ਰੋੁਪੜ: ਕੋਰੋਨਾ ਮਹਾਂਮਾਰੀ ਕਾਰਨ ਪੂਰੇ ਸੰਸਾਰ ਦੇ ਵਿੱਚ ਆਰਥਿਕ ਮੰਦੀ ਦਾ ਦੌਰ ਚੱਲ ਰਿਹਾ ਹੈ। ਇਸ ਆਰਥਿਕ ਮੰਦੀ ਦਾ ਅਸਰ ਭਾਰਤ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ, ਜਿੱਥੇ ਆਮ ਲੋਕਾਂ ਨੂੰ ਆਪਣੇ ਲੋਨ ਸਬੰਧੀ ਕਿਸ਼ਤਾਂ ਅਦਾ ਕਰਨ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਛੋਟੇ ਤੇ ਲਘੂ ਉਦਯੋਗ ਨਾਲ ਜੁੜੇ ਵਪਾਰੀ ਉਤੇ ਇਸ ਦਾ ਕਾਫੀ ਅਸਰ ਪਿਆ ਹੈ।
ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਈਟੀਵੀ ਭਾਰਤ ਨੇ ਰੂਪਨਗਰ ਵਿਖੇ CA ਰਾਜੀਵ ਗੁਪਤਾ ਨਾਲ ਗੱਲ ਕੀਤੀ ਜੋ ਇੱਕ ਆਰਥਿਕ ਮਾਹਰ ਵੀ ਹਨ। ਉਨ੍ਹਾਂ ਨੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਰਥਿਕ ਪੈਕੇਜ਼ ਦਾ ਸਹੀ ਤੇ ਸਰਲ ਵਿਸ਼ਲੇਸ਼ਨ ਵੀ ਕੀਤਾ।
CA ਰਾਜੀਵ ਗੁਪਤਾ ਮੁਤਾਬਕ ਬੇਸ਼ੱਕ ਭਾਰਤੀ ਰਿਸ਼ਰਵ ਬੈਂਕ ('ਆਰਬੀਆਈਟ) ਵੱਲੋਂ ਕਿਸਤਾਂ ('ਈਐਮਆਈ') ਦੀ ਅਦਾਇਗੀ ਨੂੰ 31 ਅਗਸਤ ਤੱਕ ਲਈ ਟਾਲ ਦਿੱਤਾ ਗਿਆ ਹੈ। ਪਰ ਇਸ ਉੱਪਰ ਲਗਣ ਵਾਲੀ ਵਿਆਜ ਦਰ ਉਵੇਂ ਦੀ ਉਵੇਂ ਹੈ, ਜਿਸ ਤੇ ਸਰਕਾਰ ਵੱਲੋਂ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। CA ਰਾਜੀਵ ਗੁਪਤਾ ਨੇ ਸੁਝਾਵ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਤਾਲਾਬੰਦੀ ਦੋਰਾਨ ਕਿਸਤਾਂ ਨੂੰ ਵਿਆਜ ਮੁਕਤ ਕਰਨ ਦੀ ਲੋੜ ਹੈ, ਤਾਂ ਹੀ ਆਮ ਲੋਕਾਂ ਨੂੰ ਰਾਹਤ ਮਿਲ ਸਕਦੀ ਸੀ।
'ਮੋਦੀ ਸਰਕਾਰ ਦਾ 20 ਲੱਖ ਕਰੋੜ ਦਾ ਰਾਹਤ ਪੈਕੇਜ'
ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ 20 ਲੱਖ ਕਰੋੜ ਦੇ ਰਾਹਤ ਪੈਕੇਜ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਪੈਕੇਜ਼ ਦਾ ਵੱਡਾ ਫ਼ਾਇਦਾ ਲਘੂ ਉਦਯੋਗ ਨਾਲ ਜੁੜੇ ਵਪਾਰੀਆਂ ਨੂੰ ਮਿਲੇਗਾ। ਉਨ੍ਹਾਂ ਅਨੁਸਾਰ ਜਿਹੜਾ ਵਪਾਰੀ ਇੱਕ ਕਰੋੜ ਤੱਕ ਦਾ ਨਿਵੇਸ਼ ਕਰਕੇ ਵਪਾਰ ਕਰ ਰਿਹਾ ਹੈ ਤੇ ਉਸ ਦਾ ਟਰਨ ਓਵਰ 5 ਕਰੋੜ ਦੇ ਲੱਗਭਗ ਹੈ। ਉਹ ਵਪਾਰੀ ਇਸ ਪੈਕੇਜ਼ ਦੇ ਅੰਤਰਗਤ ਆ ਰਿਹਾ ਹੈ। ਇਨ੍ਹਾਂ ਵਪਾਰੀਆਂ ਨੂੰ ਸਰਕਾਰ ਜਾਰੀ ਕਿਤੇ ਰਾਹਤ ਪੈਕੇਜ਼ ਦੇ ਅਧੀਨ ਵਪਾਰੀ ਦੀ ਲੋੜ ਅਨੁਸਾਰ ਲੋਨ ਦੇਵੇਗੀ। ਉਨ੍ਹਾਂ ਕਿਹਾ ਕਿ ਰਾਹਤ ਪੈਕੇਜ਼ ਦੀ ਵੱਡੀ ਗੱਲ ਇਹ ਹੈ ਕਿ ਵਪਾਰੀ ਨੂੰ ਇਹ ਕਰਜ਼ਾ ਬਿਨਾਂ ਕਿਸੇ ਸੁਰੱਖਿਆ ਦੇ ਮਿਲੇਗਾ। ਇਸ ਲੋਨ ਦੀ ਗਾਰੰਟੀ ਕੇਂਦਰ ਸਰਕਾਰ ਖੁਦ ਚੁੱਕੇਗੀ।
ਰਜੀਵ ਗੁਪਤਾ ਨੇ ਦੱਸਿਆ ਕਿ ਇਸ ਪੈਕੇਜ਼ ਦਾ ਲਾਭ ਪੰਜਾਬ ਦੇ ਪਟਿਆਲਾ, ਮੰਡੀ ਗੋਬਿੰਦਗੜ੍ਹ, ਲੁਧਿਆਣਾ ਦੇ ਵਿੱਚ ਮੌਜੂਦ ਲਘੂ ਉਦਯੋਗਾਂ ਦੇ ਨਾਲ ਜੁੜੇ ਵਪਾਰੀਆਂ ਨੂੰ ਹੋਵੇਗਾ। ਰਾਜੀਵ ਨੇ ਇਸ ਪੈਕਜ਼ ਦਾ ਪੰਜਾਬ ਨੂੰ ਪੂਰਾ ਲਾਭ ਪਹੁੰਚਣ ਦੀ ਉਮੀਦ ਜਤਾਈ ਹੈ।
ਬਿਨ ਪੈਸੇ ਵਪਾਰ ਕਾਦਾ!
ਰਾਜੀਵ ਗੁਪਤਾ ਨੇ ਲੋਕਾਂ ਦੀ ਖਾਲੀ ਹੋਈ ਜੇਬ ਵੱਲ ਇਸਾਰਾ ਕਰਦੇ ਹੋਏ ਕਿਹਾ ਕਿ ਅੱਜ ਕੋਰੋਨਾ ਮਹਾਂਮਾਰੀ ਦੇ ਕਾਰਨ ਲੋਕਾਂ ਕੋਲ ਘਰ ਦਾ ਖਰਚ ਚਲਾਉਣ ਵਾਸਤੇ ਪੈਸਾ ਨਹੀਂ ਹਨ ਤੇ ਦੂਜੇ ਪਾਸੇ 2 ਮਹੀਨੇ ਤੋਂ ਵੇਲੇ ਬੈਠੇ ਵਪਾਰੀਆਂ ਕੋਲ ਨਵੇਂ ਆਰਡਰ ਵੀ ਨਹੀਂ ਹਨ। ਇਸ ਕਾਰਨ ਦੇਸ਼ ਦੀ ਅਰਥ ਵਿਵਸਥਾ ਨੂੰ ਪਟਰੀ ਉੱਤੇ ਲਿਆਉਣ ਵਿੱਚ ਥੋੜ੍ਹਾ ਸਮਾਂ ਲੱਗੇਗਾ।
ਪੈਸੇ ਹੀ ਨਹੀਂ ਮਜਦੂਰਾਂ ਦਾ ਪਲਾਇਨ ਵੀ ਹੈ ਚਿੰਤਾ ਦਾ ਵਿਸ਼ਾ...
ਰਾਜੀਵ ਗੁਪਤਾ ਨੇ ਅਨੁਸਾਰ ਵਪਾਰੀਆਂ ਨੂੰ ਕਾਰੋਬਾਰ ਦੇ ਨਾਲ-ਨਾਲ ਪੰਜਾਬ ਵਿੱਚੋਂ ਪਰਵਾਸੀ ਮਜ਼ਦੂਰਾਂ ਦਾ ਪਲਾਇਨ ਵੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਕੋਰੋਨਾ ਤੋਂ ਡਰੇ ਪਰਵਾਸੀ ਮਜ਼ਦੂਰ ਪੰਜਾਬ ਤੋਂ ਆਪਣੇ-ਆਪਣੇ ਪ੍ਰਦੇਸ਼ਾਂ ਵੱਲ ਨੂੰ ਪਲਾਇਨ ਕਰਨ ਲਗ ਪਏ ਹਨ। ਪੰਜਾਬ ਵਿੱਚ ਤਾਲਾਬੰਦੀ ਵਿੱਚ ਮਿਲੀ ਢਿੱਲ ਤੋਂ ਬਾਅਦ ਕਈ ਨਿਰਮਾਣ ਇਕਾਈ ਨੇ ਕੰਮ ਦੀ ਸ਼ੁਰੂਆਤ ਤਾਂ ਕੀਤੀ ਹੈ, ਪਰ ਕੰਮ ਨੂੰ ਜਾਰੀ ਰਖਣ ਲਈ ਮਜ਼ਦੂਰਾਂ ਦੀ ਵੀ ਭਾਰੀ ਜ਼ਰੂਰਤ ਹੈ।