ਰੂਪਨਗਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਆਪਣੇ ਨਾਲ (EX CM Charanjit Singh Channi) ਹਲਕੇ ਦੇ ਸਰਪੰਚ ਲੈ ਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਨਤਮਸਤਕ ਹੋਏ ਹਨ। ਇਸ ਮੌਕੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਹਨ। ਪੰਜਾਬ ਸਰਕਾਰ ਵਲੋਂ ਪੰਜਾਬ ਦੇ ਵਿੱਚ ਇਸ ਵਕਤ ਪਿੰਡਾਂ ਦੇ ਵਿੱਚ ਮੌਜੂਦ ਸਾਰੀਆਂ ਪੰਚਾਇਤਾਂ ਨੂੰ ਭੰਗ ਕਰਨ (Dissolution of all panchayats) ਦਾ ਜਾਂ ਖਾਰਜ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਅਤੇ ਜਲਦ ਪੰਚਾਇਤੀ ਚੋਣ ਕਰਨ ਦੀ ਗੱਲ ਕਹੀ ਜਾ ਰਹੀ ਸੀ।
ਸਰਕਾਰ ਨਾਂ ਦੀ ਚੀਜ਼ ਨਹੀਂ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੀਨੀ ਵਲੋਂ ਇਸ ਮਾਮਲੇ ਨੂੰ ਨੋਟਿਸ ਵਿੱਚ ਲੈਂਦਿਆਂ ਹੋਇਆ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਨੇ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ (EX CM Charanjit Singh Channi) ਵਕਤ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਸਿਰਫ ਇਸ ਵਕਤ ਤਾਨਾਸ਼ਾਹੀ ਚੱਲ ਰਹੀ ਹੈ ਅਤੇ ਆਪਣੀ ਮਨ-ਮਰਜ਼ੀ ਕੀਤੀ ਜਾ ਰਹੀ ਹੈ। ਨੋਟੀਫਿਕੇਸ਼ਨ ਰੱਦ ਹੋਣ ਦੀ ਗੱਲ ਤੋਂ ਬਾਅਦ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜੋ ਕਿ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਸਥਿਤ ਹੈ ਉਸ ਜਗ੍ਹਾ ਤੇ ਜਾ ਕੇ ਆਪਣੇ ਵਿਧਾਨ ਸਭਾ ਹਲਕੇ ਦੇ ਕਰੀਬ 25 ਤੋਂ 30 ਸਰਪੰਚ ਨਾਲ ਗੁਰਦੁਆਰਾ ਸਾਹਿਬ ਨਤਮਸਤਕ ਹੋਏ।
- Woman Sentenced To Jail: ਬਰਨਾਲਾ 'ਚ ਚੈੱਕ ਬਾਊਂਸ ਦੇ ਮਾਮਲੇ ਵਿੱਚ ਔਰਤ ਨੂੰ ਜ਼ੁਰਮਾਨਾ, ਇੱਕ ਸਾਲ ਦੀ ਸਜ਼ਾ, ਭੇਜਿਆ ਜੇਲ੍ਹ
- Nutrition Week 2023 : ਪੰਜਾਬੀਆਂ ਨੂੰ ਕੁਪੋਸ਼ਣ ਨੇ ਜਕੜਿਆ ! ਕੁੜੀਆਂ ਨੂੰ ਪੋਸ਼ਣ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਕਿਉ, ਵੇਖੋ ਖਾਸ ਰਿਪੋਰਟ
- Justice For The Blasphemy: ਧਾਰਮਿਕ ਜਥੇਬੰਦੀਆਂ ਵਲੋਂ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ, ਸਰਕਾਰ 'ਤੇ ਬੇਅਦਬੀ ਦਾ ਇਨਸਾਫ਼ ਨਾ ਦੇਣ ਦਾ ਇਲਜ਼ਾਮ
ਦਰਅਸਲ, ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਭੰਗ ਕਰਨ ਦੇਣ ਨੋਟੀਫਿਕੇਸ਼ਨ ਜਾਰੀ (Notification to dissolve panchayats issued) ਕਰਨ ਤੋਂ ਬਾਅਦ ਇਸ ਮਾਮਲੇ ਦੀ ਪੈਰਵਾਈ ਖੁਦ ਪੰਚਾਇਤਾਂ ਵਲੋਂ ਆਪਣੇ ਹੱਥੀਂ ਲਈ ਗਈ ਅਤੇ ਸੂਬੇ ਭਰ ਵਿੱਚੋਂ ਕੁਝ ਪੰਚਾਇਤਾਂ ਵਲੋਂ ਇਸ ਮਾਮਲੇ ਨੂੰ ਮਾਣਯੋਗ ਅਦਾਲਤ ਅੱਗੇ ਲਿਆਂਦਾ ਗਿਆ ਹੈ। ਮਾਮਲਾ ਮਾਨਯੋਗ ਹਾਈਕੋਰਟ ਵਿੱਚ ਜਾਣ ਦੇ ਕਾਰਨ ਪੰਜਾਬ ਸਰਕਾਰ ਉੱਤੇ ਦਬਾਵ (EX CM Charanjit Singh Channi) ਪਿਆ ਅਤੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਆਪਣੀ ਪੈਰਵਾਈ ਰੱਖੀ ਗਈ ਪਰ ਪੰਚਾਇਤਾਂ ਦਾ ਪੱਖ ਮਜਬੂਤ ਦਿਖਾਈ ਦਿੱਤਾ ਗਿਆ। ਜਦੋਂ ਮਾਨਯੋਗ ਅਦਾਲਤ ਵੱਲੋਂ ਇਹ ਟਿੱਪਣੀ ਕੀਤੀ ਗਈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਬਿਨਾਂ ਕਿਸੇ ਵਾਜਿਬ ਕਾਰਨ ਤੋਂ 6 ਮਹੀਨੇ ਪਹਿਲਾਂ ਪੰਚਾਇਤਾਂ ਨੂੰ ਭੰਗ ਕਿਉ ਕੀਤਾ ਗਿਆ।