ਰੂਪਨਗਰ: ਰਿਸ਼ਵਤਖੋਰੀ 'ਤੇ ਠੱਲ ਪਾਉਣ ਲਈ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ। ਇਸ ਦੇ ਚੱਲਦਿਆਂ ਮੋਹਾਲੀ ਦੀ ਵਿਜੀਲੈਂਸ ਟੀਮ ਵਲੋਂ ਰੂਪਨਗਰ ਦੀ ਜ਼ਿਲ੍ਹਾ ਮਾਈਨਿੰਗ ਅਫ਼ਸਰ ਸਿਮਰਨਪ੍ਰੀਤ ਕੌਰ ਢਿੱਲੋਂ ਅਤੇ ਉਸ ਦੇ ਦੋ ਸਾਥੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਵਿਜੀਲੈਂਸ ਵਿਭਾਗ ਵਲੋਂ ਮਾਈਨਿੰਗ ਅਫ਼ਸਰ ਦੇ ਸਾਥੀ ਪਾਲ ਸਿੰਘ ਅਤੇ ਅਮਨ ਮੋਹਾਲੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਵਿਭਾਗ ਦਾ ਕਹਿਣਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਫਾਈਲ ਰਿਟਰਨ ਦੇ ਮਾਮਲੇ 'ਚ ਪੱਚੀ ਹਜ਼ਾਰ ਰਿਸ਼ਵਤ ਦੀ ਮੰਗ ਕੀਤੀ ਗਈ ਹੈ। ਜਿਸ 'ਤੇ ਕਾਰਵਾਈ ਕਰਦਿਆਂ ਵਿਭਾਗ ਵਲੋਂ ਰੰਗੇ ਹੱਥੀ ਰਿਸ਼ਵਤ ਨਾਲ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਵਿਭਾਗ ਦਾ ਕਹਿਣਾ ਕਿ ਮਹਿਲਾ ਅਫ਼ਸਰ ਤੋਂ ਪੁੱਛਗਿਛ ਕਰਕੇ ਹੋਰ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਪੰਜਾਬ ਨੇ ਕੇਂਦਰ ਤੋਂ ਹੋਰ ਆਕਸੀਜਨ ਟੈਂਕਰਾਂ ਦੀ ਕੀਤੀ ਮੰਗ