ETV Bharat / state

ਪ੍ਰਵਾਸੀ ਮਜਦੂਰਾਂ ਦੀਆਂ 3 ਝੁੱਗੀਆਂ ਨੂੰ ਲੱਗੀ ਅੱਗ, 1 ਬੱਚੀ ਝੁਲਸੀ - ਪ੍ਰਵਾਸੀ ਮਜਦੂਰਾਂ ਦੀਆਂ 3 ਝੁੱਗੀਆਂ ਅੱਗ ਦੀ ਭੇਂਟ ਚੜ੍ਹ ਗਈਆਂ

ਜ਼ਿਲ੍ਹਾਂ ਰੂਪਨਗਰ ਦੇ ਸ਼੍ਰੀ ਅਨੰਦਪੁਰ ਸਾਹਿਬ ਕਿਸਾਨ ਹਵੇਲੀ ਦੇ ਨਜ਼ਦੀਕ ਪ੍ਰਵਾਸੀ ਮਜਦੂਰਾਂ ਦੀਆਂ 3 ਝੁੱਗੀਆਂ ਅੱਗ ਦੀ ਭੇਂਟ ਚੜ੍ਹ ਗਈਆਂ, ਜਦੋ ਪ੍ਰਵਾਸੀ ਮਜਦੂਰ ਰੋਜ਼ੀ ਰੋਟੀ ਕਮਾਉਣ ਲਈ ਛੋਟੇ-ਛੋਟੇ ਬੱਚਿਆ ਨੂੰ ਝੁੱਗੀਆਂ ਵਿੱਚ ਛੱਡ ਕੇ ਬਾਹਰ ਗਏ ਹੋਏ ਸਨ, ਜਿਸ ਵਿੱਚ 7 ਮਹੀਨਿਆਂ ਦੇ ਕਰੀਬ ਛੋਟੀ ਬੱਚੀ ਵੀ ਸੋ ਰਹੀ ਸੀ ਤੇ 2 ਹੋਰ ਬੱਚੇ ਵੀ ਖੇਡ ਰਹੇ ਸਨ।

ਪ੍ਰਵਾਸੀ ਮਜਦੂਰਾਂ ਦੀਆਂ 3 ਝੁੱਗੀਆਂ ਨੂੰ ਲੱਗੀ ਅੱਗ

author img

By

Published : Apr 24, 2022, 4:55 PM IST

ਸ਼੍ਰੀ ਅਨੰਦਪੁਰ ਸਾਹਿਬ: ਦੇਸ਼ ਵਿੱਚ ਗਰਮੀਆਂ ਸ਼ੁਰੂ ਹੁੰਦੇ ਹੀ ਅੱਗ ਲੱਗਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਤੇ ਵੱਖ ਵੱਖ ਹਿੱਸਿਆਂ ਤੋਂ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।

ਅਜਿਹੀ ਹੀ ਅੱਗ ਲੱਗਣ ਦੀ ਖ਼ਬਰ ਜ਼ਿਲ੍ਹਾਂ ਰੂਪਨਗਰ ਦੇ ਸ਼੍ਰੀ ਅਨੰਦਪੁਰ ਸਾਹਿਬ ਕਿਸਾਨ ਹਵੇਲੀ ਦੇ ਨਜ਼ਦੀਕ ਪ੍ਰਵਾਸੀ ਮਜਦੂਰਾਂ ਦੀਆਂ 3 ਝੁੱਗੀਆਂ ਉਸ ਵਕਤ ਅੱਗ ਦੀ ਭੇਂਟ ਚੜ੍ਹ ਗਈਆਂ, ਜਦੋ ਪ੍ਰਵਾਸੀ ਮਜਦੂਰ ਰੋਜ਼ੀ ਰੋਟੀ ਕਮਾਉਣ ਲਈ ਛੋਟੇ-ਛੋਟੇ ਬੱਚਿਆ ਨੂੰ ਝੁੱਗੀਆਂ ਵਿੱਚ ਛੱਡ ਕੇ ਬਾਹਰ ਗਏ ਹੋਏ ਸਨ, ਜਿਸ ਵਿੱਚ 7 ਮਹੀਨਿਆਂ ਦੇ ਕਰੀਬ ਛੋਟੀ ਬੱਚੀ ਵੀ ਸੋ ਰਹੀ ਸੀ ਤੇ 2 ਹੋਰ ਬੱਚੇ ਵੀ ਖੇਡ ਰਹੇ ਸਨ।

