ਰੂਪਨਗਰ: ਕੇਂਦਰ ਸਰਕਾਰ ਵੱਲੋਂ ਤਿੰਨ ਕਿਸਾਨ ਕਾਨੂੰਨ ਬਣਾਏ ਗਏ ਹਨ ਜਿਸ ਦਾ ਪੰਜਾਬ ਤੇ ਹਰਿਆਣਾ ਵਿੱਚ ਸਭ ਤੋਂ ਵੱਧ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 1 ਅਕਤੂਬਰ ਤੋਂ ਰੇਲ ਰੋਕੋ ਅੰਦਲੋਣ ਸ਼ੁਰੂ ਕੀਤਾ ਗਿਆ ਸੀ ਅੱਜ ਇਸ ਰੇਲ ਰੋਕੋ ਅੰਦੋਲਣ ਦਾ ਅਠਵਾਂ ਦਿਨ ਹੈ। ਇਸ ਰੇਲ ਪੱਟੜੀ ਤੋਂ ਪਿਛਲੇ ਅੱਠ ਦਿਨ ਤੋਂ ਇੱਕ ਵੀ ਟਰੇਨ ਕਿਸਾਨਾਂ ਨੇ ਨਹੀਂ ਗੁਜ਼ਰਨ ਦਿੱਤੀ ਅਤੇ ਲਗਾਤਾਰ ਕਿਸਾਨ ਆਪਣੇ ਅੰਦੋਲਨ ਉੱਤੇ ਡੱਟੇ ਹੋਏ ਹਨ।
ਕਿਸਾਨ ਆਗੂ ਗੁਰਮੇਲ ਸਿੰਘ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੀ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਮੋਦੀ ਸਰਕਾਰ ਦੇ ਵਿਰੁੱਧ ਜੰਮ ਕੇ ਭੜਾਸ ਵੀ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਲਈ ਬਹੁਤ ਹੀ ਘਾਤਕ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨ ਦੇ ਨਾਲ ਅੰਡਾਨੀ ਤੇ ਅੰਬਾਨੀ ਨੂੰ ਫਾਇਦਾ ਦੇਣਾ ਚਾਹੁੰਦੀ ਹੈ ਤੇ ਦੇਸ਼ ਨੂੰ ਉਨ੍ਹਾਂ ਦੇ ਹੱਥਾਂ ਵਿੱਚ ਵੇਚ ਰਹੀ ਹੈ। ਗੁਰਮੇਲ ਸਿੰਘ ਨੇ ਪੰਜਾਬ ਦੇ ਸਮੂਹ ਕਿਸਾਨਾਂ ਅਤੇ ਆਮ ਲੋਕਾਂ ਨੂੰ ਇਸ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਅਗਰ ਅਸੀਂ ਇਸ ਕਾਨੂੰਨ ਨੂੰ ਨਾ ਰੋਕਿਆ ਤਾਂ ਪੰਜਾਬ ਅਤੇ ਪੰਜਾਬ ਦਾ ਕਿਸਾਨ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਸੂਬੇ ਅੰਦਰ ਅਡਾਨੀ ਅੰਬਾਨੀ ਦੇ ਜੋ ਵੀ ਕਾਰੋਬਾਰ ਪੈਟਰੋਲ ਪੰਪ ਟੋਲ ਪਲਾਜ਼ਾ ਤੇ ਬਾਕੀ ਕਾਰੋਬਾਰਾਂ ਦਾ ਵੀ ਸਾਡੇ ਵੱਲੋਂ ਲਗਾਤਾਰ ਵਿਰੋਧ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਤਿੰਨ ਕਿਸਾਨ ਕਾਨੂੰਨ ਨੂੰ ਜਲਦ ਤੋਂ ਜਲਦ ਰੱਦ ਕਰਨ ਦੀ ਗੱਲ ਆਖੀ ਹੈ ਅਤੇ ਚੇਤਾਵਨੀ ਵੀ ਦਿੱਤੀ ਕਿ ਅਗਰ ਸਰਕਾਰ ਨੇ ਇਹ ਕਾਨੂੰਨ ਰੱਦ ਨਾ ਕੀਤੇ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਤਿੱਖਾ ਹੋ ਜਾਵੇਗਾ ਅਤੇ ਰੇਲ ਰੋਕੋ ਅੰਦੋਲਨ ਇਸੀ ਤਰ੍ਹਾਂ ਲਗਾਤਾਰ ਜਾਰੀ ਰਹੇਗਾ।