ਰੂਪਨਗਰ: ਟੂਰੀਜ਼ਮ ਐਂਡ ਕੱਲਚਰ ਸੋਸਾਇਟੀ ਵੱਲੋਂ ਪ੍ਰਸਿੱਧ ਗਾਇਕ ਬੱਬੂ ਮਾਨ ਦਾ ਸ਼ੋਅ 18 ਜਨਵਰੀ ਨੂੰ ਸ਼ਾਮ 04 ਵਜੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਦੱਸਿਆ ਕਿ ਸ਼ੋਅ ਦੀਆਂ ਤਿਆਰੀਆਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਇਸ ਸ਼ੋਅ ਦੇ ਲਈ ਤਿੰਨ ਕੈਟਾਗਰੀਜ਼ ਵਿੱਚ ਟਿਕਟਾਂ ਦੀ ਵਿਕਰੀ ਆਨਲਾਇਨ ਵੈਬ ਸਾਇਟ ਬੁੱਕਕਮਾਈਸ਼ੋਅ ਉੱਤੇ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੇਵਾ ਕੇਂਦਰ, ਐਚ.ਐਮ.ਟੀ. ਹੋਟਲ, ਹਵੇਲੀ ਫੂਡ ਕੋਰਨਰ ਤੇ ਵੀ ਆਫ ਲਾਇਨ ਟਿਕਟਾਂ ਦੀ ਵਿਕਰੀ ਹੋਵੇਗੀ।
ਇਹ ਵੀ ਪੜ੍ਹੋ: ਆਇਸ਼ੀ ਘੋਸ਼ ਵਿਰੁੱਧ ਦਰਜ ਹੋਏ ਮਾਮਲੇ 'ਤੇ ਜਾਵੇਦ ਅਖ਼ਤਰ ਨੇ ਕੀਤੀ ਟਿੱਪਣੀ
ਉਨ੍ਹਾਂ ਨੇ ਕਿਹਾ ਕਿ ਸ਼ੋਅ ਦੀਆਂ ਟਿਕਟਾਂ ਦੀ ਕੀਮਤ 500 ਰੁਪਏ (ਸਟੈਡਿੰਗ -2) ,700 ਰੁਪਏ (ਸਟੈਡਿੰਗ -1) ਅਤੇ 1000 ਰੁਪਏ (ਸੀਟਿੰਗ), ਤਿੰਨ ਕੈਟਾਗਰੀਜ਼ ਵਿੱਚ ਰੱਖੀ ਗਈ ਹੈ। ਟਿਕਟ ਲੈਣ ਦੇ ਚਾਹਵਾਨ ਆਨਲਾਇਨ ਅਤੇ ਆਫਲਾਇਨ ਟਿਕਟਾਂ ਖਰੀਦ ਸਕਦੇ ਹਨ।