਾਂ ਇਹ ਕਿਹਾ ਕਿ ਸ਼੍ਰੋਮਣੀ ਕਮੇਟੀ ਅਧਿਕਾਰੀ ਅਤੇ ਸਿੰਘ ਸਾਹਿਬਾਨ ਸਾਰੇ ਹੀ ਇਸ ਬੇਅਦਬੀ ਦੀ ਨਿੰਦਾ ਕਰ ਰਹੇ ਹਨ। ਅਜਿਹੇ ਪੰਥ ਦੋਸ਼ੀਆਂ ਨੂੰ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਕਥਿਤ ਦੋਸ਼ੀ ਦੇ ਉੱਪਰ ਲਗਾਈਆਂ ਗਈਆਂ ਧਾਰਾਵਾਂ ਦੇ ਵਿੱਚ ਵਾਧਾ ਕੀਤਾ ਗਿਆ,। ਜਿਸ ਦੇ ਚੱਲਦਿਆਂ 295 ਸਮੇਤ, ਯੂ ਏ ਪੀ ਏ(UAPA) ਧਾਰਾ 153, 153a ਅਤੇ 436 ਲਗਾਈਆਂ ਗਈਆਂ ਹਨ।
ਇਹ ਵੀ ਪੜ੍ਹੋ: ਜਲ੍ਹਿਆਂਵਾਲੇ ਬਾਗ ਨਵੀਨੀਕਰਨ: ਕਿਸਾਨ ਯੂਥ ਵਿੰਗ ਵੱਲੋਂ ਅੰਮ੍ਰਿਤਸਰ ਵਿੱਚ ਸੰਘਰਸ਼ ਦੀ ਚਿਤਾਵਨੀ