ਰੋਪੜ: ਚੋਣ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਨੂੰ ਇੱਕ ਵੱਡੇ ਔਜ਼ਾਰ ਵਾਂਗ ਵਰਤਦੀ ਰਹੀ ਹੈ। ਦਿੱਲੀ 'ਚ ਮਿਲੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੋਸ਼ਲ ਮੀਡੀਆ ਦੇ ਇੰਚਾਰਜ ਅਤੇ ਦਿੱਲੀ ਚੋਣਾਂ ਦੇ ਵਿੱਚ ਸੋਸ਼ਲ ਮੀਡੀਆ ਦੀ ਟੀਮ ਦੇ ਵਿੱਚ ਅਹਿਮ ਰੋਲ ਅਦਾ ਕਰ ਚੁੱਕੇ ਰੋਪੜ ਵਾਸੀ ਨੂਰ ਮੁਹੰਮਦ ਨੇ ਈਟੀਵੀ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਬੀਜੇਪੀ ਨੇ ਤਾਂ ਦਿੱਲੀ ਦੇ ਵਿੱਚ ਨਫ਼ਰਤ ਦੀ ਰਾਜਨੀਤੀ ਹੀ ਫੈਲਾਈ ਹੈ ਪਰ ਦੂਜੇ ਪਾਸੇ ਕਾਂਗਰਸ ਪਹਿਲਾਂ ਵੀ ਜ਼ੀਰੋ ਸੀ ਤੇ ਹੁਣ ਵੀ ਜ਼ੀਰੋ ਹੈ। ਉਨ੍ਹਾਂ ਨੇ ਜੋ ਵੀ ਕੀਤਾ ਉਹ ਸਭ ਬੇਕਾਰ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਚੋਣਾਂ ਦੇ ਪ੍ਰਚਾਰ ਦੌਰਾਨ ਉੱਥੇ ਲੋਕਾਂ ਨੂੰ 600 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਰਹੇ ਸਨ ਜਦਕਿ ਪੰਜਾਬ ਦੇ ਵਿੱਚ ਬਿਜਲੀ ਦਾ ਕੀ ਹਾਲ ਹੈ ਉਹ ਸਭ ਨੂੰ ਪਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਸੱਤਾ 'ਚ ਬੈਠੀ ਹੈ। ਉਹਨੇ ਦਿੱਲੀ ਦੀ ਜਨਤਾ ਕੋਲ ਜਾ ਕੇ ਬਹੁਤ ਬੜੀਆਂ ਬੜੀਆਂ ਫੜ੍ਹਾਂ ਮਾਰੀਆਂ ਪਰ ਉਹ ਫੜਾ ਕੰਮ ਨਹੀਂ ਆਈਆਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਨੇ ਵੀ ਇੱਕ ਦਿਨ ਪਹਿਲਾਂ ਕਹਿ ਦਿੱਤਾ ਸੀ ਕਿ ਕੇਜਰੀਵਾਲ ਦੇ ਕੰਮਾਂ ਦੇ ਆਧਾਰ 'ਤੇ ਉਹਨੂੰ ਵੋਟਾਂ ਪੈਣਗੀਆਂ।
ਨੂਰ ਮੁਹੰਮਦ ਨੇ ਕਿਹਾ ਕਿ 2022 ਦੂਰ ਨਹੀਂ ਹੈ। ਪੰਜਾਬ ਦੇ ਵਿੱਚ ਝਾੜੂ ਦੀ ਸਰਕਾਰ ਬਣੇਗੀ ਕਿਉਂਕਿ ਹੁਣ ਬੀਜੇਪੀ ਅਤੇ ਕਾਂਗਰਸ ਨੂੰ ਲੋਕ ਨਕਾਰ ਚੁੱਕੇ ਹਨ।