ਰੋਪੜ: ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਬਾਅਦ ਦੁਪਿਹਰ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋਈ ਜਿਸ ਵਿੱਚ ਇਕ ਵਿਅਕਤ ਦੇ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਕਈ ਜਖਮੀ ਵੀ ਹੋਏ ਹਨ। ਇਸ ਝਗੜੇ ਦੌਰਾਨ ਵਾਰਡ ਨੰਬਰ ਇੱਕ ਤੋ ਕਾਂਗਰਸੀ ਕੌਂਸਲਰ ਨੀਲਮ ਦੇ ਦਿਓਰ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ, ਜਦਕਿ ਇਸ ਝਗੜੇ ਦੋਰਾਨ ਦੋਵਾ ਧਿਰਾਂ ਦੇ ਚਾਰ ਵਿਅਕਤੀ ਜਖ਼ਮੀ ਹੋ ਗਏ। ਜਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਇੰਨਾਂ ਨੂੰ ਪੀਜੀਆਈ ਚੰਡੀਗੜ ਰੇਫਰ ਕਰ ਦਿੱਤਾ ਹੈ।
ਇਹ ਮਾਮਲਾ ਨਗਰ ਕੌਂਸਲ ਚੋਣਾਂ ਤੋ ਚੱਲਿਆ ਆ ਰਿਹਾ ਹੈ ਤੇ ਚੋਣਾਂ ਦੌਰਾਨ ਰਾਜਨੀਤਕ ਰੰਜਿਸ਼ ਦੇ ਚੱਲਦਿਆਂ ਦੋਵਾ ਧਿਰਾਂ ਵਿੱਚ ਪਹਿਲਾਂ ਵੀ ਲੜਾਈ ਝਗੜੇ ਹੋ ਚੁੱਕੇ ਹਨ। ਅੱਜ ਵੀ ਦੋਹਾਂ ਧਿਰਾਂ ਦੋਰਾਨ ਹੋਏ ਝਗੜੇ ਵਿੱਚ ਕਾਂਗਰਸੀ ਵਰਕਰ ਪੁਨੀਤ ਦਾ ਕਤਲ ਹੋ ਗਿਆ। ਇਸ ਤੋ ਬਾਅਦ ਵੱਡੀ ਗਿਣਤੀ ਵਿੱਚ ਦੋਵਾ ਧਿਰਾਂ ਦੇ ਲੋਕ ਸਰਕਾਰੀ ਹਸਪਤਾਲ ਪਹੁੰਚ ਗਏ ਤੇ ਇੱਥੇ ਵੀ ਮਹਿਲਾਵਾਂ ਦੀ ਆਪਸ ਵਿੱਚ ਹੱਥੋਂ ਪਾਈ ਹੋ ਗਈ। ਝਗੜੇ ਕਾਰਨ ਹਸਪਤਾਲ ਵਿੱਚ ਵੀ ਕਾਫ਼ੀ ਹੰਗਾਮਾ ਹੋਇਆ ਤੇ ਡਾਕਟਰ ਨੇ ਕਿਹਾ ਕਿ ਉਨ੍ਹਾਂ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।
ਉਧਰ ਕਾਂਗਰਸੀ ਕੌਂਸਲਰ ਨੇ ਹਸਪਤਾਲ ਸਟਾਫ 'ਤੇ ਦੋਸ਼ ਲਗਾਇਆ ਗਿਆ ਕਿ ਸਟਾਫ ਨੇ ਇਲਾਜ ਵਿੱਚ ਦੇਰੀ ਕੀਤੀ ਜਿਸ ਕਾਰਨ ਪੁਨੀਤ ਦੀ ਜਾਨ ਨਹੀਂ ਬਚਾਈ ਜਾ ਸਕੀ। ਜਦਕਿ ਪੁਲਿਸ ਨੇ ਇਸ ਸੰਬੰਧੀ ਸੱਤ ਲੋਕਾ 'ਤੇ ਕਤਲ ਦਾ ਮਾਮਲਾ ਦਰਜ ਕਰਨ ਦੀ ਗੱਲ ਆਖੀ ਹੈ ਤੇ ਦੋ ਲੋਕਾ ਨੂੰ ਹਿਰਾਸਤ ਵਿੱਚ ਲਏ ਜਾਣ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਬਾਕੀ ਵਿਅਕਤੀ ਫ਼ਰਾਰ ਹੋ ਗਏ ਹਨ ਜਿਨ੍ਹਾਂ ਦੀ ਭਾਲ ਵਿੱਚ ਪੁਲਿਸ ਵੱਲੋ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੁੱਤ ਤੋਂ ਬਾਅਦ ਹੁਣ ਪਿਓ ਨੇ ਕਰਜ਼ੇ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