ETV Bharat / state

ਬੇਮੌਸਮੀ ਬਰਸਾਤ ਨੇ ਪੱਕੀ ਫਸਲ ਕੀਤੀ ਤਬਾਹ, ਕਿਸਾਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ - ਰੋਪੜ ਦੇ ਕਿਸਾਨ

ਪੰਜਾਬ ਵਿੱਚ ਪੈ ਰਹੀ ਬੇਮੌਸਮੀ ਬਰਸਾਤ ਕਰਕੇ ਕਣਕ ਦੀ ਪੱਕੀ ਫਸਲ ਬਰਬਾਦ ਹੋ ਚੁੱਕੀ ਹੈ। ਇਸ ਤੋਂ ਬਾਅਦ ਜ਼ਿਲ੍ਹਾ ਰੋਪੜ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸੀਐੱਮ ਮਾਨ ਨੇ ਗਿਰਦਾਵਰੀ ਦੇ ਨਿਰਦੇਸ਼ ਦੇਕੇ ਅੱਖਾਂ ਬੰਦ ਕਰ ਲਈਆਂ ਨੇ ਜਦ ਕਿ ਕੋਈ ਵੀ ਸਬੰਧਿਤ ਅਧਿਆਕੀ ਗਿਰਦਾਵਰੀ ਕਰਨ ਲਈ ਨਹੀਂ ਆਇਆ।

Farmers in Ropar have accused the Punjab government of not giving compensation
ਬੇਮੌਸਮੀ ਬਰਸਾਤ ਨੇ ਪੱਕੀ ਫਸਲ ਕੀਤੀ ਤਬਾਹ, ਕਿਸਾਨਾਂ ਨੇ ਸਰਕਾਰ 'ਤੇ ਮੁਆਵਜ਼ਾ ਨਾ ਦੇਣ ਦੇ ਲਾਏ ਇਲਜ਼ਾਮ
author img

By

Published : Mar 24, 2023, 6:39 PM IST

ਬੇਮੌਸਮੀ ਬਰਸਾਤ ਨੇ ਪੱਕੀ ਫਸਲ ਕੀਤੀ ਤਬਾਹ, ਕਿਸਾਨਾਂ ਨੇ ਸਰਕਾਰ 'ਤੇ ਮੁਆਵਜ਼ਾ ਨਾ ਦੇਣ ਦੇ ਲਾਏ ਇਲਜ਼ਾਮ

ਰੋਪੜ: ਬੀਤੇ ਦਿਨ ਤੋਂ ਰੁੱਕ-ਰੁੱਕ ਕੇ ਹੋ ਰਹੀ ਬੇਮੌਸਮੀ ਬਰਸਾਤ ਦੇ ਕਾਰਨ ਰੂਪਨਗਰ ਦੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਰੁਕ-ਰੁਕ ਕੇ ਹੋ ਰਹੀ ਇਸ ਆਫ਼ਤ ਦੀ ਬਰਸਾਤ ਕਾਰਣ ਉਨ੍ਹਾਂ ਦੀ ਫਸਲ ਡਿੱਗ ਕੇ ਤਾਂ ਖਰਾਬ ਹੁੰਦੀ ਹੀ ਹੈ, ਪਰ ਇਸ ਨਾਲ ਕਿਸਾਨ ਉੱਤੇ ਆਰਥਿਕ ਬੋਝ ਦੁੱਗਣਾ ਪੈ ਜਾਂਦਾ ਹੈ। ਖੇਤਾਂ ਦੇ ਵਿੱਚ ਡਿੱਗੀ ਹੋਈ ਫਸਲ ਦੇ ਮੁੱਖ ਤੌਰ ਉੱਤੇ ਦੋ ਨੁਕਸਾਨ ਹੁੰਦੇ ਹਨ। ਪਹਿਲਾਂ ਤਾਂ ਫਸਲ ਦਾ ਦਾਣਾ ਕਾਲਾ ਹੋ ਜਾਂਦਾ ਹੈ ਅਤੇ ਪਸ਼ੂਆਂ ਦੇ ਚਾਰੇ ਦੇ ਵਿੱਚ ਵਰਤਣ ਵਾਲੀ ਤੂੜੀ ਨਹੀਂ ਬਣਦੀ। ਦੂਜਾ ਨੁਕਸਾਨ ਹੁੰਦਾ ਹੈ ਕਿ ਫਸਲ ਨੂੰ ਪੈ ਰਿਹਾ ਦਾਣਾ ਨਹੀਂ ਭਰਦਾ ਜਿਸ ਕਾਰਣ ਫਸਲ ਦਾ ਝਾੜ ਵੀ ਨਹੀਂ ਨਿਕਲਦਾ ਅਤੇ ਕਿਸਾਨ ਨੂੰ ਦੋਹਰੀ ਮਾਰ ਪੈਂਦੀ ਹੈ।

