ਰੂਪਨਗਰ: ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਵਰਤੀ ਜਾਣ ਵਾਲੀ ਇੰਨੋਵਾ ਕ੍ਰਿਸਟਾ ਕਾਰ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਨੇੜਿਓਂ ਬਰਾਮਦ ਕਰ ਲਈ ਹੈ। ਦੱਸ ਦਈਏ ਕਿ ਵਿਜੀਲੈਂਸ ਵਿਭਾਗ ਦੀ ਜਾਂਚ ਮੁਤਾਬਕ ਉਹ ਕਾਰ ਕਰੋੜਾਂ ਰੁਪਏ ਦੇ ਜ਼ਮੀਨ ਘੁਟਾਲੇ ਦੀ ਰਕਮ ਨਾਲ ਖਰੀਦੀ ਗਈ ਸੀ, ਜਿਸ ਤੋਂ ਬਾਅਦ ਨੂੰ ਕਾਰ ਨੂੰ ਬਲੈਕ ਲਿਸਟ ਕਰ ਦਿੱਤਾ ਗਿਆ ਸੀ। ਇਸੇ ਮਾਮਲੇ ਨੂੰ ਲੈ ਕੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ।
ਇਹ ਵੀ ਪੜੋ: ਦਿੱਲੀ ਦੀ ਤਰਜ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੋਵੇਗੀ Parent teacher ਮੀਟਿੰਗ
ਸਾਬਕਾ ਵਿਧਾਇਕ ਦੇ ਸਹੁਰੇ ਦੇ ਨਾਮ ਉੱਤੇ ਸੀ ਕਾਰ: ਦੱਸ ਦਈਏ ਕਿ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਵਰਤੀ ਜਾਣ ਵਾਲੀ ਕਾਰ ਉਨ੍ਹਾਂ ਦੇ ਸਹੁਰੇ ਦੇ ਨਾਮ ਉੱਤੇ ਹੈ ਜੋ ਕਿ 19 ਲੱਖ ਰੁਪਏ ਦੀ ਖਰੀਦੀ ਗਈ ਸੀ। ਜਾਂਚ ਤੋਂ ਬਾਅਦ ਰੂਪਨਗਰ ਦੇ ਐੱਸ ਡੀ ਐੱਮ ਹਰਬੰਸ ਸਿੰਘ ਵੱਲੋਂ ਇਸ ਕਾਰ ਦੇ ਨੰਬਰ PB 12 AG 0009 ਨੂੰ ਬਲੈਕ ਲਿਸਟ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਸਬੰਧ ਵਿੱਚ ਥਾਣਾ ਨੂਰਪੁਰ ਬੇਦੀ ਦੇ ਵਿੱਚ ਮਾਮਲਾ ਦਰਜ ਹੈ।
ਦੱਸ ਦਈਏ ਕਿ ਜਿਸ ਸਮੇਂ ਇਹ ਕਾਰ ਖਰੀਦੀ ਗਈ, ਉਦੋਂ ਸੰਦੋਆ ਰੂਪਨਗਰ ਤੋਂ ਵਿਧਾਇਕ ਸਨ ਤੇ ਇਹ ਕਾਰ ਸੰਦੋਆ ਸਾਲ 2020 ਤੋਂ ਵਰਤ ਰਹੇ ਸਨ। ਇਸ ਕਾਰ ਦੇ ਪੈਸੇ ਪਿੰਡ ਕਰੂਰਾ ਵਿੱਚ ਹੋਈ ਤਕਰੀਬਨ 5 ਕਰੋੜ ਦੇ ਜ਼ਮੀਨ ਘੁਟਾਲੇ ਵਿਚੋਂ ਇੱਕ ਸ਼ੱਕੀ ਮੁਲਜ਼ਮ ਦੇ ਖਾਤੇ ਵਿੱਚੋਂ ਕਾਰ ਡੀਲਰ ਦੇ ਖਾਤੇ ਵੀ ਜਮ੍ਹਾ ਹੋਈ ਸੀ।
ਇਹ ਹੈ ਮਾਮਲਾ ? : ਦੱਸ ਦਈਏ ਕਿ 2019 ਵਿੱਚ ਪੰਜਾਬ ਰਾਜ ਵਨ ਕਾਰਪੋਰੇਸ਼ਨ ਨੇ ਜੰਗਲੀ ਰਕਬਾ ਵਧਾਉਣ ਲਈ ਇੱਕ ਟੈਂਡਰ ਜਾਰੀ ਕੀਤਾ ਸੀ ਤੇ ਉਦੋਂ ਇਸ ਟੈਂਡਰ ਦੇ ਮੱਦੇਨਜ਼ਰ ਹਿਮਾਚਲ ਦੇ ਐੱਸਜੀਪੀਸੀ ਮੈਂਬਰ ਦਲਜੀਤ ਸਿੰਘ ਭਿੰਡਰ ਤੇ ਉਨ੍ਹਾਂ ਦੇ ਭਰਾ ਅਮਰਿੰਦਰ ਸਿੰਘ ਭਿੰਡਰ ਨੇ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰੀ ਬੇਦੀ ਦੇ ਪਿੰਡ ਕਰੂਰਾ ਵਿਚ ਜ਼ਮੀਨ 9.90 ਲੱਖ ਰੁਪਏ ਪ੍ਰਤੀ ਏਕੜ ਵੇਚਣ ਦਿੱਤੀ ਸੀ। ਇਸ ਜ਼ਮੀਨ ਦਾ ਕੁਲੈਕਟਰ ਰੇਡ ਇਲਾਕੇ ਦੇ ਹਿਸਾਬ ਨਾਲ 90 ਹਜ਼ਾਰ ਰੁਪਏ ਤੈਅ ਸੀ। ਦੂਜੇ ਪਾਸੇ ਵਿਧਾਇਕ ਸੰਦੋਆ ਨੇ ਮੀਡੀਆ ਵਿੱਚ ਬਿਆਨ ਦਿੱਤੇ ਹਨ ਕਿ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਬਦਨਾਮ ਕਰਨ ਲਈ ਵਿਰੋਧੀ ਸਾਜ਼ਿਸ਼ ਰਚ ਰਹੇ ਹਨ।