ਰੂਪਨਗਰ : ਨਬਾਲਗ਼ ਨਾਲ ਹੋਏ ਜਬਰ ਜਨਾਹ ਅਤੇ ਬਾਲ ਸਰੀਰਕ ਸੋਸ਼ਣ ਦੇ ਪੀੜਤ ਦੀ ਪਹਿਚਾਣ ਨੂੰ ਮੀਡੀਆ ਵੱਲੋਂ ਜਨਤਕ ਕਰਨ ਦੇ ਪੈਦਾ ਹੋਏ ਮੁੱਦੇ ਨੂੰ ਲੈ ਕੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੇ ਸੈਕਟਰੀ ਨੇ ਇਸ ਬਾਰੇ ਮੀਡੀਆ ਕਰਮੀਆਂ ਨੂੰ ਜਾਣਕਾਰੀ ਦਿੱਤੀ ਗਈ।
ਇੱਥੇ ਇੱਕ ਪ੍ਰੈਸ ਕਾਨਫਰੰਸ ਕਰਕੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਹਰਸਿਮਰਨਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਆਈ.ਪੀ.ਸੀ. ਵਿੱਚ ਸੋਧ ਹੋਣ ਤੋਂ ਬਾਅਦ ਕਿਸੇ ਜਬਰ ਜਨਾਹ ਦੇ ਪੀੜਤ ਨਬਾਲਗ਼ ਦੀ ਪਹਿਚਾਣ ਨੂੰ ਕਿਸੇ ਵੀ ਰੂਪ ਵਿੱਚ ਜਨਤਕ ਨਾ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਅਕਸਰ ਹੀ ਮੀਡੀਆ ਕਰਮੀ ਪੀੜਤ ਦੇ ਰਿਹਾਇਸ਼ੀ ਖੇਤਰ ਦਾ ਨਾਂਅ, ਸਕੂਲ ਦਾ ਨਾਂਅ ਆਦਿ ਲਿਖ ਜਾਂ ਪ੍ਰਸਾਰਿਤ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨਾ ਵੀ ਗ਼ੈਰਕਾਨੂੰਨੀ ਹੈ।
ਇਹ ਵੀ ਪੜ੍ਹੋ: ਦਿੱਲੀ ਹਿੰਸਾ ਵਿੱਚ ਮਾਰੇ ਗਏ ਹੈੱਡ ਕਾਂਸਟੇਬਲ ਨੂੰ ਦਿੱਤਾ ਗਿਆ ਸ਼ਹੀਦ ਦਾ ਦਰਜਾ
ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਮੀਡੀਆ ਕਰਮੀ ਇਸ ਤਰ੍ਹਾਂ ਕਰਦਾ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।