ਰੂਪਨਗਰ: ਮਹਿਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਸ਼੍ਰੀ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਪੰਹੁਚੇ ਹਨ। ਇਸ ਦੌਰਾਨ ਉਨ੍ਹਾਂ ਦੀ ਮਾਤਾ ਦੀ ਤਬੀਅਤ ਖਰਾਬ ਹੋਣ ਗਈ। ਸਿੱਧੂ ਦੀ ਮਾਤਾ ਸਵੇਰੇ ਵੀ ਕਈ ਵਾਰ ਭਾਵੁਕ ਹੁੰਦਿਆ ਦੇਖਿਆ ਜਾ ਰਿਹਾ ਹੈ। ਆਪਣੇ ਜਵਾਨ ਪੁੱਤ ਦਾ ਦੁੱਖ ਉਨ੍ਹਾਂ ਤੋਂ ਸਹਾਰ ਨਹੀਂ ਹੋ ਰਿਹਾ।
ਪਰਿਵਾਰ ਦੇ ਨਾਲ ਵੱਡੀ ਗਿਣਤੀ ਵਿੱਚ ਉਨਾਂ ਦੇ ਪ੍ਰਸ਼ੰਸਕਾਂ ਵੀ ਪੰਹੁਚੇ ਹਨ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸਾਸ਼ਨ ਨੇ ਪੁਖਤਾ ਪ੍ਰਬੰਧ ਕੀਤੇ ਤੇ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਲਗਾਈ ਗਈ। ਹਜ਼ਾਰਾਂ ਨਮ ਅੱਖਾਂ ਨੇ ਆਪਣੇ ਪਿਆਰੇ ਗਾਇਕ ਸਿੱਧੂ ਮੂਸੇਵਾਲਾ ਨੂੰ ਆਖਰੀ ਵਿਦਾਈ ਦਿੱਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮੌਜੂਦਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਸਥਾਨਿਕ ਨੋਜਵਾਨ ਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਅਫਸੋਸ ਕਰਨ ਲਈ ਪੰਹੁਚੇ ਹਨ।
ਅੱਜ ਸਵੇਰੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਵਿਖੇ ਅਸਥੀਆਂ ਇਕੱਠੀਆਂ ਕੀਤੀਆਂ ਗਈਆਂ। ਇਸ ਦੌਰਾਨ ਸਿੱਧੂ ਦੀ ਮਾਤਾ ਭਾਵੁਕ ਹੋ ਗਈ ਅਤੇ ਉਨ੍ਹਾਂ ਵੱਲੋਂ ਕਿਹਾ ਕਿ ਮੇਰਾ 6 ਫੁੱਟ ਦੇ ਜਵਾਨ ਪੁੱਤ ਨੂ ਸਵਾਹ ਬਣਾ ਦਿੱਤਾ। ਸਿੱਧੂ ਮੂਸੇਵਾਲਾ ਦੇ ਫੁੱਲ ਚੁੱਗੇ ਜਾ ਰਹੇ ਸੀ ਉਸ ਸਮੇਂ ਮੂਸੇਵਾਲਾ ਦੀ ਮਾਤਾ ਦਾ ਰੋ ਰੋ ਬੂਰਾ ਹਾਲ ਹੋਇਆ ਪਿਆ ਸੀ। ਉਹ ਵਾਰ ਵਾਰ ਆਪਣੇ ਪੁੱਤ ਨੂੰ ਵਾਪਸ ਲਿਆਉਣ ਦੀ ਗੱਲ ਆਖ ਰਹੇ ਸੀ। ਉਨ੍ਹਾਂ ਦੀ ਹਾਲਤ ਨੂੰ ਦੇਖ ਕੇ ਉੱਥੇ ਖੜੇ ਹਰ ਕਿਸੇ ਦੀਆਂ ਅੱਖਾਂ ਨਮ ਸੀ।
ਰਿਹਾਇਸ਼ ਵਿਖੇ ਸਮਰਥਕਾਂ ਦੀ ਭੀੜ: ਸਿੱਧੂ ਮੂਸੇਵਾਲਾ ਦੇ ਸਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਰਿਹਾਇਸ਼ ਵਿਖੇ ਸਮਰਥਕਾਂ ਦੀ ਭੀੜ ਲੱਗ ਗਈ ਸੀ। ਲੱਖਾਂ ਸਮਰਥਰ ਨੇ ਉਨ੍ਹਾਂ ਦੇ ਪਿੰਡ ਪਹੁੰਚੇ ਸਨ। ਇਨ੍ਹਾਂ ਵਿੱਚ ਬਹੁਤੇ ਸਮਰਥਕ ਭਾਵੁਕ ਹਨ ਅਤੇ ਉਨ੍ਹਾਂ ਬਹੁਤ ਹੀ ਦੁੱਖ ਨਾਲ ਕਹਿ ਰਹੇ ਸਨ ਕਿ ਅੱਜ ਤੋਂ ਬਾਅਦ ਦੋਬਾਰਾ ਕਦੇ ਨਾਂ ਵਿੱਖਣ ਨੂੰ ਲੈ ਕੇ ਅੰਦਰੋਂ ਟੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ।
ਪਿੰਡ ਜਵਾਰਕੇ 'ਚ ਹੋਇਆ ਸੀ ਹਮਲਾ : 29 ਮਈ ਦੀ ਦੁਪਹਿਰ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਨੂੰ ਦਿਨ ਦਿਹਾੜੇ ਗੋਲੀ ਲੱਗਣ ਦੀ ਖ਼ਬਰ ਮਿਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਥੋੜੀ ਦੇਰ ਬਾਅਦ ਖਬਰ ਮਿਲਦੀ ਹੈ ਕਿ ਸਿੱਧੂ ਮੂਸੇ ਵਾਲੇ ਦੀ ਮੌਤ ਹੋ ਗਈ ਸੀ। ਬਾਅਦ 'ਚ ਚਸ਼ਮਦੀਦਾਂ ਨੇ ਦੱਸਿਆ ਕਿ ਸਿੱਧੂ 'ਤੇ ਵੱਡਾ ਹਮਲਾ ਹੋੋਇਆ ਸੀ ਜਿਸ ਵਿੱਚ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਕਾਂਡ ਮਾਮਲਾ: ਇੱਕ ਗ੍ਰਿਫ਼ਤਾਰ, ਪ੍ਰੋਡਕਸ਼ਨ ਵਾਰੰਟ ’ਤੇ 2 ਗੈਂਗਸਟਰ