ਰੋਪੜ: ਭਾਰਤ ਦੀਆਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਐਲਾਨ 'ਤੇ ਬੁੱਧਵਾਰ ਨੂੰ ਪੂਰੇ ਪੰਜਾਬ ਦੇ ਵਿੱਚ ਦੋਧੀਆਂ ਦੇ ਦੁੱਧ ਦੀ ਸਪਲਾਈ ਬੰਦ ਕੀਤੀ ਹੋਈ ਹੈ ਪਰ ਰੋਪੜ ਦਾ ਇੱਕ ਦੁਕਾਨਦਾਰ ਇਸ ਦੇ ਬਾਵਜੂਦ ਵੀ ਦੁੱਧ ਵੇਚ ਰਿਹਾ ਹੈ।
ਦੂਜੇ ਪਾਸੇ ਦੁੱਧ ਨਾ ਮਿਲਣ ਕਰਕੇ ਇਸ ਦਾ ਸਭ ਤੋਂ ਵੱਡਾ ਅਸਰ ਲੋਕਾਂ ਦੇ ਆਮ ਘਰਾਂ 'ਤੇ ਪੈ ਰਿਹਾ ਹੈ ਜਿੱਥੇ ਬੱਚਿਆਂ ਤੇ ਬਜ਼ੁਰਗਾਂ ਨੂੰ ਪੀਣ ਵਾਲਾ ਦੁੱਧ ਨਹੀਂ ਮਿਲ ਰਿਹਾ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਲੋਕਾਂ ਨੇ ਦੱਸਿਆ ਕਿ ਪੂਰੇ ਸ਼ਹਿਰ ਦੇ ਵਿੱਚ ਦੁੱਧ ਨਹੀਂ ਮਿਲ ਰਿਹਾ ਹੈ ਸਿਰਫ਼ ਇੱਕ ਇਹ ਦੁਕਾਨ ਮਿਲੀ ਹੈ ਜਿੱਥੋਂ ਸਾਨੂੰ ਦੁੱਧ ਮਿਲਿਆ ਹੈ।
ਹੜਤਾਲ ਦੇ ਬਾਵਜੂਦ ਦੁੱਧ ਵੇਚ ਰਹੇ ਰੋਪੜ ਦੇ ਇਸ ਦੁਕਾਨਦਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਸਾਡੀ ਕੋਈ ਸਰਕਾਰ ਪ੍ਰਤੀ ਮੰਗ ਹੈ ਤਾਂ ਆਪਣੀਆਂ ਮੰਗਾਂ ਮਨਵਾਉਣ ਲਈ ਹੜਤਾਲ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਬਲਕਿ ਆਪਣੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਸਾਨੂੰ ਕਾਨੂੰਨੀ ਰਾਹ ਅਪਣਾਉਣਾ ਚਾਹੀਦਾ ਹੈ।