ਰੂਪਨਗਰ: ਸ਼ਹਿਰ ਵਿੱਚ ਕਈ ਨੌਜਵਾਨ ਲੜਕੇ-ਲੜਕੀਆਂ ਸਥਾਨਕ ਛੋਟੀਆਂ ਮੋਟੀਆਂ ਕੰਪਨੀਆਂ ਵਿੱਚ ਨੌਕਰੀਆਂ ਕਰਦੇ ਸਨ ਪਰ ਹੁਣ ਕਰਫਿਊ ਦੇ ਚੱਲਦੇ ਸਭ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਦੇ ਪੈਸੇ ਵੀ ਮੁੱਕ ਗਏ ਹਨ ਅਤੇ ਸਿਹਤ ਸਬੰਧੀ ਦੀ ਮੁਸ਼ਕਲਾਂ ਵੀ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਦੀ ਸਮੱਸਿਆ ਨੂੰ ਲੈ ਕੇ ਈਟੀਵੀ ਭਾਰਤ ਵੱਲੋਂ ਬੀਤੇ ਦਿਨੀਂ ਇਨ੍ਹਾਂ ਦੀ ਖ਼ਬਰ ਪ੍ਰਮੁੱਖਤਾ ਦੇ ਨਾਲ ਨਸ਼ਰ ਕੀਤੀ ਗਈ ਸੀ।
ਇਸ ਖਬਰ ਨੂੰ ਦੇਖਣ ਤੋਂ ਬਾਅਦ ਰੂਪਨਗਰ ਦੇ ਐਸ.ਐਸ.ਪੀ. ਸਵਪਨ ਸ਼ਰਮਾ ਨੇ ਈਟੀਵੀ ਭਾਰਤ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ ਤੇ ਉਹ ਉੱਚ ਅਥਾਰਟੀ ਨਾਲ ਗੱਲ ਕਰਨ ਤੋਂ ਬਾਅਦ ਇਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਇਨ੍ਹਾਂ ਦੇ ਘਰ ਵਾਪਸ ਭੇਜਣ ਦਾ ਇੰਤਜ਼ਾਮ ਕੀਤਾ ਜਾਵੇਗਾ।