ਮੁਆਵਜ਼ੇ ਦੀ ਮੰਗ: ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਸੀਐੱਮ ਮਾਨ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਨੁਕਸਾਨੀ ਗਈ ਫਸਲ ਦੀ ਗਿਰਦਾਵਰੀ ਦੇ ਹੁਕਮ ਤਾਂ ਦਿੱਤੇ ਨੇ ਪਰ ਹੁਣ ਤੱਕ ਕੋਈ ਵੀ ਸਬੰਧਿਤ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਕਣਕ ਦੀ ਪੱਕੀ ਫਸਲ ਨੁਕਸਾਨੀ ਗਈ ਸੀ ਅਤੇ ਉਸ ਦਾ ਵੀ ਮੁਆਵਜ਼ਾ ਸਰਕਾਰਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਇੱਕ ਸਾਲ ਫਸਲ ਦੇ ਨਕਲੀ ਬੀਜਾਂ ਕਾਰਣ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਸੀ ਅਤੇ ਸਰਕਾਰ ਨੇ ਮੰਨਿਆ ਵੀ ਸੀ ਕਿ ਨਕਲੀ ਬੀਜ਼ਾਂ ਕਾਰਣ ਕਿਸਾਨਾਂ ਦਾ ਨੁਕਸਾ ਹੋਇਆ ਸੀ ਪਰ ਉਸ ਦਾ ਵੀ ਮੁਆਵਜ਼ਾ ਅੱਜ ਤੱਕ ਉਨ੍ਹਾਂ ਨੂੰ ਨਹੀਂ ਮਿਲਿਆ।

ਵੱਡੇ ਆਰਥਿਕ ਬੋਝ: ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਤੋਂ ਗਿਰਦਾਵਰੀ ਕਰਵਾਉਣ ਉਸ ਤੋਂ ਬਾਅਦ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲਾਂ ਦੌਰਾਨ ਕਿਸਾਨੀ ਉੱਤੇ ਕੁਦਰਤੀ ਆਫਤਾਂ ਕਾਰਣ ਵੱਡੇ ਆਰਥਿਕ ਬੋਝ ਪਏ ਹਨ। ਬੀਤੇ ਸਾਲਾਂ ਦੌਰਾਨ ਵਧੀ ਹੋਈ ਗਰਮੀ ਦੇ ਕਾਰਨ ਕਣਕ ਦੇ ਝਾੜ ਵਿੱਚ ਕਮੀ ਆਈ ਅਤੇ ਕਿਸਾਨਾਂ ਦੇ ਲਈ ਲਾਹੇਵੰਦ ਧੰਦੇ ਦੁੱਧ ਉਤਪਾਦਨ ਨੂੰ ਲੰਪੀ ਸਕਿੰਨ ਨੇ ਪ੍ਰਭਾਵਿਤ ਕੀਤਾ। ਇਸ ਤੋਂ ਬਾਅਦ ਕਿਸਾਨਾਂ ਨੇ ਹੁਣ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਨਾਲ ਦੀ ਨਾਲ ਹੀ ਮੁਆਵਜ਼ਾ ਵੀ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਲਦ ਮਸਲੇ ਦਾ ਹੱਲ ਨਹੀਂ ਕਰਦੀ ਤਾਂ ਉਹ ਮਜਬੂਰਨ ਸੜਕਾਂ ਉੱਤੇ ਆਉਣਗੇ।

ਇਹ ਵੀ ਪੜ੍ਹੋ: Operation Amritpal: ਖਾਲਿਸਤਾਨ ਦੀ ਤਿਆਰੀ 'ਚ ਸੀ ਅੰਮ੍ਰਿਤਪਾਲ, ਪੁਲਿਸ ਹੱਥ ਲੱਗੇ ਖੌਫਨਾਕ ਇਰਾਦਿਆਂ ਦੇ ਸਬੂਤ

ETV Bharat Logo

Copyright © 2025 Ushodaya Enterprises Pvt. Ltd., All Rights Reserved.