ETV Bharat / state

ਨਵੀਂ ਕਰੈਸ਼ਰ ਨੀਤੀ ਦੇ ਵਿਰੋਧ ਵਿੱਚ ਸੜਕਾਂ ਉੱਤੇ ਉੱਤਰੇ ਕਰੈਸ਼ਰ ਮਾਲਕ, ਪਾਲਿਸੀ ਵਾਪਿਸ ਲੈਣ ਦੀ ਕੀਤੀ ਮੰਗ

ਪੰਜਾਬ ਭਰ ਵਿੱਚ ਸੂਬਾ ਸਰਕਾਰ ਖ਼ਿਲਾਫ਼ ਨਵੀਂ ਕਰੈਸ਼ਰ ਨੀਤੀ (new crasher policy) ਦਾ ਕਰੈਸ਼ਰ ਮਾਲਿਕਾਂ ਵੱਲੋਂ ਵਿਰੋਧ ਕੀਤਾ (Crasher owners protested) ਜਾ ਰਿਹਾ ਹੈ। ਕਰੈਸ਼ਰ ਮਾਲਿਕਾਂ ਦਾ ਕਹਿਣਾ ਹੈ ਕਿ ਨਵੀਂ ਪਾਲਿਸੀ ਕਰੈਸ਼ਰ ਮਾਲਕਾਂ ਨੂੰ ਤਬਾਹ ਕਰਨ ਵਾਲੀ ਹੈ। ਉਨ੍ਹਾਂ ਸਰਕਾਰ ਤੋਂ ਪਾਲਿਸੀ ਵਾਪਿਸ ਲੈਣ ਦੀ ਮੰਗ ਕੀਤੀ ਹੈ।

her owners took to the streets in protest against the new crasher policy
ਨਵੀਂ ਕਰੈਸ਼ਰ ਨੀਤੀ ਦੇ ਵਿਰੋਧ 'ਚ ਸੜਕਾਂ 'ਤੇ ਉੱਤਰੇ ਕਰੈਸ਼ਰ ਮਾਲਕ,ਪਾਲਿਸੀ ਵਾਪਿਸ ਲੈਣ ਦੀ ਕੀਤੀ ਮੰਗ
author img

By

Published : Sep 24, 2022, 7:46 AM IST

ਰੋਪੜ: ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰੈਸ਼ਰ ਯੂਨੀਅਨ ਵੱਲੋਂ (Demonstration by Crash Union) ਪੰਜਾਬ ਸਰਕਾਰ ਦੁਆਰਾ ਲਾਗੂ ਕੀਤੀ ਗਈ ਨਵੀਂ ਕਰੈਸ਼ਰ ਨੀਤੀ 2022 ਵਾਪਸ ਦਾ ਪ੍ਰਦਰਸ਼ਨ ਕਰਦਿਆਂ ਜ਼ਬਰਦਸਤ ਵਿਰੋਧ ਕੀਤੀ ਗਿਆ। ਪ੍ਰਦਰਸ਼ਨਕਾਰੀਆਂ ਨੇ ਰੋਪੜ ਦੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਇੱਕਠ ਕੀਤਾ ਅਤੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਵੀ ਸੌਂਪਿਆ।

