ETV Bharat / state

ਰੁਜ਼ਗਾਰ ਦਫ਼ਤਰ ਨੇ ਸਤਲੁਜ ਪਬਲਿਕ ਸਕੂਲ ਵਿੱਚ ਕੀਤੀ ਕਰੀਅਰ ਕਾਨਫ਼ਰੰਸ - ਸਤਲੁਜ ਪਬਲਿਕ ਸਕੂਲ ਰੂਪਨਗਰ

ਰੂਪਨਗਰ ਦੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਘਰ-ਘਰ ਰੁਜ਼ਗਰ ਮਿਸ਼ਨ ਤਹਿਤ ਸਤਲੁਜ ਪਬਲਿਕ ਸਕੂਲ ਵਿਖੇ ਇੱਕ ਕਰੀਅਰ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ।

ਫ਼ੋਟੋ
author img

By

Published : Oct 25, 2019, 9:25 AM IST

ਰੂਪਨਗਰ: ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋ ਘਰ-ਘਰ ਰੁਜ਼ਗਰ ਮਿਸ਼ਨ ਤਹਿਤ ਸਤਲੁਜ ਪਬਲਿਕ ਸਕੂਲ ਵਿਖੇ ਇੱਕ ਕਰੀਅਰ ਕਾਂਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਨੁਮਾਇੰਦਿਆਂ ਸੁਪ੍ਰੀਤ ਕੌਰ, ਕਰੀਅਰ ਕਾਊਂਸਲਰ ਤੇ ਹੋਰਾਂ ਨੇ ਬੱਚਿਆਂ ਦੀ ਅਗਵਾਈ ਕੀਤੀ। ਇਨ੍ਹਾਂ ਨੇ 11ਵੀਂ ਅਤੇ 12ਵੀਂ ਤੋਂ ਬਾਅਦ ਚੁਣੇ ਜਾਣ ਵਾਲੇ ਕਰੀਅਰ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ।

ਇਸ ਤੋਂ ਇਲਾਵਾ ਆਰਮਡ ਫ਼ੋਰਸ ਦੀ ਭਰਤੀ (ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿੰਗ ਇੰਸਟੀਚਿਊਟ) ਤੇ ਕੁੜੀਆਂ ਲਈ ਮਾਈ ਭਾਗੋ ਇੰਸਟੀਚਿਊਟ ਬੀਐੱਸਸੀ (ਐਗਰੀਕਲਚਰ), ਆਈਟੀਆਈ ਕੋਰਸਾਂ, ਬੀ-ਟੈਕ ਚਾਰਟਡ ਅਕਾਊਂਟੈਂਟ, ਐਸਐਸਸੀ, ਐਨ.ਡੀ.ਏ. ਦੇ ਪੇਪਰ ਬਾਰੇ ਜਾਣਕਾਰੀ ਤੇ ਮੈਡੀਕਲ ਵਿਦਿਆਰਥੀਆਂ ਨੂੰ ਐਨਈਈਟੀ ਦੇ ਪੇਪਰ ਬਾਰੇ ਵੱਖ-ਵੱਖ ਤੌਰ 'ਤੇ ਜਾਣਕਾਰੀ ਦਿੱਤੀ ਗਈ।

ਇਸ ਦੇ ਨਾਲ ਹੀ ਬਦਲਦੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰ ਵਿੱਚ ਜਾਣ ਵਾਲੇ ਕੋਰਸਾਂ ਬਾਰੇ ਦੱਸਿਆ। ਵਿਦੇਸ਼ ਜਾਣ ਵਾਲੇ ਪ੍ਰਾਰਥੀਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਬਾਹਰ ਜਾਣ ਤੋਂ ਰੋਕਣ ਲਈ ਜਾਗੂਰਕ ਕੀਤਾ ਗਿਆ ਅਤੇ ਝੂਠੇ ਏਜੰਟਾਂ ਤੋਂ ਬਚਣ ਲਈ ਕਿਹਾ ਗਿਆ।

