ਰੋਪੜ: ਭਾਰਤ ਦੀ ਸਿਆਸਤ 'ਚ ਕੁੱਝ ਸਾਲ ਪਹਿਲਾਂ ਇੱਕ ਨਵੀਂ ਪਾਰਟੀ ਸਾਹਮਣੇ ਆਈ, ਜਿਸ ਨੇ ਝਾੜੂ ਨੂੰ ਚੋਣ ਨਿਸ਼ਾਨ ਬਣਾ ਕੇ ਦਿੱਲੀ 'ਚ 2 ਵਾਰ ਆਪਣੀ ਸਰਕਾਰ ਬਣਾਈ। ਜੇ 2020 ਦੀਆਂ ਦਿੱਲੀ ਚੋਣਾਂ ਦੀ ਗੱਲ਼ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਹੈਟ੍ਰਿਕ ਕਰਨ ਜਾ ਰਹੀ ਹੈ।
ਦਿੱਲੀ 'ਚ ਆਪ ਦੀ ਜਿੱਤ ਨਾਲ ਇਹ ਖ਼ਦਸ਼ਾ ਜਤਾਇਆ ਜਾ ਰਹੀ ਹੈ ਕਿ ਪੰਜਾਬ ਦੀ ਸਿਆਸਤ 'ਤੇ ਇਸ ਦਾ ਸਿੱਧਾ ਅਸਰ ਪਾਵੇਗਾ। ਇਸ ਮਾਮਲੇ 'ਚ ਈਟੀਵੀ ਭਾਰਤ ਦੀ ਟੀਮ ਨੇ ਰੋਪੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰਾਜਨੀਤਿਕ ਮਾਮਲਿਆਂ ਦੇ ਕਮੇਟੀ ਮੈਂਬਰ ਅਤੇ ਨਗਰ ਕੌਂਸਲ ਰੋਪੜ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਦਿੱਲੀ ਵਿੱਚ ਨਤੀਜੇ ਜੋ ਵੀ ਆਉਣ ਉਸਦਾ ਪੰਜਾਬ ਦੀ ਸਿਆਸਤ 'ਤੇ ਕੋਈ ਫਰਕ ਨਹੀਂ ਪੈਣ ਵਾਲਾ। ਉਨ੍ਹਾਂ ਕਿਹਾ ਪੰਜਾਬ ਵਿੱਚ ਜੋ ਆਮ ਆਦਮੀ ਪਾਰਟੀ ਦੀ ਪਿਛਲੇ ਸਮੇਂ ਦੌਰਾਨ ਹਨੇਰੀ ਆਈ ਸੀ, ਉਹ ਹਨੇਰੀ ਹੁਣ ਖ਼ਤਮ ਹੋ ਚੁੱਕੀ ਹੈ। ਪੰਜਾਬ ਅਤੇ ਦਿੱਲੀ ਦੇ ਮੁੱਦੇ ਵੱਖਰੇ ਹਨ ਪੰਜਾਬ ਵਿੱਚ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ।
ਮੱਕੜ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਵੀ ਕੇਜਰੀਵਾਲ ਪੰਜਾਬ ਵਿੱਚ ਸਭ ਤੋਂ ਵੱਧ ਸੀਟਾਂ ਲੈਣ ਦੇ ਦਾਅਵੇ ਕਰਦੀ ਸੀ ਪਰ ਉਹ ਦਾਅਵੇ ਸਾਰੇ ਖੋਖਲੇ ਨਿਕਲੇ। ਮੱਕੜ ਨੇ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਜੇਤੂ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਟਿੱਪਣੀ ਕਰਦੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਏ ਸਨ, ਉਸ ਤੋਂ ਬਾਅਦ ਉਹ ਕਾਂਗਰਸ ਛੱਡ ਕੇ ਮੁੜ ਤੋਂ ਆਮ ਆਦਮੀ ਪਾਰਟੀ ਵਿੱਚ ਵਾਪਸ ਆ ਗਏ ਇਨ੍ਹਾਂ ਵਾਂਗੂੰ ਹੋਰ ਵੀ ਬਹੁਤ ਨੇ ਜੋ ਆਮ ਆਦਮੀ ਪਾਰਟੀ ਨੂੰ ਛੱਡ ਕੇ ਇਧਰ ਉਧਰ ਚਲੇ ਗਏ। ਮੱਕੜ ਨੇ ਕਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਬਾਕੀ ਨਹੀਂ ਰਿਹਾ।
ਪੰਜਾਬ ਵਿੱਚ ਦਿੱਲੀ ਦੀ ਤਰਜ਼ 'ਤੇ ਮੁਫ਼ਤ ਬਿਜਲੀ, ਪਾਣੀ, ਸਿਹਤ ਅਤੇ ਹੋਰ ਸੂਹਲਤਾਂ ਦੇਣ ਦੇ ਮੁੱਦੇ 'ਤੇ ਜੇ ਆਮ ਆਦਮੀ ਪਾਰਟੀ ਵੋਟ ਲੜਦਾ ਹੈ ਤਾਂ ਪੰਜਾਬ ਦੀ ਰਾਜਨੀਤੀ 'ਤੇ ਕੋਈ ਅਸਰ ਨਹੀਂ ਪਵੇਗਾ। ਇਹ ਗੱਲ ਮੱਕੜ ਨੇ ਈਟੀਵੀ ਭਾਰਤ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਆਖੀ। ਦੂਜੇ ਪਾਸੇ ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਿੱਧੀ ਤਿਆਰੀ ਪੰਜਾਬ ਹਰਿਆਣਾ ਅਤੇ ਗੋਆ ਨੂੰ ਲੈ ਕੇ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੇਜਰੀਵਾਲ ਜੇ ਤੀਜੀ ਵਾਰ ਦਿੱਲੀ 'ਚ ਸਰਕਾਰ ਬਣਾਉਂਦਾ ਹੈ ਤਾਂ ਉਸਦਾ ਸਿੱਧਾ ਅਸਰ ਪੰਜਾਬ ਦੀ ਰਾਜਨੀਤੀ 'ਤੇ ਪਵੇਗਾ।