ਰੂਪਨਗਰ : ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਵੋਇਸ ਸੈਂਪਲ ਰਿਕਾਰਡ ਕਰਨ ਲਈ ਦਿੱਤੇ ਗਏ ਸੱਦੇ ਉੱਤੇ ਕਾਂਗਰਸ ਪਾਰਟੀ ਉਤੇ ਸੀਨੀਅਰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਨਿਸ਼ਾਨਾ ਸਾਧਿਆ ਹੈ। 1984 ਸਿੱਖ ਦੰਗਿਆਂ ਨੂੰ ਲੈ ਕੇ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ਤੋਂ ਬਾਅਦ ਨਵੀਂ ਸਿਆਸਤ ਸ਼ੁਰੂ ਹੋ ਗਈ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਜਗਦੀਸ਼ ਟਾਈਟਲਰ ਨੂੰ ਬਚਾਉਂਦੀ ਆਈ ਹੈ ਅਤੇ ਇਹ ਕੰਮ ਅੱਗੇ ਵੀ ਜਾਰੀ ਹੈ। ਸਿਰਸਾ ਨੇ ਕਿਹਾ ਕਿ 1984 ਸਿੱਖ ਦੰਗਿਆਂ ਦਾ ਮੁੱਖ ਦੋਸ਼ੀ ਹੈ ਅਤੇ ਜਿਸਨੂੰ ਗਾਂਧੀ ਪਰਿਵਾਰ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਸੀ, ਉਸਨੂੰ ਫਿਰ ਵੋਇਸ ਸੈਂਪਲ ਲਈ ਬੁਲਾਇਆ ਗਿਆ ਹੈ।
ਕੇਸ ਦੀ ਮੁੜ ਜਾਂਚ ਸ਼ੁਰੂ ਕਰਵਾਈ ਗਈ ਸੀ : ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਦੋਂ ਉਹ ਦਿੱਲੀ ਕਮੇਟੀ ਦੇ ਜਰਨਲ ਸਕੱਤਰ ਸਨ ਤਾਂ ਉਹਨਾਂ ਕੋਲ ਉਹ ਕਲੀਨ ਚਿੱਟ ਵੀ ਸੀ ਅਤੇ ਜਿਸ ਨੂੰ ਉਹਨਾਂ ਵਲੋਂ ਖਾਰਿਜ਼ ਕੀਤਾ ਗਿਆ ਸੀ। ਉਹਨਾਂ ਵਲੋਂ ਪਟੀਸ਼ਨ ਦਾਇਰ ਕਰਕੇ ਉਸ ਕਲੀਨਚੀਟ ਨੂੰ ਖਾਰਜ ਕਰਵਾਇਆ ਗਿਆ ਸੀ ਅਤੇ ਮੁੜ ਜਾਂਚ ਸ਼ੁਰੂ ਕਰਵਾਈ ਗਈ ਸੀ। ਸਿਰਸਾ ਨੇ ਕਿਹਾ ਕਿ ਇਕ ਹਫਤਾ ਪਹਿਲਾ ਇਸ ਕੇਸ ਦੇ ਮੁਖ ਗਵਾਹ ਨੂੰ ਕੋਰਟ ਅਗੇ ਪੇਸ਼ ਕੀਤਾ ਗਿਆ ਸੀ ਅਤੇ ਉਸਨੇ ਮੈਜਿਸਟ੍ਰੇਟ ਅੱਗੇ ਬਿਆਨ ਦਰਜ ਕਰਾਏ ਸਨ ਕਿ ਮੇਰੇ ਸਾਹਮਣੇ ਜਗਦੀਸ਼ ਟਾਇਟਲਰ ਨੇ ਪੁਲਬੰਗਸ਼ ਗੁਰੂਦਵਾਰਾ ਉਤੇ ਹਮਲਾ ਕੀਤਾ ਸੀ ਅਤੇ ਬੇਕਸੂਰ ਸਿੱਖਾਂ ਨੂੰ ਜਿੰਦਾ ਜਲਾਇਆ ਗਿਆ ਸੀ। ਉਸਨੇ ਇਹ ਵੀ ਦਾਅਵਾ ਕੀਤਾ ਸੀ ਕਿ ਜਗਦੀਸ਼ ਟਾਈਟਲਰ ਹੀ ਇਹਨਾਂ ਦੰਗਿਆਂ ਦਾ ਮੁੱਖ ਦੋਸ਼ੀ ਹੈ।
ਇਹ ਵੀ ਪੜ੍ਹੋ : ਹੈਬੀਅਸ ਕਾਰਪਸ ਮਾਮਲੇ ਤਹਿਤ ਅੰਮ੍ਰਿਤਪਾਲ ਦੇ ਸਾਥੀਆਂ ਦੀ ਹਾਈਕੋਰਟ 'ਚ ਸੁਣਵਾਈ, ਪੰਜਾਬ ਸਰਕਾਰ ਨੇ ਦਾਖਿਲ ਕੀਤਾ ਜਵਾਬ
ਸੀਬੀਆਈ ਤੋ ਮਾਮਲੇ ਦੀ ਡੁੰਘਾਈ ਨਾਲ ਜਾਂਚ ਦੀ ਆਸ : ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਸ ਤੋਂ ਬਾਅਦ ਹੁਣ ਜਾਇਟਲਰ ਨੂੰ ਸੀਬੀਆਈ ਵੱਲੋਂ ਵੋਇਸ ਸੈਂਪਲ ਲਈ ਆਪਣੇ ਦਫ਼ਤਰ ਬੁਲਾਇਆ ਗਿਆ ਹੈ ਅਤੇ ਸਿਰਸਾ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਸੀਬੀਆਈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਸੱਜਣ ਕੁਮਾਰ ਦੇ ਨਾਲ ਜਗਦੀਸ਼ ਟਾਈਟਲਰ ਵੀ ਹੁਣ ਤਿਹਾੜ ਜੇਲ ਵਿਚੋਂ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੀ ਕਾਂਗਰਸ ਕਹਿੰਦੀ ਹੈ ਕਿ ਜਗਦੀਸ਼ ਟਾਇਟਲਰ ਇਸ ਵਿੱਚ ਦੋਸ਼ੀ ਨਹੀਂ ਹਨ ਉਸਨੂੰ ਸਜ਼ਾ ਹੋਵੇਗੀ ਜੋ ਅਪੀਲ ਕਰਦੇ ਹਨ ਇਸ ਨੂੰ ਘੱਟ ਤੋਂ ਘੱਟ ਸਜ਼ਾ ਏ ਮੌਤ ਹੋਣੀ ਚਾਹੀਦੀ ਹੈ।