ETV Bharat / state

ਪਰਮੀਸ਼ ਵਰਮਾ 'ਤੇ ਹਮਲਾ ਕਰਨ ਵਾਲਾ ਗੈਂਗਸਟਰ ਦਿਲਪ੍ਰੀਤ ਬਾਬਾ ਕਤਲ ਮਾਮਲੇ 'ਚੋਂ ਬਰੀ - ਗੈਂਗਸਟਰ ਦਿਲਪ੍ਰੀਤ ਬਾਬਾ

ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਨੂੰ ਇਰਾਦਾ ਕਤਲ ਮਾਮਲੇ ਵਿਚੋਂ ਬਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦਿਲਪ੍ਰੀਤ ਦੇ ਪੰਜ ਸਾਥੀਆਂ ਨੂੰ ਵੀ ਅਦਾਲਤ ਨੇ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ।

dilpreet baba
ਫ਼ੋਟੋ
author img

By

Published : Dec 10, 2019, 11:02 PM IST

ਰੂਪਨਗਰ: ਪੰਜਾਬੀ ਗਾਇਕ ਤੇ ਡਾਇਰੈਕਟਰ ਪਰਮੀਸ਼ ਵਰਮਾ ਤੇ ਹਮਲਾ ਕਰਨ ਵਾਲਾ ਗੈਂਗਸਟਰ ਦਿਲਪ੍ਰੀਤ ਬਾਬਾ ਇੱਕ ਮਾਮਲੇ 'ਚੋਂ ਬਰੀ ਹੋ ਗਿਆ ਹੈ। ਰੂਪਨਗਰ ਦੀ ਅਦਾਲਤ ਨੇ ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਨੂੰ ਪੰਜ ਸਾਥੀਆਂ ਸਣੇ ਇਰਾਦਾ ਕਤਲ ਮਾਮਲੇ ਵਿਚੋਂ ਬਰੀ ਕਰ ਦਿੱਤਾ ਹੈ।

ਇਹ ਮਾਮਲਾ ਦਿਲਪ੍ਰੀਤ ਬਾਬਾ ਅਤੇ ਉਸ ਦੇ ਪੰਜ ਸਾਥੀਆਂ 'ਤੇ 2013 ਵਿਚ ਥਾਣਾ ਨੂਰਪੁਰ ਬੇਦੀ 'ਚ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਅਰਵਿੰਦਰ ਸਿੰਘ ਵੱਲੋਂ ਦਿਲਪ੍ਰੀਤ ਤੇ ਉਸ ਦੇ ਸਾਥੀਆਂ 'ਤੇ ਦੋਸ਼ ਲਗਾਇਆ ਗਿਆ ਸੀ ਕਿ ਜਦੋਂ ਉਹ ਆਪਣੀ ਫਾਰਚੂਨਰ ਗੱਡੀ 'ਤੇ ਦਵਾਈ ਲੈਣ ਜਾ ਰਿਹਾ ਸੀ ਤਾਂ ਪਿੱਛੋਂ ਸਾਥੀਆਂ ਨਾਲ ਆਏ ਦਿਲਪ੍ਰੀਤ ਬਾਬਾ ਨੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ।

ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਦੀ ਘਾਟ ਕਾਰਨ ਦਿਲਪ੍ਰੀਤ ਬਾਬਾ ਨੂੰ ਸਾਥੀਆਂ ਸਣੇ ਬਰੀ ਕਰ ਦਿੱਤਾ ਹੈ ਪਰ ਅਜੇ ਵੀ ਦਿਲਪ੍ਰੀਤ ਬਾਬਾ ਵਿਰੁੱਧ ਕਈ ਮਾਮਲੇ ਦਰਜ ਹਨ, ਜਿਸ ਦੇ ਚੱਲਦੇ ਉਸ ਨੂੰ ਰੂਪਨਗਰ ਜੇਲ੍ਹ ਵਿਚ ਰੱਖਿਆ ਗਿਆ ਹੈ।

Intro:Body:

sunita

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.