ਰੂਪਨਗਰ: ਕੋਰੋਨਾ ਵਾਇਰਸ ਜੋ ਕਿ ਮਾਰਚ ਤੋਂ ਹਰ ਦੇਸ਼ ਦੇ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਸ਼ੁਰੂਆਤ ਵਿੱਚ ਤਾਂ ਭਾਰਤ ਵਿੱਚ ਕੋਰੋਨਾ ਦੀ ਰਫ਼ਤਾਰ ਕਾਫ਼ੀ ਹੌਲੀ ਸੀ ਪਰ ਹੁਣ ਇਹ ਹੌਲੀ-ਹੌਲੀ ਵੱਧ ਰਫ਼ਤਾਰ ਫੜ੍ਹ ਦਾ ਜਾ ਰਿਹਾ ਹੈ। ਭਾਰਤ ਦੇ ਹਰ ਸੂਬੇ ਰੋਜ਼ਾਨਾ ਵਿੱਚ ਲਗਭਗ 1 ਮਿੰਟ ਵਿੱਚ 3 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਪੰਜਾਬ ਜੋ ਕਿ ਭਾਰਤ ਵਿੱਚ ਕੋਰੋਨਾ ਦੀ ਸੂਚੀ ਦੇ ਵਿੱਚ 17ਵੇਂ ਨੰਬਰ ਉੱਤੇ ਹੈ। ਇਸੇ ਅਧੀਨ ਅੱਜ ਅਸੀਂ ਪੰਜਾਬ ਦੇ ਜ਼ਿਲ੍ਹੇ ਰੂਪਨਗਰ ਵਿੱਚ ਕੋਰੋਨਾ ਦੇ ਮੌਜੂਦਾ ਹਾਲਤਾਂ ਉੱਤੇ ਝਾਤ ਮਾਰਾਂਗੇ।
- ਅਗਸਤ ਦੇ ਮਹੀਨੇ ਜ਼ਿਲ੍ਹੇ ਦੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਪਹਿਲਾਂ ਨਾਲੋਂ ਵਾਧਾ ਹੋ ਰਿਹਾ ਹੈ।
- ਮਾਰਚ ਤੋਂ ਅਪ੍ਰੈਲ 'ਚ 3 ਕੋਰੋਨਾ ਮਰੀਜ਼ ਸਾਹਮਣੇ ਆਏ ਤੇ 2 ਨੇ ਕੋਰੋਨਾ ਨੂੰ ਮਾਤ ਦਿੱਤੀ।
- ਅਪ੍ਰੈਲ 'ਚ 88 ਸੈਂਪਲ ਲਏ ਤੇ 77 ਕੋਰੋਨਾ ਨੈਗੇਟਿਵ ਨਿਕਲੇ।
- ਮਈ ਮਹੀਨੇ 2 ਕੋਰੋਨਾ ਪੌਜ਼ੀਟਿਵ ਆਏ ਤੇ ਠੀਕ ਹੋ ਗਏ। ਜਦਕਿ 443 ਹੋਰ ਸੈਂਪਲ ਲਏ ਗਏ, ਪਰ ਕੋਰੋਨਾ ਨਾਲ ਕੋਈ ਵੀ ਮੌਤ ਨਹੀਂ ਹੋਈ।
- ਜੂਨ ਮਹੀਨੇ ਵਿੱਚ 74 ਨੂੰ ਹੋਇਆ ਸੀ ਕੋਰੋਨਾ ਤੇ 74 ਨੇ ਹੀ ਕੋਰੋਨਾ ਨੂੰ ਮਾਤ ਦਿੱਤੀ, ਜੂਨ ਦੇ ਵਿੱਚ 3389 ਲੋਕਾਂ ਦੇ ਹੋਰ ਸੈਂਪਲ ਲਏ ਗਏ ਸਨ।
- ਜੁਲਾਈ ਵਿੱਚ 50 ਮਾਮਲੇ ਸਾਹਮਣੇ ਆਏ ਤੇ ਉਨ੍ਹਾਂ ਵਿੱਚੋਂ 50 ਹੀ ਠੀਕ ਹੋ ਗਏ। ਇਸ ਮਹੀਨੇ ਵਿੱਚ 11712 ਕੋਰੋਨਾ ਦੇ ਸੈਂਪਲ ਇਕੱਠੇ ਕੀਤੇ ਗਏ।
ਰੂਪਨਗਰ ਵਿੱਚ ਇਸ ਮੌਕੇ ਕੁੱਲ 372 ਕੋਰੋਨਾ ਦੇ ਮਾਮਲੇ ਹਨ, ਜਿਨ੍ਹਾਂ ਵਿੱਚ 116 ਐਕਟਿਵ ਹਨ, 250 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ, ਜਦਕਿ 7 ਲੋਕ ਕੋਰੋਨਾ ਵਿਰੁੱਧ ਜੰਗ ਹਾਰ ਗਏ ਸਨ।
ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹੇ ਦੇ ਡੀਸੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਕੋਰੋਨਾ ਹੋਇਆ ਸੀ, ਪੂਰੇ ਪਰਿਵਾਰ ਨੇ ਨੇ ਕੋਰੋਨਾ ਨੂੰ ਮਾਤ ਦਿੱਤੀ।
ਉੱਥੇ ਹੀ ਐੱਸਡੀਐੱਮ ਅਤੇ ਪਰਿਵਾਰ ਵੀ ਕੋਰੋਨਾ ਤੋਂ ਬਚੇ ਨਹੀਂ ਰਹਿ ਸਕੇ, ਪਰ ਕੁਆਰਨਟੀਨ ਹੋਣ ਤੋਂ ਬਾਅਦ ਉਹ ਵੀ ਹੁਣ ਪੂਰੀ ਤਰ੍ਹਾਂ ਸਿਹਤਮੰਦ ਹਨ।