Intro:ਰੋਜਗਾਰ ਦਫਤਰ ਵਲੋਂ ਸਤਲੁਜ ਪਬਲਿਕ ਸਕੂਲ ਵਿਖੇ ਕੈਰੀਅਰ ਕਨਫਰੰਸ ਦਾ ਆਯੋਜਿਤBody:ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਲੋ ਘਰ-ਘਰ ਰੋਜਗਰ ਮਿਸ਼ਨ ਤਹਿਤ
ਸਤਲੁਜ ਪਬਲਿਕ ਸਕੂਲ ਰੂਪਨਗਰ ਵਿਖੇ ਇੱਕ ਕੈਰੀਅਰ ਕਾਂਨਫਰੰਸ ਦਾ ਆਯੋਜਨ ਕੀਤਾ ਗਿਆ। ਇਸ
ਮੌਕੇ ਤੇ ਵੱਖ-ਵੱਖ ਨੁਮਾਇੰਦਿਆਂ ਜਿਵੇਂ ਕਿ ਸੁਪ੍ਰੀਤ ਕੌਰ, ਕੈਰੀਅਰ ਕਾਊਂਸਲਰ,(
ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ) ਰੋਜਰ (ਸੀਨੀਅਰ ਫਕੈਲਟੀ ਸਾਊਂਡ
ਇੰਜ.) ਅਜੈ (ਅਸਿਸਟੈਂਟ ਡਾਇਰੈਕਟਰ), ਅਤਿਸ਼ ਕਪੂਰ, ਫੋਰਨ ਕਾਊਂਸਲਰ (ਪੈਰਾਮਿਡ ਏ
ਸਰਵਿਸ ) ਵਲੋਂ ਬੱਚਿਆ ਨੂੰ ਅਗਵਾਈ ਦਿੱਤੀ। ਇਨ੍ਹਾਂ ਵਲੋਂ ਗਿਆਰਵੀਂ ਅਤੇ ਬਾਰਵੀਂ ਤੋਂ
ਬਾਅਦ ਚੁਣੇ ਜਾਣ ਵਾਲੇ ਕੈਰੀਅਰ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ ਗਈ। ਆਰਮਡ ਫੋਰਸ ਦੀ
ਭਰਤੀ (ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿੰਗ ਇੰਨਸਟੀਟੀਊਟ) ਅਤੇ ਲੜ੍ਹਕੀਆਂ ਲਈ ਮਾਈ
ਭਾਗੋ ਇੰਸੀਟੀਊਟ, ਬੀ.ਐਸ.ਸੀ.(ਐਗਰੀਕਲਚਰ), ਆਈ.ਟੀ.ਆਈ ਕੋਰਸਾਂ, ਬੀ-ਟੈਕ ਚਾਰਟਡ
ਅਕਾਊਂਟੈਂਟ, ਐਸ.ਐਸ.ਸੀ., ਐਨ.ਡੀ.ਏ. ਦੇ ਪੇਪਰ ਬਾਰੇ ਜਾਣਕਾਰੀ ਅਤੇ ਮੈਡੀਕਲ
ਵਿਦਿਆਰਥੀਆਂ ਨੂੰ ਐਨ.ਈ.ਈ.ਟੀ.ਦੇ ਪੇਪਰ ਬਾਰੇ ਵੱਖ-ਵੱਖ ਤੌਰ ਤੇ ਜਾਣਕਾਰੀ ਦਿੱਤੀ ਗਈ।
ਅੱਜ ਦੇ ਬਦਲਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰ
ਵਿੱਚ ਜਾਣ ਵਾਲੇ ਕੋਰਸਾਂ ਬਾਰੇ ਦੱਸਿਆ ਗਿਆ। ਵਿਦੇਸ਼ ਜਾਣ ਵਾਲੇ ਪ੍ਰਾਰਥੀਆਂ ਨੂੰ ਗੈਰ
ਕਾਨੂੰਨੀ ਢੰਗ ਨਾਲ ਬਾਹਰ ਜਾਣ ਤੋਂ ਰੋਕਣ ਲਈ ਜਾਗੂਰਕ ਕੀਤਾ ਗਿਆ ਅਤੇ ਝੂਠੇ ਏਜੰਟਾਂ
ਤੋਂ ਬਚਣ ਲਈ ਕਿਹਾ ਗਿਆ। ਇਸ ਮੌਕੇ ਤੇ ਮਿਸ ਸੁਪ੍ਰੀਤ ਕੌਰ, ਕੈਰੀਅਰ ਕਾਊਂਸਲਰ
ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਨੇ ਪ੍ਰਾਰਥੀਆਂ ਨਾਲ ਗੱਲ ਬਾਤ ਕਰਦੇ
ਹੋਏ ਕਿਹਾ ਕਿ ਇਹ ਕੋਰਸ ਅੱਜ ਦੇ ਯੂੱਗ ਵਿੱਚ ਬਹੁਤ ਜਰੂਰੀ ਹਨ। ਅੱਜ ਦਾ ਯੁਗ
ਇੰਟਰਨੈੱਟ ਦਾ ਹੈ। ਜਿਸ ਵਿੱਚ ਹਰ ਵਿਅਕਤੀ ਇੰਟਰਨੈਟ ਤੇ ਕਦੇ ਵੀ ਕੋਈ ਜਾਣਕਾਰੀ ਹਾਸਲ
ਕਰ ਸਕਦਾ ਹੈ। ਇੰਟਰਨੈਟ ਦੇ ਮਾਧੀਅਮ ਨਾਲ ਤੁਸੀ ਕਿਸੇ ਵੀ ਕੰਪੀਟੀਸ਼ਨ ਦੇ ਪੇਪਰ ਦੀ
ਤਿਆਰੀ ਕਰ ਸਕਦੇ ਹੋ, ਆਨ-ਲਾਈਨ ਪੇਪਰ ਭਰ ਸਕਦੇ ਹੋ। ਉਨ੍ਹਾਂ ਨੇ ਪ੍ਰਾਰਥੀਆਂ ਨੂੰ
ਕਿਹਾ ਕਿ ਸਕਾਰਾਤਮਕ ਸੋਚ ਨਾਲ ਆਪਣੇ ਲਕਸ਼ ਵਲ ਵਧੋ। ਉਨ੍ਹਾਂ ਨੇ ਪ੍ਰਾਰਥੀਆਂ ਨੂੰ
ਕਮਿਨਿਕੇਸ਼ਨ ਸੱਕਿਲ ਤੇ ਵੀ ਜਾਣਕਾਰੀ ਦਿੱਤੀ ।ਉਨ੍ਹਾਂ ਨੂੰ ਕੰਨਫਿਡੈਂਸ ਬਿਲਡਿੰਗ ਦੀਆ
ਟੀਪਸ ਦਿੱਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਾਰਥੀਆਂ ਨੂੰ ਵੱਖ-ਵੱਖ ਕਿੱਤਿਆਂ
ਕੋਰਸਾਂ, ਟ੍ਰੇਨਿੰਗ ਸਹੂਲਤਾਵਾਂ ਬਾਰੇ ਜਾਣਕਾਰੀ ਦਿੱਤੀ। ਸਵੈ-ਰੋਜ਼ਗਾਰ ਸਕੀਮਾਂ ਅਤੇ
ਸਕਿੱਲ ਕੋਰਸਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰਿੰਸੀਪਲ ਜਤਿੰਦਰ ਕੌਰ
ਨੇ ਦੱਸਿਆ ਕਿ ਸਕੂਲ ਵਿੱਚ ਵਿਸ਼ੇਸ਼ ਤੌਰ ਤੇ ਵੱਖ-ਵੱਖ ਨੁਮਾਇੰਦਿਆਂ ਵਲੋਂ ਭਾਗ ਲਿਆ।
ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਸਕੂਲ ਦੇ ਲਈ ਬੜ੍ਹੇ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ
ਵਿੱਚ ਪੜ੍ਹ ਰਹੇ ਪ੍ਰਾਰਥੀਆਂ ਨੂੰ ਉਨ੍ਹਾ ਦੇ ਕੈਰੀਅਰ ਸਬੰਧੀ ਵਿਸਥਾਰ ਨਾਲ ਜਾਣਕਾਰੀ
ਦਿੱਤੀ ਗਈ। ਉਨ੍ਹਾਂ ਨੇ ਸਕੂਲ ਵਿੱਚ ਕਿੱਤਾ ਕਾਂਨਫਰੰਸ ਲਈ ਪਹੁੰਚੀ ਪੂਰੀ ਟੀਮ ਦਾ
ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਅਤੇ ਇਹ
ਕੈਰੀਅਰ ਕਾਂਨਫਰੰਸ ਪ੍ਰਾਰਥੀਆਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.