ਰੂਪਨਗਰ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੌਂਸਲ ਵੱਲੋਂ ਸਵੱਛ ਭਾਰਤ ਮਿਸ਼ਨ ਵਿਸ਼ੇ ਤਹਿਤ 21 ਸਤੰਬਰ ਨੂੰ ਸ਼ਹਿਰ ਦੇ ਸਕੂਲਾਂ ਦੇ ਬੱਚਿਆਂ ਦੇ ਪੇਂਟਿੰਗ , ਲੈਕਚਰ , ਲੇਖ ਲਿਖਣ ਅਤੇ ਵੇਸਟ ਮਟੀਰੀਅਲ ਤੋਂ ਮਾਡਲ ਬਣਾਉਣ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਮੁਕਾਬਲੇ ਸਿ਼ਵਾਲਿਕ ਪਬਲਿਕ ਸਕੂਲ ਵਿਖੇ 21 ਸਤੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਕਰਵਾਏ ਜਾਣਗੇ। ਇਸ ਮੁਕਾਬਲੇ ਦਾ ਮੁੱਖ ਮਕਸਦ ਵਿਦਿਾਰਥੀਆਂ ਨੂੰ ਸਵੱਛ ਭਾਰਤ ਅਤੇ ਸਫ਼ਾਈ ਸਬੰਧੀ ਜਾਗਰੂਕ ਕਰਨਾ ਹੈ।
ਇਹ ਫ਼ੈਸਲਾ ਨਗਰ ਕੋਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਪ੍ਰਮੁੱਖ ਸਕੂਲਾਂ ਦੇ ਪ੍ਰਿੰਸੀਪਲਾਂ /ਨੁਮਾਇੰਦਿਆਂ ਦੀ ਇੱਕ ਭਰਵੀਂ ਮੀਟਿੰਗ ਦੌਰਾਨ ਕੀਤਾ ਗਿਆ। ਇਹਨਾਂ ਮੁਕਾਬਲਿਆਂ ਦੀ ਤਿਆਰੀ ਸਬੰਧੀ ਸ਼ਿਵਾਲਿਕ ਪਬਲਿਕ ਸਕੂਲ ਦੀ ਪ੍ਰਿੰਸੀਪਲ ਦੀ ਅਗਵਾਈ ਵਿੱਚ ਇੱਕ ਸਬ ਕਮੇਟੀ ਬਣਾਈ ਗਈ, ਜਿਸ ਵਿੱਚ ਸ਼੍ਰੀ ਅਸ਼ਵਨੀ ਸ਼ਰਮਾ, ਸ਼੍ਰੀ ਗੋਪਾਲ ਚੋਪੜਾ ਪਾਵਰ ਕਲੌਨੀ ਸਕੂਲ, ਸੰਜੀਵ ਸ਼ਰਮਾ ਸਿ਼ਵਾਲਿਕ ਸਕੂਲ ਅਤੇ ਪ੍ਰਿੰਸੀਪਲ ਰਣਜੀਤ ਸਿੰਘ ਸੰਧੂ (ਦਸ਼ਮੇਸ਼ ਪਬਲਿਕ ਸਕੂਲ) ਨੂੰ ਮੈਂਬਰ ਬਣਾਇਆ ਗਿਆ।
ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ 18 ਸਤੰਬਰ ਤੱਕ ਸ਼ਿਵਾਲਿਕ ਪਬਲਿਕ ਸਕੂਲ 'ਚ ਐਂਟਰੀਆਂ ਕਰਾਉਣ ਦਾ ਵੀ ਫ਼ੈਸਲਾ ਹੋਇਆ। ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਭਜਨ ਚੰਦ, ਸੈਨੇਟਰੀ ਇੰਸਪੈਕਟਰ ਦਿਆਲ ਸਿੰਘ, ਸੁਖਰਾਜ ਸਿੰਘ ਅਤੇ ਹਰਜੀਤ ਸਿੰਘ ਅਟਵਾਲ (ਸੀ.ਐਫ) , ਸੰਤ ਕਰਮ ਸਿੰਘ ਅਕੈਡਮੀ, ਹੋਲੀ ਫੈਮਿਲੀ ਸਕੂਲ, ਸ਼ਿਵਾਲਿਕ ਪਬਲਿਕ ਸਕੂਲ, ਸ਼੍ਰੀ ਕਲਗੀਧਰ ਕੰਨਿਆਂ ਪਾਠਸ਼ਾਲਾ, ਐਸ.ਡੀ ਹਾਈ ਸਕੂਲ, ਸਰਕਾਰੀ ਸੀਨ. ਸੈਕੰਡਰੀ ਸਕੂਲ (ਲੜਕੀਆਂ) ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) , ਡੀ.ਏ.ਵੀ ਸਕੂਲ, ਮਾਡਲ ਮਿਡਲ ਸਕੂਲ, ਜੀ.ਐਮ.ਐਨ ਸੀਨੀਅਰ ਸਕੈਂਡਰੀ ਸਕੂਲ, ਜੀ.ਜੀ.ਐਸ.ਐਸ.ਟੀ.ਪੀ ਮਾਡਲ ਸਕੂਲ, ਸੋਮਨਾਥ ਆਰੀਆ ਕੰਨਿਆਂ ਪਾਠਸ਼ਾਲਾ ਦੇ ਅਧਿਆਪਕ ਸ਼ਾਮਿਲ ਹੋਏ।
ਇਹ ਵੀ ਪੜ੍ਹੋ-ਜੰਮੂ ਕਸ਼ਮੀਰ : ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਪਾਕਿ ਲੈ ਰਿਹਾ ਸੋਸ਼ਲ ਮੀਡੀਆ ਦਾ ਸਹਾਰਾ
ਜ਼ਿਕਰਯੋਗ ਹੈ ਕਿ ਇਹੋ ਜਿਹੇ ਮੁਕਾਬਲਿਆਂ ਨਾਲ ਜਿੱਤੇ ਵਿਦਿਆਰਥੀਆਂ ਦੀ ਪ੍ਰਤਿਭਾ 'ਚ ਸੁਧਾਰ ਹੁੰਦਾ ਹੈ ਉੱਥੇ ਹੀ ਵਿਦਿਆਰਥੀ ਜਾਗਰੂਕ ਵੀ ਹੁੰਦੇ ਹਨ।