ਰੂਪਨਗਰ: ਸਕੂਲ ਜਾਣਾ ਹੋਵੇ ਜਾਂ ਫਿਰ ਯਾਤਰਾ ਉੱਤੇ ਜਾਣਾ ਹੋਵੇ ਹਰ ਜਗ੍ਹਾਂ ਉੱਤੇ ਬੈਗਾਂ ਦੀ ਜ਼ਰੂਰਤ ਪੈਂਦੀ ਹੈ ਪਰ ਕੋਰੋਨਾ ਮਹਾਂਮਾਰੀ ਕਾਰਨ ਵਿਦਿਅਕ ਅਦਾਰੇ ਤੇ ਯਾਤਰਾ ਸਥਾਨ ਵੀ ਬੰਦ ਹਨ ਜਿਸ ਕਾਰਨ ਬੈਗ ਕਾਰੋਬਾਰੀਆਂ ਦਾ ਕੰਮ ਠੱਪ ਹੋ ਗਏ ਹਨ। ਬੈਗ ਕਾਰੋਬਾਰੀਆਂ ਨੇ ਦੱਸਿਆ ਕਿ ਕੰਮ ਮੰਦਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੁਕਾਨਦਾਰ ਹਰਸਿਮਰਨ ਸਿੰਘ ਨੇ ਕਿਹਾ ਕਿ ਕੋਰੋਨਾ ਲਾਗ ਕਾਰਨ ਪਹਿਲਾਂ ਸਰਕਾਰ ਨੇ 10 ਦਿਨਾਂ ਦਾ ਕਰਫਿਉ ਲਗਾਇਆ ਸੀ। ਜਿਵੇਂ-ਜਿਵੇਂ ਕੋਰੋਨਾ ਮਹਾਂਮਾਰੀ ਦਾ ਕਹਿਰ ਵੱਧਦਾ ਚਲਾ ਗਿਆ ਉਵੇਂ ਹੀ ਸਰਕਾਰ ਕਰਫਿਊ ਨੂੰ ਵਧਾਉਂਦੀ ਚੱਲੀ ਗਈ। ਪੰਜਾਬ ਵਿੱਚ ਕਰਫਿਉ ਘੱਟੋ-ਘੱਟ 3 ਮਹੀਨੇ ਤੱਕ ਬਰਕਰਾਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 3 ਮਹੀਨੇ ਕੰਮ ਬੰਦ ਹੋਣ ਕਾਰਨ ਉਨ੍ਹਾਂ ਦਾ ਕੰਮ ਮੰਦਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਝੱਲ ਉਨ੍ਹਾਂ ਨੂੰ ਹਰ ਪਾਸਿਓ ਪਾਈ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕੰਮ ਵਿਦਿਅਕ ਅਦਾਰਿਆਂ ਦੇ ਨਾਲ ਤੇ ਯਾਤਰੀਆਂ ਦੇ ਨਾਲ ਹੀ ਚੱਲਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਦਾ ਸਰਕਾਰ ਨੇ ਕਰਫਿਊ ਦੌਰਾਨ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਹੈ ਉਦੋਂ ਤੋਂ ਵਿਦਿਅਕ ਅਦਾਰੇ ਬੰਦ ਹਨ ਜਿਸ ਕਾਰਨ ਉਨ੍ਹਾਂ ਕੰਮ ਨਹੀਂ ਚਲ ਰਿਹਾ। ਇਸ ਦੇ ਨਾਲ ਹੀ ਸਰਕਾਰ ਆਵਾਜਈ ਵੀ ਬੰਦ ਕੀਤੀ ਹੋਈ ਹੈ ਜਿਸ ਨਾਲ ਲੋਕ ਯਾਤਰਾ ਵੀ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਕੰਮ ਮੰਦਾ ਹੋਣ ਕਾਰਨ ਉਹ ਘਰ ਨੂੰ ਬੜੀ ਮੁਸ਼ਕਲ ਨਾਲ ਚਲਾ ਰਿਹਾ ਹੈ।
ਇਹ ਵੀ ਪੜ੍ਹੋ:ਜ਼ਹਿਰੀਲੀ ਸ਼ਰਾਬ ਕਾਰਨ ਹੋਇਆਂ ਮੌਤਾਂ ਲਈ ਕੈਪਟਨ ਨੂੰ ਦੇਣ ਚਾਹੀਦੈ ਅਸਤੀਫਾ- ਆਪ ਆਗੂ