ਰੂਪਨਗਰ: ਕਸਬਾ ਮੋਰਿੰਡਾ ’ਚ ਵੀਰਵਾਰ ਨੂੰ ਟਰੈਕਟਰ ਏਜੰਸੀ ਤੇ ਫਰਨੀਚਰ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਦੌਰਾਨ 6 ਨਵੇਂ ਟਰੈਕਟਰ ਤੇ ਵੱਡੀ ਗਿਣਤੀ ’ਚ ਫਰਨੀਚਰ ਸੜ੍ਹ ਕੇ ਸੁਆਹ ਹੋ ਗਿਆ ਤੇ ਲੱਖਾਂ ਦਾ ਨੁਕਸਾਨ ਹੋ ਗਿਆ।ਫਾਇਰ ਬ੍ਰਿਗੇਟ ਦੀਆਂ ਗੱਡੀਆਂ ਨੇ ਅੱਗ ’ਤੇ ਕਾਫੀ ਮੁਸ਼ੱਕਤ ਬਾਅਦ ਕਾਬੂ ਪਾਇਆ।
ਇਹ ਵੀ ਪੜੋ: ਫਿਰੋਜ਼ਪੁਰ ’ਚ ਦਿਨ-ਦਿਹਾੜੇ ਬਦਮਾਸ਼ਾਂ ਦੀ ਦਹਿਸ਼ਤ, ਤਸਵੀਰਾਂ CCTV ’ਚ ਕੈਦ
ਵੱਡੀ ਗੱਲ ਇਹ ਰਹੀ ਕਿ ਜਦੋਂ ਇਲਾਕਾ ਵਾਸੀ ਨੂੰ ਇਸ ਅੱਗ ਬਾਰੇ ਪਤਾ ਲੱਗਾ ਤਾ ਉਦੋਂ ਤਕ ਅੱਗ ਕਾਫੀ ਭਿਆਨਕ ਰੂਪ ਧਾਰ ਚੁੱਕੀ ਸੀ। ਉਥੇ ਹੀ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਗ ਕਿਸ ਤਰ੍ਹਾਂ ਲੱਗੀ ਹੈ ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਲੁਧਿਆਣਾ: ਪਰਵਾਸੀਆਂ ਨੇ ਪਿਓ-ਪੁੱਤ ਦੀ ਖੰਬੇ ਨਾਲ ਬੰਨ੍ਹ ਕੀਤੀ ਕੁੱਟਮਾਰ