ETV Bharat / state

ਪਿਸਤੌਲ ਦੇ ਜ਼ੋਰ 'ਤੇ ਲੁਟੇਰੇ 58 ਬੱਕਰੀਆਂ ਲੈ ਕੇ ਫ਼ਰਾਰ

author img

By

Published : May 24, 2021, 1:19 PM IST

ਬਲਾਕ ਨੂਰਪੁਰ ਬੇਦੀ ਦੇ ਅਧੀਨ ਪੈਂਦੇ ਪਿੰਡ ਨਲਹੋਟੀ ਹੇਠਲੀ ਵਿਖੇ ਕੁਝ ਅਣਪਛਾਤੇ ਲੁਟੇਰਿਆਂ ਵਲੋਂ ਹਥਿਆਰਾਂ ਦੇ ਜ਼ੋਰ 'ਤੇ ਵਾੜੇ 'ਚੋਂ 58 ਦੇ ਕਰੀਬ ਬੱਕਰੀਆਂ ਚੋਰੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

ਬੱਕਰੀਆਂ ਲੈਕੇ ਲੁਟੇਰੇ ਹੋਏ ਫ਼ਰਾਰ
ਬੱਕਰੀਆਂ ਲੈਕੇ ਲੁਟੇਰੇ ਹੋਏ ਫ਼ਰਾਰ

ਆਨੰਦਪੁਰ ਸਾਹਿਬ: ਚੋਰਾਂ ਦੇ ਹੌਸਲੇ ਕਿਸ ਕਦਰ ਬੁਲੰਦ ਹਨ ਇਸ ਦੀ ਤਾਜ਼ਾ ਮਿਸਾਲ ਬਲਾਕ ਨੂਰਪੁਰ ਬੇਦੀ ਦੇ ਅਧੀਨ ਪੈਂਦੇ ਪਿੰਡ ਨਲਹੋਟੀ ਹੇਠਲੀ ਵਿਖੇ ਕੁਝ ਅਣਪਛਾਤੇ ਲੁਟੇਰਿਆਂ ਵਲੋਂ ਹਥਿਆਰਾਂ ਦੇ ਜ਼ੋਰ 'ਤੇ ਇਕ ਕਿਸਾਨ ਦੇ ਵਾੜੇ 'ਚੋਂ 58 ਦੇ ਕਰੀਬ ਬੱਕਰੀਆਂ ਚੋਰੀ ਕਰਕੇ ਫ਼ਰਾਰ ਹੋਣ ਤੋਂ ਲਗਾਇਆ ਜਾ ਸਕਦਾ ਹੈl

ਚੋਰੀ ਹੋਈਆਂ ਬੱਕਰੀਆਂ ਦੀ ਕੀਮਤ ਲਗਭਗ 12 ਲੱਖ ਦੇ ਕਰੀਬ
ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 11 ਵਜੇ ਦੋ ਗੱਡੀਆਂ 'ਚ ਸਵਾਰ ਕੁਝ ਅਣਪਛਾਤੇ 8-9 ਵਿਅਕਤੀ ਆਏ, ਜਿਨ੍ਹਾਂ ਆਉਂਦੇ ਸਾਰ ਹੀ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਉਸ ਨੂੰ ਮੰਜੇ ਨਾਲ ਬੰਨ੍ਹ ਦਿੱਤਾ। ਜਿਸ ਉਪਰੰਤ ਟਾਟਾ 407 ਗੱਡੀ 'ਚ ਇਕ-ਇਕ ਕਰ ਕੇ ਸਾਰੀਆਂ 58 ਬੱਕਰੀਆਂ ਨੂੰ ਲੱਦ ਕੇ ਫ਼ਰਾਰ ਹੋ ਗਏ। ਪੀੜਤ ਕਿਸਾਨ ਨੇ ਦੱਸਿਆ ਕਿ ਚੋਰੀ ਹੋਈਆਂ ਸਾਰੀਆਂ ਬੱਕਰੀਆਂ ਦੀ ਕੀਮਤ ਲਗਪਗ ਬਾਰਾਂ ਲੱਖ ਦੇ ਕਰੀਬ ਸੀ, ਉਸ ਨੇ ਦੱਸਿਆ ਕਿ ਇਨ੍ਹਾਂ ਬੱਕਰੀਆਂ ਸਦਕਾ ਹੀ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਪੀੜਤ ਕਿਸਾਨ ਵਲੋਂ ਪੁਲਿਸ ਚੌਂਕੀ ਕਾਹਲਵਾਂ ਨੂੰ ਸੂਚਿਤ ਕਰ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।

ਬੱਕਰੀਆਂ ਲੈਕੇ ਲੁਟੇਰੇ ਹੋਏ ਫ਼ਰਾਰ

ਇਲਾਕੇ ’ਚ ਹੋ ਰਹੀਆਂ ਹਨ ਲਗਾਤਾਰ ਵਾਰਦਾਤਾਂ
ਇਸ ਸਬੰਧੀ ਚੌਕੀ ਇੰਚਾਰਜ ਏਐੱਸਆਈ ਗੁਰਮੁਖ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਸਥਾਨ ਦਾ ਦੌਰਾ ਕਰ ਲਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਆਏ ਦਿਨ ਹਥਿਆਰਬੰਦ ਵਿਅਕਤੀਆਂ ਵਲੋਂ ਕੀਤੀ ਜਾ ਰਹੀਆਂ ਵਾਰਦਾਤਾਂ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ, ਪਰ ਇਹ ਗੁੰਡਾ ਅਨਸਰ ਅਜੇ ਵੀ ਪੁਲਿਸ ਪਕੜ ਤੋਂ ਬਾਹਰ ਹਨ।

ਇਹ ਵੀ ਪੜ੍ਹੋ: ਬਰਨਾਲਾ ਨੂੰ ਕੋਰੋਨਾ ਮੁਕਤ ਕਰਨ ਲਈ ਪੁਲਿਸ ਪ੍ਰਸ਼ਾਸਨ ਨੇ ਸ਼ੁਰੂ ਕੀਤੀ 'ਦਸਤਕ' ਮੁਹਿੰਮ

ETV Bharat Logo

Copyright © 2024 Ushodaya Enterprises Pvt. Ltd., All Rights Reserved.