ETV Bharat / state

Tribute To Martyr of Pulwama Attack: ਸ਼ਹੀਦ ਕੁਲਵਿੰਦਰ ਸਿੰਘ ਦੀ ਮਨਾਈ ਚੌਥੀ ਬਰਸੀ, ਪਿਤਾ ਨੇ ਕਿਹਾ ਮੈਨੂੰ ਆਪਣੇ ਪੁੱਤਰ ਦੀ ਸ਼ਹਾਦਤ 'ਤੇ ਮਾਣ - ਪਿੰਡ ਰੌਲੀ ਵਿਖੇ ਕੁਲਵਿੰਦਰ ਸਿੰਘ ਦੀ ਯਾਦ ਵਿਚ ਪਾਠ ਦੇ ਭੋਗ

ਪੁਲਵਾਮਾ ਹਮਲੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਕੁਲਵਿੰਦਰ ਸਿੰਘ ਦੀ ਚੌਥੀ ਬਰਸੀ ਜ਼ਿਲ੍ਹਾ ਰੂਪਨਗਰ ਦੇ ਪਿੰਡ ਰੌਲੀ ਵਿਖੇ ਮਨਾਈ ਗਈ। ਇਸ ਬਰਸੀ ਦੌਰਾਨ ਪਿੰਡ ਰੌਲੀ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ ਵਿਚ ਪਾਠ ਦੇ ਭੋਗ ਪਾਏ ਗਏ। ਇਸ ਬਰਸੀ ਤੋਂ ਬਾਅਦ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨੇ ਕਿਹਾ ਮੈਂਨੂੰ ਆਪਣੇ ਪੁੱਤਰ ਦੀ ਸ਼ਹਾਦਤ ਉੱਤੇ ਮਾਣ ਹੈ।

Tribute To Martyr of Pulwama Attack
Tribute To Martyr of Pulwama Attack
author img

By

Published : Feb 14, 2023, 10:26 PM IST

ਸ਼ਹੀਦ ਕੁਲਵਿੰਦਰ ਸਿੰਘ ਦੀ ਮਨਾਈ ਚੌਥੀ ਬਰਸੀ, ਪਿਤਾ ਨੇ ਕਿਹਾ ਮੈਨੂੰ ਆਪਣੇ ਪੁੱਤਰ ਦੀ ਸ਼ਹਾਦਤ 'ਤੇ ਮਾਣ

ਰੂਪਨਗਰ: ਜ਼ਿਲ੍ਹਾ ਰੂਪਨਗਰ ਦੇ ਪਿੰਡ ਰੌਲੀ ਵਿਖੇ ਅੱਜ ਮੰਗਲਵਾਰ ਨੂੰ ਪੁਲਵਾਮਾ ਹਮਲੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਕੁਲਵਿੰਦਰ ਸਿੰਘ ਦੀ ਚੌਥੀ ਬਰਸੀ ਮਨਾਈ ਗਈ। ਇਸ ਬਰਸੀ ਦੌਰਾਨ ਪਿੰਡ ਰੌਲੀ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ ਵਿਚ ਪਾਠ ਦੇ ਭੋਗ ਪਾਏ ਗਏ। ਇਸ ਬਰਸੀ ਤੋਂ ਬਾਅਦ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨੇ ਕਿਹਾ ਮੈਂਨੂੰ ਆਪਣੇ ਪੁੱਤਰ ਦੀ ਸ਼ਹਾਦਤ ਉੱਤੇ ਮਾਣ ਹੈ।

ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ ਵਿਚ 500 ਦਰੱਖਤ ਲਗਾਉਣ ਦਾ ਵਾਅਦਾ:- ਇੱਥੇ ਬਰਸੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਾਸਟਰ ਗੁਰਨੈਬ ਸਿੰਘ ਜੇਤੇਵਾਲ,ਬੱਲ ਸਾਉਪੁਰਿਆ ਨੇ ਆਪਣੇ ਸੰਬੋਧਨ ਦੌਰਾਨ ਸ਼ਹੀਦ ਪਰਿਵਾਰ ਦੇ ਨਾਲ ਹਰ ਵੇਲੇ ਸਾਥ ਦੇਣ ਦਾ ਵਾਅਦਾ ਕੀਤਾ। ਇਸੇ ਦੌਰਾਨ ਹੀ ਗੱਲਬਾਤ ਕਰਦਿਆ ਬੱਲ ਸਾਉਪੁਰਿਆ ਵੱਲੋ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ ਵਿਚ ਉਨ੍ਹਾਂ ਦੀ ਸੰਸਥਾ ਵੱਲੋਂ 500 ਦਰੱਖਤ ਲਗਾਉਣ ਦਾ ਵਾਅਦਾ ਕੀਤਾ ਗਿਆ। ਇੱਥੇ ਬਰਸੀ ਮੌਕੇ ਸੀ.ਆਰ.ਪੀ.ਐਫ ਦੇ ਜਵਾਨ ਵਿਸ਼ੇਸ਼ ਰੂਪ ਵਿਚ ਸ਼ਹੀਦ ਕੁਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ।

ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨੂੰ ਪੁੱਤਰ ਦੀ ਸ਼ਹਾਦਤ ਉੱਤੇ ਮਾਣ:- ਇਸ ਸਮਾਗਮ ਉਪਰੰਤ ਗੱਲਬਾਤ ਕਰਦਿਆਂ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨੇ ਕਿਹਾ ਕਿ ਸਾਨੂੰ ਆਪਣੇ ਪੁੱਤਰ ਦੀ ਸ਼ਹਾਦਤ ਉੱਤੇ ਮਾਣ ਹੈ। ਪਰ ਜੇਕਰ ਸਰਕਾਰਾਂ ਦੀ ਗੱਲ ਕਰੀਏ ਤਾਂ ਉਹ ਸ਼ਹੀਦ ਪਰਵਾਰਾਂ ਨੂੰ ਮਿੱਟੀ ਵਿੱਚ ਮਿਲਾਉਣ ਦਾ ਕੰਮ ਕਰ ਰਹੀਆਂ ਹਨ। ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਸ਼ਹੀਦ ਕੁਲਵਿੰਦਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਸਰਕਾਰਾਂ ਦੇ ਨੁਮਾਇੰਦਿਆਂ ਤੇ ਅਧਿਕਾਰੀਆਂ ਨੇ ਵੱਡੇ-ਵੱਡੇ ਵਾਅਦੇ ਕੀਤੇ। ਪਰ ਅੱਜ ਮੇਰੇ ਪੁੱਤਰ ਦੀ ਸ਼ਹਾਦਤ ਨੂੰ 4 ਸਾਲ ਹੋ ਗਏ ਹੈ। ਇਨ੍ਹਾਂ ਤੋਂ ਸ਼ਹੀਦ ਦੀ ਯਾਦ ਵਿੱਚ ਬਣਨ ਵਾਲਾ ਗੇਟ ਅਜੇ ਤੱਕ ਨਹੀਂ ਬਣਾਇਆ ਜਾ ਰਿਹਾ। ਜਿਹੜੇ ਅਧਿਕਾਰੀ ਹਨ ਵੱਡੇ-ਵੱਡੇ ਵਾਅਦੇ ਅਤੇ ਦਿਲਾਸੇ ਦੇ ਕੇ ਗਏ ਸਨ, ਹੁਣ ਉਹ ਸਾਡਾ ਫੋਨ ਚੁੱਕਣ ਤੋਂ ਵੀ ਕਤਰਾ ਰਹੇ ਹਨ।