ਦੱਸ ਦਈਏ ਕਿ ਅੱਗ ਲੱਗਣ ਤੋਂ ਬਾਅਦ ਗੁਆਂਢੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਦੇਖਦੇ ਹੀ ਦੇਖਦੇ ਝੁੱਗੀਆਂ ਨੂੰ ਅੱਗ ਲੱਗ ਗਈ ਤੇ ਸੜ ਕੇ ਸਵਾਹ ਹੋ ਗਈਆਂ। ਗੁਆਢੀਆਂ ਵੱਲੋਂ ਬੜੀ ਹਿੰਮਤ ਨਾਲ ਅੱਗ ਨੂੰ ਬੁਝਾਇਆ ਗਿਆ, ਪਰ ਜਦੋਂ ਤੱਕ ਅੱਗ ਸਭ ਕੁੱਝ ਸਵਾਹ ਕਰ ਚੁੱਕੀ ਸੀ ਤੇ ਮਜਦੂਰਾਂ ਦੀ ਮਿਹਨਤ ਦੀ ਕਮਾਈ ਵੀ ਸਵਾਹ ਹੋ ਗਈ।

ਪ੍ਰਵਾਸੀ ਮਜਦੂਰਾਂ ਦੀਆਂ 3 ਝੁੱਗੀਆਂ ਨੂੰ ਲੱਗੀ ਅੱਗ

ਪਰ ਇੱਕ ਗੱਲ ਇਹ ਵੀ ਰਹੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ 2 ਬੱਚੇ ਬੁਰੀ ਤਰ੍ਹਾਂ ਝੁਲਸ ਗਏ, ਜਿਸ ਵਿੱਚ 7 ਮਹੀਨਿਆਂ ਦੀ ਛੋਟੀ ਬੱਚੀ ਸ਼ਬਨਮ ਪਿਤਾ ਦਾ ਨਾਮ ਕਰਮੁਦਿਨ ਬੁਰੀ ਤਰ੍ਹਾਂ ਝੁਲਸਣ ਕਾਰਨ ਸਰਕਾਰੀ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਫਸਟਏਡ ਦੇ ਕੇ ਪੀ.ਜੀ.ਆਈ ਰੈਫ਼ਰ ਕਰ ਦਿੱਤਾ ਗਿਆ ਹੈ।

ਫਾਇਰ ਬ੍ਰਿਗੇਡ ਗੱਡੀ ਦਾ ਨਾ ਹੋਣਾ ਵੀ ਅੱਗ ਕੰਟਰੋਲ ਨਾ ਹੋਣ ਦਾ ਵੱਡਾ ਕਾਰਨ

ਜਦੋਂ ਤੱਕ ਫਾਇਰ ਬ੍ਰਿਗੇਡ 1 ਘੰਟੇ ਤੋਂ ਬਾਅਦ ਪਹੁੰਚੀ, ਉਦੋਂ ਤੱਕ ਲੋਕ ਅੱਗ ਬੁਝਾ ਚੁੱਕੇ ਸੀ, ਕਿਉਂਕਿ ਫਾਇਰ ਬ੍ਰਿਗੇਡ ਦੀ ਗੱਡੀ 20-25 ਕਿਲੋਮੀਟਰ ਨੰਗਲ ਤੋਂ ਆਉਂਦੀ ਹੈ, ਇਸ ਲਈ ਸਰਕਾਰ ਤੋਂ ਵਾਰ-ਵਾਰ ਮੰਗ ਤੋਂ ਬਾਅਦ ਵੀ ਨਹੀਂ ਪੂਰੀ ਕੀਤੀ ਗਈ, ਇਸ ਲਈ ਇਤਿਹਾਸਿਕ ਨਗਰੀ ਅਨੰਦਪੁਰ ਸਾਹਿਬ ਵਿਖੇ ਫਾਇਰ ਬ੍ਰਿਗੇਡ ਗੱਡੀ ਦੀ ਮੰਗ ਕੀਤੀ ਹੈ।

ਇਹ ਵੀ ਪੜੋ:- ਮੋਟਰ ਰੇਹੜੀ ਵਾਲਿਆਂ ਦੇ ਹੱਕ 'ਚ ਬੋਲੇ ਭਗਵੰਤ ਮਾਨ, ਸਾਡੀ ਸਰਕਾਰ ਦਾ ਮਕਸਦ ਰੁਜ਼ਗਾਰ ਦੇਣਾ, ਕਿਸੇ ਦਾ ਰੁਜ਼ਗਾਰ ਖੋਹਣਾ ਨਹੀਂ...

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.