ਰੂਪਨਗਰ: ਨਵੇਂ ਸਾਲ ਦੇ ਵਿੱਚ ਰੂਪਨਗਰ ਦੇ ਦਰਸ਼ਕਾਂ ਵਾਸਤੇ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਆਪਣਾ ਸ਼ੋਅ ਕਰਨਗੇ। ਇਹ ਸ਼ੋਅ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਤੇ ਕਲਚਰ ਸੁਸਾਇਟੀ ਵੱਲੋਂ ਕਰਵਾਇਆ ਜਾਵੇਗਾ। ਇਸ ਮੌਕੇ ਰੂਪਨਗਰ ਦੀ ਐਸਡੀਐਮ ਸ੍ਰੀਮਤੀ ਹਰਜੋਤ ਕੌਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਅਤੇ ਕਲਚਰ ਸੁਸਾਇਟੀ ਸਾਂਝੇ ਰੂਪ ਵਿੱਚ ਬੱਬੂ ਮਾਨ ਦਾ ਸ਼ੋਅ ਕਰਵਾਉਣ ਜਾ ਰਹੀ ਹੈ। ਇਹ ਸ਼ੋਅ ਰੂਪਨਗਰ ਦੇ ਸਤਲੁਜ ਦਰਿਆ ਦੇ ਕੰਢੇ 18 ਜਨਵਰੀ ਨੂੰ ਸ਼ਾਮ ਚਾਰ ਵਜੇ ਹੋਵੇਗਾ।
ਹੋਰ ਪੜ੍ਹੋ: ਨੌਜਵਾਨ ਸੇਵਾ ਕਲੱਬ ਵੱਲੋਂ ਕੀਤਾ ਗਿਆ ਲੰਗਰ ਦੇ ਨਾਲ ਜ਼ਰੂਰਤਮੰਦਾਂ ਦੀ ਸੇਵਾ ਕਰਨ ਦਾ ਉਪਰਾਲਾ
ਇਸ ਸ਼ੋਅ ਦਾ ਮੁੱਖ ਮਕਸਦ ਇਲਾਕੇ ਦੇ ਲੋਕਾਂ ਦਾ ਭਰਪੂਰ ਮਨੋਰੰਜਨ ਕਰਨਾ ਹੈ। ਬੱਬੂ ਮਾਨ ਦਾ ਸ਼ੋਅ ਦੇਖਣ ਵਾਸਤੇ ਦਰਸ਼ਕ ਬੁੱਕ ਮਾਈ ਸ਼ੋਅ ਤੇ ਆਨਲਾਈਨ ਟਿਕਟ ਖਰੀਦ ਸਕਦੇ ਹਨ ਅਤੇ ਇਸ ਤੋਂ ਇਲਾਵਾ ਬੱਬੂ ਮਾਨ ਦੀਆਂ ਟਿਕਟਾਂ ਦੁਕਾਨਾਂ 'ਤੇ ਵੀ ਉਪਲੱਬਧ ਹਨ।
ਹੋਰ ਪੜ੍ਹੋ: ਫਗਵਾੜਾ- ਚੰਡੀਗੜ੍ਹ ਬਾਈਪਾਸ 'ਤੇ ਸੜਕ ਹਾਦਸਾ, 1 ਮਹਿਲਾ ਦੀ ਮੌਤ, 4 ਜ਼ਖਮੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੂਪਨਗਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਵਿੱਚ 8 ਦਿਨ ਲਗਾਤਾਰ ਸਰਸ ਮੇਲਾ ਕਰਵਾਇਆ ਗਿਆ ਸੀ। ਇਸ ਦੌਰਾਨ ਪੰਜਾਬ ਦੇ ਕਈ ਨਾਮੀ ਮਸ਼ਹੂਰ ਗਾਇਕ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਸੀ। ਪਰ ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਪੰਜਾਬੀ ਗਾਇਕ ਬੱਬੂ ਮਾਨ ਨੂੰ ਵੀ ਬੁਲਾਇਆ ਗਿਆ ਸੀ। ਪਰ ਟਿਕਟਾਂ ਦੇ ਵੱਧ ਰੇਟ ਅਤੇ ਬੱਬੂ ਮਾਨ ਦੇ ਨਾਲ ਪੈਸੇ ਦੇ ਲੈਣ ਦੇਣ ਕਰਕੇ ਇਹ ਸ਼ੋਅ ਰੱਦ ਕਰ ਦਿੱਤਾ ਗਿਆ ਸੀ। ਹੁਣ ਇਸ ਵਾਰ ਬੱਬੂ ਮਾਨ ਰੂਪਨਗਰ ਦੇ ਵਿੱਚ ਆਪਣਾ ਸ਼ੋਅ ਕਰਨਗੇ। ਜੇ ਕੋਈ ਵਿਵਾਦ ਖੜ੍ਹਾ ਹੋ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।