ETV Bharat / state

ਗੈਰ-ਕਾਨੂੰਨੀ ਮਾਈਨਿੰਗ ਕਰਕੇ ਪਿੰਡ ਹਰੀਪੁਰ ਦੇ ਸਾਰੇ ਪਾਣੀ ਦੇ ਬੋਰ ਹੋਏ ਫੇਲ੍ਹ! ਸਰਕਾਰ ਨੂੰ ਪਿੰਡ ਵਾਸੀਆਂ ਨੇ ਦਿੱਤਾ ਅਲਟੀਮੇਟਮ - ਰੋਪੜ ਵਿੱਚ ਗੈਰ ਕਾਨੂੰਨੀ ਮਾਈਨਿਗ

ਰੋਪੜ ਦੇ ਹਲਕਾ ਨੁਰਪੁਰ ਬੇਦੀ ਦੇ ਇੱਕ ਪਿੰਡ ਹਰੀਪੁਰ ਵਿੱਚ ਖੇਤੀ ਲਈ ਕੀਤੇ ਗਏ ਬੋਰ ਵੈੱਲ ਲਗਭਲ ਸੁੱਚ ਚੁੱਕੇ ਹਨ ਅਤੇ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਧਰਤੀ ਹੇਠਲਾ ਪਾਣੀ ਨਾਜਾਇਜ਼ ਮਾਈਨਿੰਗ ਕਰਕੇ ਸੁੱਕਿਆ ਹੈ। ਉਨ੍ਹਾਂ ਕਿਹਾ ਇਲਾਕੇ ਵਿੱਚ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ।

Due to illegal mining in Haripur village of Ropar, the ground water level has deepened
ਗੈਰ-ਕਾਨੂੰਨੀ ਮਾਈਨਿੰਗ ਕਰਕੇ ਪਿੰਡ ਹਰੀਪੁਰ ਦੇ ਸਾਰੇ ਪਾਣੀ ਦੇ ਬੋਰ ਹੋਏ ਫੇਲ੍ਹ! ਸਰਕਾਰ ਨੂੰ ਪਿੰਡਵਾਸੀਆਂ ਨੇ ਦਿੱਤਾ ਅਲਟੀਮੇਟਮ
author img

By

Published : Jun 9, 2023, 6:28 PM IST

ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਚੱਲ ਰਹੀ

ਰੋਪੜ: ਨੂਰਪੁਰ ਬੇਦੀ ਬਲਾਕ ਦੇ ਪਿੰਡ ਹੀਰਪੁਰ ਵਿੱਚ 100 ਤੋਂ ਵੱਧ ਘਰੇਲੂ ਅਤੇ ਖੇਤੀਬਾੜੀ ਦੇ ਪਾਣੀ ਵਾਲੇ ਬੋਰ ਫੇਲ੍ਹ ਹੋਣ ਕਾਰਨ ਪੰਜਾਬ ਵਿੱਚ ਪੈਦਾ ਹੋ ਰਹੀ ਜਲ ਤਰਾਸਦੀ ਦੀ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ। ਇਸ ਪਿੰਡ ਤੋਂ ਸਿਰਫ ਇੱਕ ਕਿਲੋਮੀਟਰ ਦੀ ਦੂਰੀ ਉੱਤੇ ਪੈਂਦੇ ਦਰਿਆ ਕਿਨਾਰੇ ਧੜੱਲੇ ਨਾਲ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਨੂੰ ਪਿੰਡ ਵਾਸੀਆਂ ਨੇ ਪੀਣ ਵਾਲੇ ਪਾਣੀ ਦੇ ਬੋਰਾ ਦੇ ਫੇਲ੍ਹ ਹੋਣ ਦਾ ਕਾਰਣ ਦੱਸਿਆ ਹੈ । ਹੀਰਪੁਰ ਪਿੰਡ ਵਿੱਚ ਬੋਰਾਂ ਦੇ ਪਾਣੀ ਹੇਠਾਂ ਜਾਣ ਕਾਰਣ ਕਿਸਾਨਾਂ ਦੀਆ ਫਸਲਾਂ ਉੱਤੇ ਖੇਤੀ ਸੰਕਟ ਮੰਡਰਾ ਗਿਆ ਹੈ।

