ਰੂਪਨਗਰ: ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦਾ ਅਸਰ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਵਾਸਤੇ ਆ ਰਹੇ ਮਰੀਜ਼ਾਂ 'ਤੇ ਵੀ ਪੈ ਰਿਹਾ ਹੈ। ਰੂਪਨਗਰ ਦੇ ਸਰਕਾਰੀ ਹਸਪਤਾਲ ਵਿੱਚ ਜੇ ਕੋਈ ਗਰਭਵਤੀ ਮਹਿਲਾ, ਜੱਚਾ-ਬੱਚਾ ਮਾਮਲਾ, ਕਿਸੇ ਦਾ ਕੋਈ ਆਪਰੇਸ਼ਨ ਹੋਣਾ, ਕਿਸੇ ਦੀ ਕੋਈ ਸਰਜਰੀ ਹੋਣੀ ਜਾਂ ਕਿਸੇ ਦਾ ਡਾਇਲਸਿਸ ਲਈ ਆਉਂਦਾ ਹੈ ਤਾਂ ਇਸ ਤੋਂ ਪਹਿਲਾਂ ਉਸ ਦਾ ਕੋਰੋਨਾ ਦਾ ਸੈਂਪਲ ਲਿਆ ਜਾਂਦਾ ਹੈ।
ਇਸ ਦੇ ਨਾਲ ਹੀ ਟੈਸਟ ਵਾਸਤੇ ਭੇਜਿਆ ਜਾਂਦਾ ਹੈ, ਉਸ ਦੀ ਰਿਪੋਰਟ ਆਉਣ ਤੋਂ ਬਾਅਦ ਡਾਕਟਰਾਂ ਵੱਲੋਂ ਉਕਤ ਮਰੀਜ਼ ਨੂੰ ਇਲਾਜ ਲਈ ਭੇਜਿਆ ਜਾਂਦਾ ਹੈ। ਇਨ੍ਹਾਂ ਮਰੀਜ਼ਾਂ ਦਾ ਕੋਰੋਨਾ ਸੈਂਪਲ ਲੈਣ ਵਾਸਤੇ ਬਕਾਇਦਾ ਹਸਪਤਾਲ ਵਿੱਚ ਇੱਕ ਸਥਾਨ ਨਿਸ਼ਚਿਤ ਕੀਤਾ ਗਿਆ ਹੈ ਜਿੱਥੇ ਡਾਕਟਰ ਪੀਪੀਈ ਕਿੱਟਾਂ ਪਾ ਕੇ ਬੜੀ ਸਾਵਧਾਨੀ ਦੇ ਨਾਲ ਇਨ੍ਹਾਂ ਮਰੀਜ਼ਾਂ ਦੇ ਸੈਂਪਲ ਇਕੱਤਰ ਕਰਦੇ ਹਨ।
ਇਸ ਬਾਰੇ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਦਾ ਮਕਸਦ ਜਿੱਥੇ ਮਰੀਜ਼ਾਂ ਦੀ ਕੋਰੋਨਾ ਦੀ ਜਾਂਚ ਕਰਨਾ ਹੈ, ਉੱਥੇ ਹੀ ਹਸਪਤਾਲ ਤੇ ਡਾਕਟਰਾਂ ਨੂੰ ਵੀ ਕੋਰੋਨਾ ਮੁਕਤ ਰੱਖਣਾ ਹੈ।
ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਵੱਖ-ਵੱਖ ਆਪ੍ਰੇਸ਼ਨ, ਸਰਜਰੀ ਡਾਇਲਾਸਿਸ ਤੇ ਹੋਰ ਇਲਾਜ ਕਰਾਉਣ ਵਾਸਤੇ ਆ ਰਹੇ ਮਰੀਜ਼ਾਂ ਦੇ ਕਰੋਨਾ ਦੇ ਟੈਸਟ ਦੇ ਸੈਂਪਲ ਹੁੰਦੇ ਹਨ, ਉੱਥੇ ਹੀ ਜ਼ਿਲ੍ਹੇ ਵਿੱਚ ਸ਼ੱਕੀ ਤੇ ਦੂਜੇ ਸੂਬਿਆਂ ਤੋਂ ਆ ਰਹੇ ਆਮ ਲੋਕਾਂ 'ਤੇ ਵੀ ਕੋਰੋਨਾ ਸੈਂਪਲ ਲਏ ਜਾਂਦੇ ਹਨ।