ਰੂਪਨਗਰ: ਸ਼ਹਿਰ ਵਿੱਚ ਮੌਜੂਦ ਗਾਰਡਨ ਕਾਲੋਨੀ ਦੇ ਘਰਾਂ ਦੇ ਵਿੱਚ 3-4 ਫੁੱਟ ਪਾਣੀ ਵੜ ਗਿਆ ਹੈ ਜਿਸ ਕਰਕੇ ਲੋਕਾਂ ਦੇ ਘਰਾਂ ਵਿੱਚ ਪਿਆ ਸਾਰਾ ਸਮਾਨ ਖ਼ਰਾਬ ਹੋ ਗਿਆ ਹੈ। ਦੱਸ ਦਈਏ, ਘਰਾਂ ਵਿੱਚ ਪਾਣੀ ਆਉਣ ਦੇ ਨਾਲ ਲੋਕਾਂ ਨੂੰ ਖਾਣ ਪੀਣ ਦੇ ਵੀ ਲਾਲੇ ਪੈ ਗਏ ਹਨ ਤੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਨੂੰ ਖਾਣ ਪੀਣ ਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ ਹੜ੍ਹ ਵਰਗੇ ਹਾਲਾਤ, ਬਚਾਅ ਕਾਰਜ 'ਚ ਜੁਟੀ NDRF
ਰੂਪਨਗਰ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਮਦਦ ਵਾਸਤੇ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਗਏ ਹਨ ਪਰ ਉਨ੍ਹਾਂ ਫੋਨਾਂ ਦੇ ਉੱਪਰ ਜਦੋਂ ਵੀ ਪੀੜਤ ਲੋਕ ਸਹਾਇਤਾ ਲਈ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਕੀ ਜਵਾਬ ਮਿਲਦਾ ਹੈ। ਇਸ ਸਬੰਧੀ ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਹੜ੍ਹਾਂ ਦਾ ਪਾਣੀ ਉਨ੍ਹਾਂ ਦੇ ਘਰ ਵਿੱਚ ਵੜ ਗਿਆ ਹੈ। ਉਨ੍ਹਾਂ ਵੱਲੋਂ ਵਾਰ-ਵਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਹੈਲਪਲਾਈਨ ਨੰਬਰਾਂ ਤੇ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਨੂੰ ਇਨ੍ਹਾਂ ਨੰਬਰਾਂ ਤੋਂ ਕੋਈ ਵੀ ਮਦਦ ਨਹੀਂ ਮਿਲ ਰਹੀ ਹੈ।