ਸਾਰੇ ਬੋਰ ਸੁੱਕੇ: ਪੀੜਤ ਕਿਸਾਨਾਂ ਨੇ ਪੱਤਰਕਾਰਾਂ ਨੂੰ ਧਰਾਤਲ ਉੱਤੇ ਫੇਲ੍ਹ ਹੋਏ ਪਾਣੀ ਦੇ ਬੋਰਾਂ ਨੂੰ ਇਜਣਾ ਰਾਹੀਂ ਸਟਾਟ ਕਰਕੇ ਪਾਣੀ ਨਾ ਆਉਣ ਦਾ ਪੂਰਾ ਮਾਮਲਾ ਜੱਗ ਜਾਹਿਰ ਕੀਤਾ। ਉਹਨਾਂ ਦੱਸਿਆ ਕਿ ਸਾਡਾ ਪਿੰਡ ਦਰਿਆ ਤੋਂ ਸਿਰਫ ਇੱਕ ਕਿਲੋਮੀਟਰ ਦੂਰੀ ਉੱਤੇ ਹੈ ਅਤੇ ਕੁਝ ਸਾਲ ਪਹਿਲਾਂ ਸਾਨੂੰ ਨਲਕਿਆਂ ਅਤੇ ਬੋਰਾ ਰਾਹੀਂ ਸਿਰਫ 15 ਤੋਂ 20 ਫੁੱਟ ਉੱਤੇ ਹੀ ਪਾਣੀ ਮਿਲ ਜਾਂਦਾ ਸੀ। ਹੁਣ ਸਾਡੇ ਲੱਗਭਗ ਸਾਰੇ ਬੋਰ ਫੇਲ੍ਹ ਹੋ ਗਏ ਹਨ। ਹ 10 ਦੇ ਕਰੀਬ ਲੋਕਾਂ ਨੇ ਵੱਧ ਡੂੰਘਾਈ ਦੇ ਬੋਰ ਕਰਾਉਣੇ ਸ਼ੁਰੂ ਕੀਤੇ ਹਨ। ਜਿਹਨਾਂ ਦਾ ਲੱਖਾਂ ਰੁਪਏ ਖਰਚ ਆ ਰਿਹਾ ਹੈ।

ਮਹੀਨੇ ਦਾ ਅਲਟੀਮੇਟਮ: ਪਿੰਡ ਦੇ ਜਿਆਦਾਤਰ ਗਰੀਬ ਅਤੇ ਮੱਧ ਵਰਗੀ ਕਿਸਾਨ ਬੋਰ ਕਰਨ ਵਿੱਚ ਅਸਮਰਥ ਹਨ। ਕਿਸਾਨਾਂ ਨੇ ਕਿਹਾ ਕਿ ਸਾਨੂੰ ਖੇਤੀ ਦੇ ਨਾਲ-ਨਾਲ ਘਰਾਂ ਵਿੱਚ ਰੱਖੇ ਹੋਏ ਪਸ਼ੂਆਂ ਦੇ ਪੀਣ ਵਾਲੇ ਪਾਣੀ ਦੇ ਲਈ ਚਾਰਾਜੋਈ ਕਰਨੀ ਪੈ ਰਹੀ ਹੈ। ਕੁੱਲ ਮਿਲਾ ਕੇ ਲੱਗਭਗ ਪੂਰਾ ਹੀਰਪੁਰ ਪਿੰਡ ਸਥਾਨਕ ਵਾਟਰ ਸਪਲਾਈ ਉੱਤੇ ਨਿਰਭਰ ਹੋ ਕੇ ਰਹਿ ਗਿਆ ਹੈ, ਜੋ ਕਿ ਪਿੰਡ ਦੇ ਲੋਕਾਂ ਨੂੰ ਪਾਣੀ ਦੀ ਭਰਪਾਈ ਕਰਾਉਣ ਲਈ ਨਾਕਾਫੀ ਜਾਪ ਰਿਹਾ ਹੈ,ਕਿਉਂਕਿ ਖੇਤੀ ਅਤੇ ਦੁੱਧ ਉੱਤੇ ਨਿਰਭਰ ਪਿੰਡ ਦੇ ਹਰ ਘਰ ਵਿੱਚ ਲਗਭਗ ਦਰਜਣਾਂ ਪਸ਼ੂ ਹਨ। ਅੱਜ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਅਤੇ ਦਿਲਬਾਗ ਸਿੰਘ ਹੀਰ ਪੁਰ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਇਲਾਕੇ ਵਿੱਚ ਚੱਲਦੀ ਗੈਰਕਨੂੰਨੀ ਮਾਈਨਿੰਗ ਉੱਤੇ ਰੋਕ ਲਗਾਉਣ ਲਈ ਇਕ ਮਹੀਨੇ ਦਾ ਅਲਟੀਮੇਟਮ ਦਿੱਤਾ ਹੈ। ਜਿਸ ਤੋਂ ਬਾਅਦ ਪੀੜਤ ਪਿੰਡਾਂ ਦੇ ਲੋਕ ਨੇ ਸੜਕਾਂ ਤੋਂ ਲੈ ਕੇ ਹਾਈ ਕੋਰਟ ਤੱਕ ਗ਼ੈਰਕਾਨੂੰਨੀ ਮਾਈਨਿੰਗ ਦਾ ਧੰਦਾ ਬੰਦ ਕਰਾਉਣ ਦੇ ਲਈ ਲਾਮਬੰਦ ਹੋਣ ਦਾ ਐਲਾਨ ਕੀਤਾ ਹੈ।

