ਰੂਪਨਗਰ: ਮਹਾਂਮਾਰੀ ਦੇ ਦੌਰਾਨ ਤਾਲਾਬੰਦੀ ਕਾਰਨ ਜਿੱਥੇ ਇੱਕ ਪਾਸੇ ਸਕੂਲ ਕਾਲਜ ਅਤੇ ਵਿਦਿਅਕ ਅਦਾਰੇ ਬੰਦ ਹਨ ਉਥੇ ਹੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਘਰ-ਘਰ ਰੁਜ਼ਗਾਰ ਤਹਿਤ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰ ਉਨ੍ਹਾਂ ਦੀ ਕੌਂਸਲਿੰਗ ਕੀਤੀ ਜਾ ਰਹੀ ਹੈ। ਆਨਲਾਈਨ ਇਸ ਸੈਸ਼ਨ ਦੇ ਦੌਰਾਨ ਸਰਕਾਰੀ ਸਕੂਲ ਫੂਲਪੁਰ 'ਚ ਲਗਪਗ 26 ਵਿਦਿਆਰਥੀਆਂ ਨੇ ਭਾਗ ਲਿਆ।
ਜ਼ਿਲ੍ਹਾ ਰੁਜ਼ਗਾਰ ਬਿਊਰੋ ਦਫ਼ਤਰ ਦੇ ਕੈਰੀਅਰ ਕੌਂਸਲਰ ਸੁਪਰੀਤ ਕੌਰ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਨੂੰ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਵਿਦਿਆਰਥੀ ਘਰ ਵੇਹਲੇ ਬੈਠੇ ਹਨ। ਉਨ੍ਹਾਂ ਨੂੰ ਇਸ ਖ਼ਾਲੀ ਸਮੇਂ 'ਚ ਕਿਹੜੇ ਆਨਲਾਈਨ ਕੋਰਸ ਕਰਨ ਜਿਸ ਦਾ ਉਨ੍ਹਾਂ ਫਾਈਦਾ ਮਿਲ ਸਕੇ ਉਨ੍ਹਾਂ ਵਿਦਿਆਰਥੀ ਨੂੰ ਇਸ ਦੀ ਜਾਣਕਾਰੀ ਵੀਡੀਓ ਕਾਨਫਰੰਸਿੰਗ ਨਾਲ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਦੀ ਰੂਚੀ ਬਾਰੇ ਜਾਣਿਆ ਜਾਂਦਾ ਹੈ ਫਿਰ ਹੀ ਉਨ੍ਹਾਂ ਨੂੰ ਉਨ੍ਹਾਂ ਦੀ ਰੁਚੀ ਮੁਤਾਬਕ ਆਨਲਾਈਨ ਕੋਰਸਾਂ ਬਾਰੇ ਦੱਸਿਆ ਜਾਂਦਾ ਹੈ।
ਇਹ ਵੀ ਪੜ੍ਹੋ: ਬਾਜਵਾ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਗੰਨੇ ਦੀ ਬਕਾਇਆ ਰਕਮ ਜਾਰੀ ਕਰਨ ਦੀ ਕੀਤੀ ਅਪੀਲ
ਇਸ ਸੈਸ਼ਨ 'ਚ ਵਿਦਿਆਰਥੀਆਂ ਨੂੰ ਆਨਲਾਈਨ ਕੋਰਸਾਂ ਅਤੇ ਈ-ਲਾਇਬ੍ਰੇਰੀ ਵਰਗੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਸੈਸ਼ਨਾਂ ਰਾਹੀਂ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਦੇ ਕਿਹੜੇ ਕੋਰਸ ਅਤੇ ਡਿਗਰੀ ਉਨ੍ਹਾਂ ਲਈ ਲਾਹੇਵੰਦ ਹਨ ਉਸ ਦਾ ਪਤਾ ਲੱਗ ਸਕੇ ਤੇ ਲੌਕਡਾਊਨ ਖੁਲ੍ਹਣ 'ਤੇ ਆਪਣੇ ਉਸ ਖੇਤਰ 'ਚ ਐਡਮਿਸ਼ਨ ਕਰਵਾ ਸਕਣ।
ਜ਼ਿਕਰਯੋਗ ਹੈ ਕਿ ਰੂਪਨਗਰ ਦੇ ਕਈ ਪਿੰਡਾਂ ਵਿੱਚ ਮੋਬਾਈਲ ਨੈਟਵਰਕ ਦੀ ਵੱਡੀ ਸਮੱਸਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੋਬਾਈਲ ਕੰਪਨੀਆਂ ਰਾਹੀਂ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਦੇ ਵਿੱਚ ਵੱਧ ਤੋਂ ਵੱਧ ਮੋਬਾਈਲ ਟਾਵਰ ਲਗਾਉਣ ਦੀ ਲੋੜ ਹੈ ਤਾਂ ਜੋ ਆਧੁਨਿਕ ਯੁੱਗ ਦੇ ਅਨੁਸਾਰ ਘਰ ਬੈਠੇ ਵਿਦਿਆਰਥੀ ਆਨਲਾਈਨ ਪੜ੍ਹਾਈ ਦੇ ਨਾਲ ਜੁੜੇ ਰਹਿਣ।