ਕਰੈਸ਼ਰ ਯੂਨੀਅਨ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਸਰਕਾਰ ਦੁਆਰਾ ਲਾਗੂ ਕੀਤੀ ਗਈ ਕਰੈਸ਼ਰ ਨੀਤੀ ਨੂੰ ਵਾਪਸ ਲਿਆ (The crasher policy should be withdrawn) ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਲਾਗੂ ਕੀਤੀ ਗਈ ਕਰੈਸ਼ਰ ਨੀਤੀ 2022 ਕਰੈਸ਼ਰ ਇੰਡਸਟਰੀ ਨੂੰ ਖਤਮ ਕਰਨ ਵਾਲੀਆਂ ਹਨ।ਉਨ੍ਹਾਂ ਮੰਗ ਕੀਤੀ ਕਿ ਕਰੈਸ਼ਰ ਇੰਡਸਟਰੀ ਨੂੰ ਖਤਮ ਕਰਨ ਵਾਲੀ ਇਸ ਪਾਲਿਸੀ ਅਤੇ ਨੋਟੀਫੀਕੇਸ਼ਨ ਨੂੰ ਵਾਪਿਸ ਲਿਆ ਜਾਵੇ ਜੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਿਨ੍ਹਾਂ ਕੁੱਝ ਵਿਚਾਰ ਕੀਤੇ ਇਸ ਨਵੀਂ ਕਰੈਸ਼ਰ ਨੀਤੀ ਨੂੰ ਕਰੈਸ਼ਰ ਮਾਲਕਾਂ ਦੇ ਸਿਰ ਮੜ੍ਹ ਦਿੱਤਾ ਹੈ ਅਤੇ ਇਸ ਨੀਤੀ ਨਾਲ ਕਰੈਸ਼ਰਾਂ ਦਾ ਕੰਮ ਤਬਾਹ ਹੋਣ ਕੰਢੇ (Destroy the work of crashers) ਪਹੁੰਚ ਚੁੱਕਾ। ਉਨ੍ਹਾਂ ਕਿਹਾ ਕਿ ਫਿਲਹਾਲ ਸਰਕਾਰ ਸਾਨੂੰ ਕੱਚੇ ਮਾਲ ਦੀ ਲਗਾਤਾਰ ਉਪਲੱਬਤਾ ਨਿਸ਼ਚਿਤ ਕਰਨ ਲਈ ਸਿੱਧੇ ਕਰੈਸ਼ਰ ਨੂੰ ਲੀਜ਼ ਜਾਂ ਪਰਮਿਟ ਜਾਰੀ ਕਰਕੇ ਸਾਡੇ ਕਰੈਸ਼ਰ ਚਲਵਾਏ। ਇਸ ਤੋਂ ਬਾਅਦ ਅਸੀਂ ਸਰਕਾਰ ਦੀ ਪਾਲਿਸੀ ਦੀਆਂ ਕੁਝ ਸ਼ਰਤਾਂ ਮੰਨਣ ਲਈ ਸੋਚ ਸਕਦੇ ਹਾਂ ਅਤੇ ਬਾਕੀ ਸ਼ਰਤਾਂ ਉੱਤੇ ਸਰਕਾਰ ਗੱਲਬਾਤ ਕਰਕੇ ਰਹਿੰਦੀਆਂ ਤਰੁੱਟੀਆਂ ਨੂੰ ਦੂਰ ਕਰ ਸਕਦੀ ਹੈ।

ਨਵੀਂ ਕਰੈਸ਼ਰ ਨੀਤੀ ਦੇ ਵਿਰੋਧ 'ਚ ਸੜਕਾਂ 'ਤੇ ਉੱਤਰੇ ਕਰੈਸ਼ਰ ਮਾਲਕ,ਪਾਲਿਸੀ ਵਾਪਿਸ ਲੈਣ ਦੀ ਕੀਤੀ ਮੰਗ

ਅਖੀਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਸਥਾਨਕ ਡੀਐੱਸਪੀ ਦੇ ਹੱਥ ਮੰਗ ਪੱਤਰ ਸੌਂਪਦਿਆਂ (demand letter was handed over to the DSP) ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਜੰਗੀ ਪੱਧਰ ਉੱਤੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣਗੇ ਅਤੇ ਸਰਕਾਰ ਦਾ ਡਟ ਕੇ ਵਿਰੋਧ ਕਰਨਗੇ।

ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਕਿਹਾ ਕਿ ਕਰੇਸ਼ਰ ਮਾਲਕਾਂ ਵੱਲੋਂ ਪਾਲਿਸੀ ਨੂੰ ਲੈ ਕੇ ਜੋ ਆਪਣੀ ਚਿੰਤਾਵਾਂ ਪ੍ਰਗਟ ਕੀਤੀਆਂ ਹਨ ਉਹਨਾਂ ਨੂੰ ਅੱਗੇ ਭੇਜ ਰਹੇ ਹਾਂ। ਉਨ੍ਹਾਂ ਕਿਹਾ ਕਿ ਥੋੜ੍ਹਾ ਸਮਾਂ ਪਹਿਲਾਂ ਹੀ ਨਵੀਂ ਕਰੈਸ਼ਰ ਪਾਲਿਸੀ ਆਈ ਹੈ ਅਤੇ ਨਵੀਂ ਪਾਲਿਸੀ ਵਿੱਚ ਕੁੱਜ ਨਵੀਆਂ ਚੀਜ਼ਾਂ ਹੁੰਦੀਆਂ ਹਨ ਜਿਸ ਕਾਰਨ ਕਰੈਸ਼ਰ ਮਾਲਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ: CU MMS Video Viral Case: ਮੁਲਜ਼ਮ ਸੰਨੀ ਦੀ ਭੈਣ ਆਈ ਸਾਹਮਣੇ, ਕਹੀਆਂ ਇਹ ਗੱਲਾਂ

etv play button

ETV Bharat Logo

Copyright © 2024 Ushodaya Enterprises Pvt. Ltd., All Rights Reserved.