ਗੈਰ ਕਾਨੂੰਨੀ ਮਾਈਨਿੰਗ : ਅੱਜ ਪਿੰਡ ਹੀਰਪੁਰ ਵਿਖੇ ਇਕੱਠ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਕਿਸਾਨਾਂ ਦਿਲਬਾਗ ਸਿੰਘ, ਸ਼ਿੰਗਾਰਾ ਸਿੰਘ,ਬਖਤਾਵਰ ਸਿੰਘ, ਸੁਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਦਿਨੋ ਦਿਨ ਉਹਨਾਂ ਦੇ ਪਿੰਡ ਵੱਲ ਵਧ ਰਹੀ ਗੈਰ ਕਾਨੂੰਨੀ ਮਾਈਨਿੰਗ ਕਾਰਨ ਇਹ ਸਾਰੇ ਬੋਰ ਕਰੀਬ ਇਕ ਸਾਲ ਦੌਰਾਨ ਫੇਲ੍ਹ ਹੋਏ ਹਨ। ਇਸ ਗੈਰ-ਕਾਨੂੰਨੀ ਮਾਈਨਿੰਗ ਉੱਤੇ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ,ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਪੁਲਿਸ ਪ੍ਰਸ਼ਾਸਨ ਕੋਈ ਵੀ ਠੋਸ ਕਦਮ ਨਹੀਂ ਚੁੱਕ ਰਿਹਾ। ਉਹਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਅਸੀਂ ਪੰਜਾਬ ਵਿੱਚ ਬਦਲਾਵ ਦੀ ਆਸ ਰੱਖ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਪਰ ਹੁਣ ਕੋਈ ਵੀ ਸਾਡੀ ਸੁਣਵਾਈ ਨਹੀਂ ਕਰ ਰਿਹਾ। ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਪੂਰੇ ਮਾਮਲੇ ਨੂੰ ਲੈ ਕੇ ਡੀਸੀ ਰੂਪਨਗਰ, ਐਸ ਐਸਪੀ ਰੂਪਨਗਰ ਅਤੇ ਮਾਇਨਗ ਵਿਭਾਗ ਨੂੰ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਕਿਧਰੇ ਕੋਈ ਸੁਣਵਾਈ ਨਹੀਂ ਹੈ।

ਸੁਣਵਾਈ ਨਹੀਂ ਹੋ ਰਹੀ: ਉਨ੍ਹਾਂ ਕਿਹਾ ਸੱਤਾਧਾਰੀ ਆਗੂਆਂ ਨੂੰ ਬਾਰ-ਬਾਰ ਵਟਸਐਪ ਮੈਸੇਜ ਭੇਜਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਗੁੱਸੇ ਵਿੱਚ ਆਏ ਕਿਸਾਨਾਂ ਨੇ ਗ਼ੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਅੱਜ ਦੇ ਜਮਾਨੇ ਦੇ ਧਰਤੀ ਦੇ ਨਾਲ ਧੋਖਾ ਕਰਨ ਵਾਲੇ ਗੰਗੂ ਕਿਹਾ ਅਤੇ ਹੱਥਾਂ ਵਿੱਚ ਪੰਜਾਬ ਬਚਾਓ, ਪਾਣੀ ਬਚਾਓ, ਹੀਰਪਰ ਪਿੰਡ ਬਚਾਓ, ਦੀਆਂ ਤਖ਼ਤੀਆਂ ਚੱਕ ਕੇ ਪੰਜਾਬ ਸਰਕਾਰ ਸਮੇਤ ਜ਼ਿਲ੍ਹਾ ਪ੍ਰਸ਼ਾਸ਼ਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.