ਰੂਪਨਗਰ: ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਹਸਪਤਾਲ ਦੇ ਨਵੀਨੀਕਰਨ ਲਈ 65 ਲੱਖ ਰੁਪਇਆ ਖਰਚ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਗਿਆ।
ਕੀਰਤਪੁਰ ਸਾਹਿਬ ਵਿਖੇ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਹਸਪਤਾਲ ਦੀ ਬਿਲਡਿੰਗ ਦਾ ਨਵੀਨੀਕਰਨ ਕੀਤਾ ਜਾਵੇਗਾ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਦੂਰ ਦੁਰਾਡੇ ਨਾ ਜਾਣਾ ਪਵੇ। ਇਸ ਮੌਕੇ ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ਵੱਲੋਂ ਇਲਾਕੇ ਅੰਦਰ ਕਿਸੇ ਤੇ ਨਾਜਾਇਜ਼ ਤੌਰ ਤੇ ਪਰਚਾ ਕਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਪੀ ਰਾਣਾ ਨੇ ਜੋ ਗਲਤੀਆਂ ਆਪਣੀ ਸਰਕਾਰ ਸਮੇਂ ਕੀਤੀਆਂ ਉਨ੍ਹਾਂ ਦਾ ਖਮਿਆਜ਼ਾ ਅੱਜ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ।
ਬੈਂਸ ਨੇ ਕਿਹਾ ਕਿ ਅਗਰ ਰਾਣਾ ਕੇਪੀ ਉਨ੍ਹਾਂ ਦੇ ਕੋਲ ਕੋਈ ਵੀ ਸਹੀ ਕੰਮ ਲੈ ਕੇ ਆਉਂਦੇ ਹਨ ਤਾਂ ਉਹ ਜ਼ਰੂਰ ਕਰਨਗੇ। ਇਸ ਮੌਕੇ ਖੇੜਾ ਕਮਲੋਟ ਦੇ ਰਸਤੇ ਹਿਮਾਚਲ ਤੋਂ ਰਾਅ ਮਟੀਰੀਅਲ ਲੈ ਕੇ ਆਉਂਦੇ ਟਿੱਪਰਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਜੀਐੱਸਟੀ ਲਾਗੂ ਹੈ। ਰਾਅ ਮਟੀਰੀਅਲ ਦੇ ਉੱਤੇ ਜਿੱਥੇ ਪਹਿਲੀਆਂ ਸਰਕਾਰਾਂ ਗੁੰਡਾ ਪਰਚੀ ਰਾਹੀਂ ਪੈਸੇ ਆਪਣੇ ਖ਼ਜ਼ਾਨਿਆਂ ਵਿੱਚ ਪਾਉਂਦੇ ਸਨ ਉੱਥੇ ਹੀ ਸਾਡੀ ਸਰਕਾਰ ਵੱਲੋਂ ਬਾਹਰਲੀਆਂ ਸਟੇਟਾਂ ਤੋਂ ਜੋ ਵੀ ਗੱਡੀ ਪੰਜਾਬ ਦੀ ਹੱਦ ਅੰਦਰ ਰੇਤਾ ਬਜਰੀ ਮਟੀਰੀਅਲ ਲੈ ਕੇ ਆਉਂਦੇ ਹਨ ਤਾਂ ਉਸ ਦੇ ਕਾਗਜ਼ਾਤ ਚੈੱਕ ਕੀਤੇ ਜਾਂਦੇ ਹਨ।
ਜੇਕਰ ਉਸ ਕੋਲ ਰਾਅ ਮਟੀਰੀਅਲ ਦੇ ਕਾਗਜ਼ਾਤ ਨਹੀਂ ਹੁੰਦੇ ਤਾਂ ਉਸ ਕੋਲੋਂ ਸੱਤ ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਪੈਸੇ ਲੈ ਜਾਂਦੇ ਹਨ ਜੋ ਕਿ ਪੰਜਾਬ ਦੇ ਖ਼ਜ਼ਾਨੇ ਵਿੱਚ ਜਮ੍ਹਾਂ ਹੋ ਰਹੇ ਹਨ ਉੱਥੇ ਉਸ ਨਾਲ ਪੰਜਾਬ ਦਾ ਖਜ਼ਾਨਾ ਭਰਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਨਾਜਾਇਜ਼ ਪਟਾਕਿਆਂ ਦੇ ਗੁਦਾਮ ਵਿੱਚ ਪੁਲਿਸ ਦੀ ਛਾਪੇਮਾਰੀ, ਲੱਖਾਂ ਦੇ ਕਰੀਬ ਪਟਾਕੇ ਜ਼ਬਤ