ਰੋਪੜ : ਵਾਰਡ ਨੰਬਰ 7 ਵਿੱਚ ਇੱਕ ਗ਼ਰੀਬ ਪਰਿਵਾਰ ਨਾਲ ਅਜਿਹੀ ਘਟਨਾ ਵਾਪਰੀ ਕਿ ਸੁਣ ਕੇ ਤੁਹਾਡੇ ਲੂ ਕੰਡੇ ਖੜ੍ਹੇ ਹੋ ਜਾਣਗੇ। ਕੱਲ੍ਹ ਜਦੋਂ ਇਸ ਪਰਿਵਾਰ ਦੀ ਇਕ ਔਰਤ ਜੋ ਕਿ ਗਰਭਵਤੀ ਸੀ ਜਦੋਂ ਉਸ ਨੂੰ ਬੱਚੇ ਦੇ ਜਣੇਪੇ ਦੌਰਾਨ ਲਿਜਾਣ ਲਈ ਲਿਜਾਇਆ ਗਿਆ ਤਾਂ ਵੈਟਰਨਰੀ ਹਸਪਤਾਲ ਦਾ ਗੇਟ ਬੰਦ ਹੋਣ ਕਾਰਨ ਉਸ ਔਰਤ ਨੂੰ ਉਸ ਗੇਟ ਦੇ ਉਪਰੋਂ ਲੰਘਾਉਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਉਸ ਨੇ ਉੱਥੇ ਹੀ ਬੱਚਿਆਂ ਨੂੰ ਜਨਮ ਦੇ ਦਿੱਤਾ ਤੇ ਇਕ ਬੱਚੇ ਦੀ ਗੇਟ ਦੇ ਉਪਰੋਂ ਹੀ ਡਿੱਗਣ ਕਾਰਨ ਮੌਤ ਹੋ ਗਈ ਅਤੇ ਦੂਸਰੇ ਨੂੰ ਬੱਚੇ ਨੂੰ ਪਿੱਛੇ ਖੜ੍ਹੀ ਔੌਰਤ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਜਿਸ ਕਾਰਨ ਉਸਦੀ ਜਾਨ ਬਚ ਗਈ।
ਇਸ ਘਟਨਾ ਨੂੰ ਲੈ ਕੇ ਰੋਪੜ ਸ਼ਹਿਰ ਦੇ ਲੋਕਾਂ ਵਿਚ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਕਾਫ਼ੀ ਗੁੱਸਾ ਵੇਖਣ ਨੂੰ ਮਿਲਿਆ। ਝੁੱਗੀ ਝੌਪੜੀ ਵਾਸੀ ਦਾ ਕਹਿਣਾ ਹੈ ਕਿ ਜਦੋਂ ਵੋਟਾਂ ਹੁੰਦੀਆਂ ਹਨ ਉਦੋਂ ਤਾਂ ਲੀਡਰ ਸਾਡੇ ਕੋਲ ਵੋਟਾਂ ਲੈਣ ਆ ਜਾਂਦੇ ਹਨ ਪਰ ਬਾਅਦ ਵਿਚ ਕੋਈ ਵੀ ਸਾਨੂੰ ਪੁੱਛਦਾ ਨਹੀਂ। ਸਾਡੇ ਨਾਲ ਵਾਅਦੇ ਤਾਂ ਹਰੇਕ ਲੀਡਰ ਕਰ ਜਾਂਦਾ ਹੈ ਕੀ ਤੁਹਾਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਸਾਡੇ ਕੋਲ ਕੋਈ ਵੀ ਸਹੂਲਤ ਨਹੀਂ ਹੈ। ਨਾ ਤਾਂ ਪੀਣ ਵਾਲੇ ਪਾਣੀ ਦਾ ਕੋਈ ਖਾਸ ਪ੍ਰਬੰਧ ਵੇਖਣ ਨੂੰ ਮਿਲਿਆ ਅਤੇ ਨਾ ਹੀ ਕੋਈ ਹੋਰ ਸਹੂਲਤਾਂ।
ਇਸ ਮੌਕੇ ਕਾਦੀਆਂ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਅਲੀਪੁਰ ਅਤੇ ਹੋਰ ਸ਼ਹਿਰ ਵਾਸੀ ਘਟਨਾਵਾਂ ਵਾਲੀ ਥਾਂ ਤੇ ਪਹੁੰਚੇ ਤੇ ਪਰਿਵਾਰ ਦੇ ਇਸ ਹਾਲ ਨੂੰ ਬਿਆਨ ਕੀਤਾ ਇਸ ਮੌਕੇ ਵਾਰਡ ਨੰਬਰ 7 ਦੇ ਕੌਂਸਲਰ ਤੇ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਵੀ ਮੌਕੇ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨਾਲ ਜੋ ਘਟਨਾ ਵਾਪਰੀ ਹੈ ਉਹ ਬਹੁਤ ਹੀ ਦੁਖਦਾਈ ਹੈ ਅਤੇ ਉਹ ਜਲਦ ਹੀ ਇਨ੍ਹਾਂ ਪਰਿਵਾਰਾਂ ਦੇ ਲਈ ਪੀਣ ਦੇ ਪਾਣੀ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕਰਨਗੇ ।
ਜਦੋਂ ਇਸ ਸਾਰੇ ਮਾਮਲੇ ਸਬੰਧੀ ਵੈਟਰਨਰੀ ਪੋਲੀਕਲੀਨਿਕ ਹਸਪਤਾਲ ਦੇ ਇੰਚਾਰਜ ਡਾ . ਸਰਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਵਿਚ ਬਹੁਤ ਹੀ ਕੀਮਤੀ ਸਾਮਾਨ ਅਤੇ ਉਨ੍ਹਾਂ ਦੀਆਂ ਗੱਡੀਆਂ ਖੜ੍ਹਦੀਆਂ ਹਨ ਜਿਸ ਕਾਰਨ ਹਸਪਤਾਲ ਨੂੰ ਤਾਲਾ ਲਗਾ ਕੇ ਜਾਣਾ ਪੈਂਦਾ ਹੈ ਤਾਂ ਜੋ ਕੋਈ ਸਾਮਾਨ ਦਾ ਨੁਕਸਾਨ ਨਾ ਹੋਵੇ ਅਤੇ ਜੇਕਰ ਇਸ ਮਾਮਲੇ ਸਬੰਧੀ ਪ੍ਰਸ਼ਾਸਨ ਜਾਂ ਵੈਟਰਨਰੀ ਵਿਭਾਗ ਦੇ ਉੱਚ ਅਧਿਕਾਰੀਆਂ ਹੀ ਕੋਈ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦੇ ਹਨ ।