4 ਸਾਲ ਬੀਤ ਜਾਣ ਪਿੱਛੋਂ ਸ਼ਹੀਦ ਕੁਲਵਿੰਦਰ ਸਿੰਘ ਦੀ ਨਹੀਂ ਬਣੀ ਯਾਦ:- ਇੱਥੇ ਗੱਲਬਾਤ ਕਰਦਿਆਂ ਸਮਾਜ ਸੇਵੀ ਗੌਰਵ ਰਾਣਾ ਅਤੇ ਡਾਕਟਰ ਦਵਿੰਦਰ ਬਜਾੜ ਨੇ ਕਿਹਾ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ ਵਿੱਚ ਚਾਰ ਸਾਲ ਬੀਤਣ ਦੇ ਬਾਵਜੂਦ ਹੁਣ ਤੱਕ ਯਾਦਗਾਰੀ ਗੇਟ ਨਾ ਬਣਾਉਣਾ ਬੜੀ ਦੁੱਖਦਾਇਕ ਗੱਲ ਹੈ। ਸ਼ਹੀਦ ਦੇ ਪਿਤਾ ਦੇ ਮਨ ਅੰਦਰ ਵਲਵਲੇ ਦੇਖ ਕੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਤੋਂ ਗੇਟ ਨਹੀਂ ਬਣਾਇਆ ਜਾ ਰਿਹਾ ਤਾਂ ਉਹ ਕਾਰ ਸੇਵਾ ਵਾਲਿਆਂ ਸੰਸਥਾਵਾਂ ਜਾਂ ਸਮਾਜ ਸੇਵੀ ਲੋਕਾਂ ਨੂੰ ਮਨਜ਼ੂਰੀ ਦੇ ਦੇਣ। ਤਾਂ ਫੇਰ ਅਸੀਂ ਸਾਰੇ ਰਲ ਮਿਲ ਕੇ ਹੰਭਲਾ ਮਾਰ ਦਵਾਂਗੇ।

ਸਰਕਾਰਾਂ ਨੂੰ ਆਪਣੀ ਕਹਿਣੀ ਤੇ ਕਥਨੀ ਇੱਕ ਰੱਖਣੀ ਚਾਹੀਦੀ:- ਇੱਥੇ ਗੱਲਬਾਤ ਦੌਰਾਨ ਮਾਸਟਰ ਗੁਰਨੈਬ ਸਿੰਘ ਜੇਤੇਵਾਲ ਨੇ ਕਿਹਾ ਕਿ ਸਰਕਾਰਾਂ ਨੂੰ ਆਪਣੀ ਕਹਿਣੀ ਅਤੇ ਕਥਨੀ ਇੱਕ ਰੱਖਣੀ ਚਾਹੀਦੀ ਹੈ। ਖਾਸ ਕਰ ਸ਼ਹੀਦ ਪਰਿਵਾਰਾਂ ਨਾਲ ਕੀਤੇ ਵਾਅਦੇ ਨੂੰ ਫੌਰੀ ਐਕਸ਼ਨ ਦੇ ਤੌਰ ਉੱਤੇ ਪੂਰਾ ਕਰਨਾ ਚਾਹੀਦਾ ਹੈ। ਇਸ ਮੌਕੇ ਇੱਥੇ ਸ਼ਹੀਦ ਸਮ ਗੱਜਣ ਸਿੰਘ ਦਾ ਪਰਿਵਾਰ ਪਿੰਡ ਝੱਜ ਤੋਂ ਵਿਸ਼ੇਸ਼ ਰੂਪ ਵਿੱਚ ਪਹੁੰਚਿਆ ਅਤੇ ਪਿੰਡ ਵਾਸੀਆਂ ਸਮੇਤ ਕਈਂ ਪਤਵੰਤੇ ਸੱਜਣ ਵੀ ਹਾਜ਼ਰ ਸਨ।

ਇਹ ਵੀ ਪੜੋ:- Tribute To Martyrs of Pulwama Attack : ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਸਿਆਸੀ ਨੇਤਾਵਾਂ ਵੱਲੋਂ ਸ਼ਰਧਾਂਜਲੀ

ETV Bharat Logo

Copyright © 2025 Ushodaya Enterprises Pvt. Ltd., All Rights Reserved.